ਸਿਡਨੀ: ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਦੋ ਭਾਈਚਾਰਿਆਂ ਵਿਚਾਲੇ ਝਗੜਾ

08/30/2020 6:31:06 PM

ਸਿਡਨੀ (ਭਾਸ਼ਾ): ਆਸਟ੍ਰੇਲੀਆ ਵਿਚ ਪੱਛਮੀ ਸਿਡਨੀ ਦੇ ਹੈਰਿਸ ਪਾਰਕ ਵਿਚ ਭਾਰਤ ਤੋਂ ਆਏ ਦੋ ਭਾਈਚਾਰਿਆਂ ਦੇ ਮੈਂਬਰਾਂ ਵਿਚਾਲੇ ਝਗੜਾ ਹੋ ਗਿਆ, ਆਸਟ੍ਰੇਲੀਆਈ ਮੀਡੀਆ ਨੇ ਇਹ ਜਾਣਕਾਰੀ ਦਿੱਤੀ। 9 ਨਿਊਜ਼ ਦੇ ਮੁਤਾਬਕ, ਦੋਹਾਂ ਸਮੂਹਾਂ ਵਿਚਕਾਰ ਯੋਜਨਾਬੱਧ ਲੜਾਈ ਦਾ ਆਯੋਜਨ ਪਹਿਲਾਂ ਤੋਂ ਕੀਤਾ ਗਿਆ ਸੀ ਅਤੇ ਫਿਰ ਚੀਨੀ ਵੀਡੀਓ-ਸ਼ੇਅਰਿੰਗ ਐਪਲੀਕੇਸ਼ਨ ਟਿੱਕਟਾਕ ਦੇ ਮਾਧਿਅਮ ਨਾਲ ਪ੍ਰਸਾਰਿਤ ਕੀਤਾ ਗਿਆ ਸੀ। ਕਥਿਤ ਤੌਰ 'ਤੇ ਇਕ ਗਰੁੱਪ ਵੱਲੋਂ ਭਾਰਤ-ਵਿਰੋਧੀ ਟਿੱਪਣੀ ਸੋਸ਼ਲ ਮੀਡੀਆ' ਤੇ ਸਾਂਝੀ ਕੀਤੇ ਜਾਣ ਕਾਰਨ ਇਹ ਝਗੜਾ ਸ਼ੁਰੂ ਹੋਇਆ।

30 ਤੋਂ 40 ਦੇ ਦਰਮਿਆਨ ਇੱਕ ਸਮੂਹ ਵਿਗਰਾਮ ਸਟ੍ਰੀਟ ਉੱਤੇ "ਸੰਗਠਿਤ" ਲੜਾਈ ਵਿਚ ਸ਼ਾਮਲ ਸੀ। ਡਰਾਮੇਬਾਜ਼ੀ ਦੀ ਵੀਡੀਓ ਫੁਟੇਜ ਵਿਚ ਮੁੱਕੇ ਮਾਰੇ ਜਾਣ ਅਤੇ ਲੋਕਾਂ ਵੱਲੋਂ ਜ਼ਮੀਨ 'ਤੇ ਬਾਰ-ਬਾਰ ਜ਼ਮੀਨ 'ਤੇ ਲੱਤਾਂ ਮਾਰੇ ਜਾਣ ਦੀ ਖਬਰ ਦਿਖਾਈ ਗਈ।ਵੀਡੀਓ ਵਿਚ ਹੰਗਾਮਾ ਕਰਦੇ ਲੋਕਾਂ ਦੇ ਨਾਲ ਸੜਕ 'ਤੇ ਫੈਲ ਰਹੇ ਵਿਵਾਦ ਦੇ ਕਾਰਨ ਖੇਤਰ ਵਿਚ ਟ੍ਰੈਫਿਕ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ। ਹਿੰਸਾ ਨੂੰ ਰੋਕਣ ਲਈ ਪੁਲਿਸ ਅਤੇ ਦੰਗਾ ਦਸਤੇ ਮੌਕੇ 'ਤੇ ਪਹੁੰਚੇ। ਇਕ ਵਿਅਕਤੀ ਨੂੰ ਉਸ ਦੇ ਸਿਰ ਵਿਚ ਮਾਮੂਲੀ ਸੱਟ ਲੱਗਿਆਂ ਹਸਪਤਾਲ ਲਿਜਾਇਆ ਗਿਆ।

ਕਾਰੋਬਾਰੀ ਮਾਲਕ ਨਿਤਿਨ ਸੇਤੀਆ ਨੇ 9 ਨਿਊਜ਼ ਨੂੰ ਦੱਸਿਆ,"ਜੋ ਹੋਇਆ ਉਹ ਚੰਗਾ ਨਹੀਂ ਹੋਇਆ। ਇਹ ਅਸਲ ਵਿਚ ਇੱਥੋਂ ਦੇ ਭਾਈਚਾਰੇ ਲਈ ਇਹ ਸਚਮੁਚ ਮਾੜਾ ਹੈ।"

ਇਸੇ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਜ਼ਾਹਰ ਕਰਦਿਆਂ, ਅਮਰ ਸਿੰਘ ਨਾਮ ਦੇ ਇਕ ਕਮਿਊਨਿਟੀ ਮੈਂਬਰ ਨੇ 9 ਨਿਊਜ਼ ਨੂੰ ਕਿਹਾ,"ਇਹ ਸਾਡੀ ਕਮਿਊਨਿਟੀ ਦੀ ਨੁਮਾਇੰਦਗੀ ਨਹੀਂ ਕਰਦਾ। ਹੈਰਿਸ ਪਾਰਕ ਬਹੁ-ਸਭਿਆਚਾਰਕ ਭੋਜਨ ਦਾ ਇਕ ਵੱਡਾ ਹੱਬ ਹੈ। ਅਸੀਂ ਇਕ ਕਮਿਊਨਿਟੀ ਵਜੋਂ ਇਸ ਦੀ ਪੂਰੀ ਤਰ੍ਹਾਂ ਨਿੰਦਾ ਕਰਦੇ ਹਾਂ - ਅਜਿਹਾ ਨਹੀਂ ਹੋਣਾ ਚਾਹੀਦਾ ਸੀ।" ਅਜੇ ਤੱਕ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਪੁਲਿਸ ਵੀਡੀਓ ਫੁਟੇਜ ਦੀ ਪੜਤਾਲ ਕਰ ਰਹੀ ਹੈ। 

Vandana

This news is Content Editor Vandana