ਇਪਸਾ ਵੱਲੋਂ ਆਸਟ੍ਰੇਲੀਆ 'ਚ ਡਾ. ਨਿਰਮਲ ਜੌੜਾ ਦੀ ਕਿਤਾਬ 'ਮੈਂ ਬਿਲਾਸਪੁਰੋਂ ਬੋਲਦਾਂ' ਲੋਕ ਅਰਪਣ

03/16/2021 12:01:06 PM

ਬ੍ਰਿਸਬੇਨ (ਸਤਵਿੰਦਰ ਟੀਨੂੰ): ਆਸਟ੍ਰੇਲੀਆ ਵਿਚ ਕਾਰਜਸ਼ੀਲ ਵਿਸ਼ਵ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਵੱਲੋਂ ਸਥਾਨਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਹੋਏ ਸਮਾਗਮ ਵਿਚ ਪੰਜਾਬੀ ਦੇ ਨਾਮਵਰ ਲੇਖਕ ਡਾ ਨਿਰਮਲ ਜੌੜਾ ਦੀ ਨਵ ਪ੍ਰਕਾਸ਼ਿਤ ਕਿਤਾਬ ‘ਮੈਂ ਬਿਲਾਸਪੁਰੋਂ ਬੋਲਦਾਂ’ ਲੋਕ ਅਰਪਣ ਕੀਤੀ ਗਈ। 

ਡਾ ਨਿਰਮਲ ਜੌੜਾ ਪੰਜਾਬੀ ਸਾਹਿਤ ਦੇ ਬਹੁਪੱਖੀ ਹਸਤਾਖ਼ਰ ਹਨ। ਉਹਨਾਂ ਦਾ ਪਿੰਡ ਬਿਲਾਸਪੁਰ ਜ਼ਿਲ੍ਹਾ ਮੋਗਾ ਦਾ ਮਸ਼ਹੂਰ ਪਿੰਡ ਹੈ। ਕਿਤਾਬ ਬਾਰੇ ਗੱਲ ਕਰਦਿਆਂ ਸਰਬਜੀਤ ਸੋਹੀ ਨੇ ਕਿਹਾ ਕਿ ਡਾ ਜੌੜਾ ਨਿਰੰਤਰ ਸਿਰਜਣਾ ਨਾਲ ਜੁੜੇ ਹਨ। ਉਹਨਾਂ ਦੀ ਵਾਰਤਕ ਸ਼ੈਲੀ ਬਹੁਤ ਗੁੰਦਵੀਂ ਅਤੇ ਰੌਚਿਕ ਹੈ। ਹੱਥਲੀ ਕਿਤਾਬ ਉਨ੍ਹਾਂ ਦੀ ਜ਼ਮੀਨੀ ਪੱਧਰ ਦੀ ਜਾਣਕਾਰੀ ਅਤੇ ਕਲਾਤਮਿਕ ਪਹੁੰਚ ਦਾ ਅਨੂਠਾ ਨਮੂਨਾ ਹੈ। ਇਸ ਲੋਕ ਅਰਪਨ ਸਮਾਗਮ ਵਿੱਚ ਹਾਜ਼ਰੀਨ ਕਵੀਆਂ ਵੱਲੋਂ ਕਵਿਤਾ ਪਾਠ ਕੀਤਾ ਗਿਆ। ਜਿਸ ਵਿਚ ਰੁਪਿੰਦਰ ਸੋਜ਼, ਪਾਲ ਰਾਊਕੇ, ਸਰਬਜੀਤ ਸੋਹੀ, ਕਮਲ ਸਿੰਘ, ਪੁਸ਼ਪਿੰਦਰ ਤੂਰ, ਪਾਲ ਰਾਊਕੇ, ਤਜਿੰਦਰ ਭੰਗੂ ਆਦਿ ਕਵੀਆਂ ਨੇ ਸ਼ਮੂਲੀਅਤ ਕੀਤੀ। 

ਪੜ੍ਹੋ ਇਹ ਅਹਿਮ ਖਬਰ- ਪਾਕਿ : ਹੈਲੀਕਾਪਟਰ ਤੋਂ ਸੁੱਟੇ ਗਏ ਨੋਟ, ਇਕੱਠੇ ਕਰਨ ਲਈ ਲੱਗੀ ਲੋਕਾਂ ਦੀ ਭੀੜ (ਵੀਡੀਓ)

ਇਸ ਮੌਕੇ ਬੋਲਦਿਆਂ ਸੰਸਥਾ ਦੇ ਪ੍ਰਧਾਨ ਦਲਵੀਰ ਹਲਵਾਰਵੀ ਨੇ ਕਿਹਾ ਇਪਸਾ ਦੇ ਸਾਹਿਤਕ ਕਾਰਜ ਇਸੇ ਤਰ੍ਹਾਂ ਹੀ ਜਾਰੀ ਰਹਿਣਗੇ। ਅਪ੍ਰੈਲ ਮਹੀਨੇ ਦੀ ਚਾਰ ਤਰੀਕ ਨੂੰ ਇਪਸਾ ਦੀਆਂ ਪੰਜ ਸਾਲਾ ਪ੍ਰਾਪਤੀਆਂ ਦਾ ਇਤਿਹਾਸਕ ਦਸਤਾਵੇਜ਼ ਇਪਸਾ ਸੋਵੀਨਾਰ ਰਿਲੀਜ ਕੀਤਾ ਜਾਏਗਾ ਅਤੇ ਇਪਸਾ ਨੂੰ ਅਗਵਾਈ ਦੇਣ ਵਾਲ਼ੀਆਂ ਹਿੰਮਤਵਾਨ ਹਸਤੀਆਂ ਰਛਪਾਲ ਹੇਅਰ ਅਤੇ ਸਰਬਜੀਤ ਸੋਹੀ ਦਾ ਸਨਮਾਨ ਕੀਤਾ ਜਾਏਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਮਾਹਲ, ਜਰਨੈਲ ਬਾਸੀ, ਸ਼ਮਸ਼ੇਰ ਸਿੰਘ ਚੀਮਾ, ਗੁਰਜੈਪਾਲ ਸਿੰਘ, ਜਸਕਰਨ ਸਿੰਘ ਹਨੀ ਆਦਿ ਪ੍ਰਮੁੱਖ ਹਸਤੀਆਂ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਦਲਵੀਰ ਹਲਵਾਰਵੀ ਵੱਲੋਂ ਬਾਖੂਬੀ ਨਾਲ ਨਿਭਾਈ ਗਈ।


Vandana

Content Editor

Related News