ਸੀਰੀਆ ਕੈਮੀਕਲ ਅਟੈਕ ਨਾਲ ਉੱਡੀ ਆਸਟਰੇਲੀਆ ਦੀ ਵੀ ਨੀਂਦ

04/18/2018 3:12:18 AM

ਸਿਡਨੀ — ਆਸਟਰੇਲੀਆ ਸੀਰੀਆ ਸੰਕਟ 'ਤੇ ਅਮਰੀਕਾ ਦੇ ਨਾਲ ਹੈ। ਉਹ ਸੀਰੀਆ 'ਚ ਬਸ਼ਰ-ਅਲ-ਅਸਦ ਅਤੇ ਰੂਸ ਦੀ ਭੂਮਿਕਾ ਦਾ ਵਿਰੋਧ ਕਰ ਰਿਹਾ ਹੈ। ਹਾਲਾਂਕਿ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਨੇ ਸੀਰੀਆ 'ਤੇ ਸਖਤ ਕੈਮੀਕਲ ਹਮਲੇ ਖਿਲਾਫ ਮਿਜ਼ਾਈਲ ਦਾਗੀ ਤਾਂ ਆਸਟਰੇਲੀਆ ਸਭ ਤੋਂ ਜ਼ਿਆਦਾ ਡਰਿਆ ਹੋਇਆ ਸੀ।
ਜੇਕਰ ਸੀਰੀਆ 'ਤੇ ਕੋਈ ਵੀ ਤਬਾਹੀ ਮਚਾਉਣ ਲਾਇਕ ਹਮਲਾ ਹੋਇਆ ਤਾਂ ਆਸਟਰੇਲੀਆ ਵੀ ਸੰਕਟ ਦੀ ਲਪੇਟ 'ਚ ਆ ਜਾਵੇਗਾ। ਆਸਟਰੇਲੀਆ ਬੁਰੀ ਤਰ੍ਹਾਂ ਨਾਲ ਊਰਜਾ ਸੰਕਟ 'ਚ ਫਸ ਜਾਵੇਗਾ ਅਤੇ ਉਸ ਦੀ ਅਰਥਵਿਵਸਥਾ ਥਮ ਜਾਵੇਗੀ। ਜ਼ਿਕਰਯੋਗ ਹੈ ਕਿ ਸ਼ੀਤ ਯੁੱਧ ਤੋਂ ਬਾਅਦ ਪਹਿਲੀ ਵਾਰ ਸੀਰੀਆ ਨੂੰ ਲੈ ਕੇ ਰੂਸ ਅਤੇ ਪੱਛਮੀ ਤਾਕਤਾਂ 'ਚ ਟਕਰਾਅ ਦੀ ਸਥਿਤੀ ਬਣ ਰਹੀ ਹੈ। 'ਦਿ ਆਸਟਰੇਲੀਅਨ' ਅਖਬਾਰ ਦਾ ਕਹਿਣਾ ਹੈ ਕਿ ਸੀਰੀਆ ਯੁੱਧ ਦਾ ਮੈਦਾਨ ਬਣਿਆ ਤਾਂ ਆਸਟਰੇਲੀਆ 'ਚ 43 ਦਿਨਾਂ ਬਾਅਦ ਤੇਲ ਖਤਮ ਹੋ ਜਾਵੇਗਾ।

 

ਦਿ ਆਸਟਰੇਲੀਅਨ ਅਖਬਾਰ ਨੂੰ ਰਿਟਾਇਰਡ ਵਾਈਸ ਮਾਰਸ਼ਲ ਜਾਨ ਬਲੈਕਬਰਨ ਨੇ ਕਿਹਾ ਕਿ ਸੀਰੀਆ 'ਚ ਕਿਸੇ ਵੀ ਤਰ੍ਹਾਂ ਦੀ ਜੰਗ ਨਾਲ ਆਸਟਰੇਲੀਆ ਦੀ ਊਰਜਾ ਸੁਰੱਖਿਆ ਖਤਰੇ 'ਚ ਪੈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਆਸਟਰੇਲੀਆ ਆਪਣੀ ਜ਼ਰੂਰਤ ਦੇ ਤੇਲਾਂ ਲਈ ਪੂਰੀ ਤਰ੍ਹਾਂ ਨਾਲ ਮਧ-ਪੂਰਬੀ 'ਤੇ ਨਿਰਭਰ ਹੈ। ਬਲੈਕਬਰਨ ਨੇ ਦਿ ਆਸਟਰੇਲੀਅਨ ਨੂੰ ਕਿਹਾ, 'ਅਸੀਂ ਲੋਕ ਪਰਿਵਹਨ ਈਧਨ ਦਾ 91 ਫੀਸਦੀ ਹਿੱਸਾ ਸੀਰੀਆ ਦੇ ਰਸਤੇ ਲਿਆਉਂਦਾ ਹਾਂ ਅਤੇ ਆਸਟਰੇਲੀਆ 'ਚ ਕੋਈ ਸਰਕਾਰੀ ਸਟੋਰ ਨਹੀਂ ਹੈ। ਸਾਡੇ ਕੋਲ ਕੋਈ ਪਲਾਨ ਵੀ ਨਹੀਂ ਹੈ। ਜ਼ਾਹਿਰ ਹੈ ਸੀਰੀਆ 'ਚ ਜੰਗ ਹੋਈ ਤਾਂ ਸਾਡੀ ਇੰਡਸਟਰੀ ਅਤੇ ਅਰਥਵਿਵਸਥਾ ਠੱਪ ਪੈ ਜਾਵੇਗੀ। ਬਲੈਕਬਰਨ ਨੇ ਕਿਹਾ ਕਿ ਆਸਟਰੇਲੀਆ ਦੀ ਊਰਜਾ ਨੀਤੀ ਨੂੰ ਲੈ ਕੇ ਅੰਤਰਰਾਸ਼ਟਰੀ ਊਰਜਾ ਏਜੰਸੀ ਵੀ ਚਿਤਾਵਨੀ ਦੇ ਚੁੱਕੀ ਹੈ। ਅੰਤਰਰਾਸ਼ਟਰੀ ਊਰਜਾ ਏਜੰਸੀ ਦਾ ਵੀ ਕਹਿਣਾ ਹੈ ਕਿ ਆਸਟਰੇਲੀਆ ਕੋਲ ਊਰਜਾ ਸੰਕਟ ਦਾ ਸਾਹਮਣਾ ਕਰਨ ਲਈ ਕੋਈ ਪਲਾਨ 'ਬੀ' ਨਹੀਂ ਹੈ। ਬਲੈਕਬਰਨ ਦਾ ਕਹਿਣਾ ਹੈ ਕਿ 2 ਹਫਤਿਆਂ ਦੇ ਅੰਦਰ ਹੀ ਅੰਤਰਰਾਸ਼ਟਰੀ 'ਚ ਤੇਲ ਸੰਕਟ ਦਾ ਅਸਰ ਦਿੱਖਣ ਲੱਗੇਗਾ।

ਅੰਤਰਰਾਸ਼ਟਰੀ ਊਰਜਾ ਏਜੰਸੀ ਦੇ ਮੈਂਬਰ ਦੇਸ਼ਾਂ 'ਚ ਆਸਟਰੇਲੀਆ ਅਜਿਹਾ ਦੇਸ਼ ਹੈ ਜਿਸ ਦੇ ਕੋਲ ਸੁਰੱਖਿਅਤ ਤੇਲ ਸਭ ਤੋਂ ਘੱਟ ਹੈ। ਜ਼ਿਕਰਯੋਗ ਹੈ ਕਿ ਆਸਟਰੇਲੀਆ ਕੋਲ ਘਟ ਤੋਂ ਘਟ 90 ਦਿਨਾਂ ਲਈ ਸੁਰੱਖਿਅਤ ਊਰਜਾ ਹੋਣੀ ਚਾਹੀਦੀ ਹੈ ਜਦਕਿ ਹੈ 41 ਦਿਨਾਂ ਲਈ ਹੀ। ਪਿਛਲੇ ਮਹੀਨੇ ਹੀ ਆਸਟਰੇਲੀਆ ਹੀ ਸੰਸਦੀ ਕਮੇਟੀ ਨੇ ਰਾਸ਼ਟਰੀ ਸੁਰੱਖਿਆ ਲਈ ਇਸ ਨੂੰ ਖਤਰਾ ਕਰਾਰ ਦਿੱਤਾ ਸੀ। ਇਥੋਂ ਤੱਕ ਕਿ ਆਸਟਰੇਲੀਆ 'ਚ ਨਵੀਂ ਊਰਜਾ ਨੀਤੀ ਦੀ ਮੰਗ ਕੀਤੀ ਜਾ ਰਹੀ ਹੈ। ਰਣਨੀਤਕ ਮਾਹਿਰਾਂ ਦਾ ਕਹਿਣਾ ਹੈ ਕਿ ਸੀਰੀਆ 'ਚ ਯੁੱਧ ਅਸਰ ਤੇਲ ਦੀ ਗਲੋਬਲ ਸਪਲਾਈ 'ਤੇ ਪਵੇਗਾ। ਖਾੜੀ ਦੇ ਦੇਸ਼ਾਂ ਦੁਨੀਆ ਭਰ 'ਚ ਹੋਣ ਵਾਲੀ ਤੇਲ ਸਪਲਾਈ ਪ੍ਰਭਾਵਿਤ ਹੋਵੇਗੀ। ਆਸਟਰੇਲੀਆ 'ਚ ਤੇਲ ਖਾੜੀ ਦੇਸ਼ਾਂ 'ਤੋਂ ਚੀਨ, ਜਾਪਾਨ, ਕੋਰੀਆ ਅਤੇ ਸਿੰਗਾਪੁਰ ਤੋਂ ਰਿਫਾਈਨ ਹੋ ਕੇ ਪਹੁੰਚਦਾ ਹੈ। ਬਲੈਕਬਰਨ ਦਾ ਕਹਿਣਾ ਹੈ ਕਿ ਸੀਰੀਆ 'ਚ ਯੁੱਧ ਹੋਇਆ ਤਾਂ ਡੀਜ਼ਲ ਅਤੇ ਪੈਟਰੋਲ 2 ਹਫਤੇ 'ਚ ਖਤਮ ਹੋ ਜਾਵੇਗਾ।