ਆਸਟ੍ਰੇਲੀਆ : ਅੱਤਵਾਦੀ ਕਾਰਵਾਈਆਂ ''ਚ ਸ਼ਾਮਿਲ ਬੇਲਾਲ ਸਾਦ-ਅੱਲਾਹ ਹੋਇਆ ਰਿਹਾਅ

08/31/2020 6:09:51 PM

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੀ ਜੇਲ ਵਿਚ 12 ਸਾਲ ਦੀ ਸਜ਼ਾ ਕੱਟਣ ਅਤੇ ਤਿੰਨ ਵਾਰੀ ਪੈਰੋਲ ਦੀ ਮਨਾਹੀ ਤੋਂ ਬਾਅਦ ਆਖਿਰ ਬੇਲਾਲ ਸਾਦ-ਅੱਲਾਹ ਖ਼ਾਜ਼ਲ ਦੀ ਰਿਹਾਈ ਹੋ ਹੀ ਗਈ। ਜ਼ਿਕਰਯੋਗ ਹੈ ਕਿ ਬੇਲਾਲ ਕਾਂਟਾਜ਼ ਕੈਬਿਨ ਕਲੀਨਰ ਸੀ ਅਤੇ ਉਸ ਨੂੰ ਜੇਹਾਦ ਦੇ ਨਾਮ 'ਤੇ 2003 ਸਾਲ ਵਿਚ, ਅਰੇਬਿਅਨ ਭਾਸ਼ਾ ਵਿਚ, 110 ਪੰਨਿਆਂ ਦੀ ਇੱਕ ਕਿਤਾਬ ਆਨਲਾਈਨ ਛਾਪਣ ਅਤੇ ਉਸ ਵਿਚ ਸਮਾਜ ਵਿਰੋਧੀ ਤੱਤ ਹੋਣ ਦਾ ਦੋਸ਼ੀ ਪਾਇਆ ਗਿਆ ਸੀ। ਇਸ ਦੇ ਇਲਾਵਾ ਕਿਤਾਬ ਵਿਚ ਜੇਹਾਦ ਦੇ ਨਾਮ 'ਤੇ ਕਤਲੋ-ਗਾਰਤ ਤੱਕ ਕਰ ਕੇ ਮਰਨ ਮਰਾਉਣ ਤੋਂ ਬਾਅਦ ਸ਼ਹਾਦਤ ਪਾਉਣ ਵਰਗੀ ਸਮੱਗਰੀ ਹੋਣ ਕਾਰਨ ਸਾਲ 2008 ਵਿਚ ਨਿਊ ਸਾਊਥ ਵੇਲਜ਼ ਦੀ ਅਦਾਲਤ ਨੇ ਉਸ ਨੂੰ ਸਜ਼ਾ ਸੁਣਾਈ ਸੀ।

ਪੜ੍ਹੋ ਇਹ ਅਹਿਮ ਖਬਰ- ਅਧਿਐਨ 'ਚ ਖੁਲਾਸਾ, ਕਮਜ਼ੋਰ ਦਿਲ ਵਾਲਿਆਂ ਲਈ ਕੋਰੋਨਾ ਜ਼ਿਆਦਾ ਖਤਰਨਾਕ

ਉਸ ਸਮੇਂ 39 ਸਾਲਾ ਬੇਲਾਲ ਨੂੰ 12 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਂਝ 2011 ਵਿਚ ਉਸ ਨੂੰ ਜਮਾਨਤ ਵੀ ਮਿਲ ਗਈ ਸੀ ਪਰ 2012 ਵਿਚ ਉਸ ਨੂੰ ਮੁੜ ਤੋਂ ਗ੍ਰਿਫਤਾਰ ਕਰਕੇ ਜੇਲ ਅੰਦਰ ਉਸ ਦੀ ਸਜ਼ਾ ਪੂਰੀ ਕਰਨ ਲਈ ਭੇਜ ਦਿੱਤਾ ਗਿਆ ਸੀ। ਬੇਲਾਲ ਸਾਦ-ਅੱਲਾਹ ਖ਼ਾਜ਼ਲ ਨੇ ਆਪਣੇ ਬਚਾਅ ਵਿਚ ਇੰਨਾ ਹੀ ਕਿਹਾ ਸੀ ਕਿ ਉਹ ਦੋਸ਼ੀ ਨਹੀਂ ਹੈ ਅਤੇ ਉਸ ਦੀ ਕਿਤਾਬ ਅੰਦਰ ਕਿਸੇ ਕਿਸਮ ਦੀ ਅੱਤਵਾਦੀ ਕਾਰਵਾਈਆਂ ਨੂੰ ਉਕਸਾਉਣ ਦੀ ਕੋਈ ਸਮੱਗਰੀ ਨਹੀਂ ਹੈ। ਖ਼ਾਜ਼ਲ ਇੱਕ ਲੈਬਨਾਨ-ਆਸਟ੍ਰੇਲੀਆਈ ਨਾਗਰਿਕ ਹੈ ਅਤੇ ਉਸ ਸਮੇਂ ਉਹ ਪੱਛਮੀ ਸਿਡਨੀ ਦੇ ਸਬਅਰਬ ਲਾਕੇਂਬਾ ਵਿਚ ਰਹਿੰਦਾ ਸੀ।

Vandana

This news is Content Editor Vandana