ਆਸਟ੍ਰੇਲੀਆ ''ਚ ਡਾਕਟਰਾਂ ਨੇ ਕੀਤਾ ਜੁੜਵਾਂ ਬੱਚੀਆਂ ਦਾ ਸਫਲ ਆਪਰੇਸ਼ਨ

11/09/2018 6:02:24 PM

ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਵਿਚ ਡਾਕਟਰਾਂ ਨੇ ਸਰਜਰੀ ਕਰ ਕੇ ਭੂਟਾਨ ਦੀਆਂ ਜੁੜਵਾਂ ਬੱਚੀਆਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕੀਤੀ ਹੈ। ਇਹ ਬੱਚੀਆਂ 15 ਮਹੀਨੇ ਦੀਆਂ ਸਨ ਅਤੇ ਜਨਮ ਤੋਂ ਹੀ ਇਕ-ਦੂਜੇ ਨਾਲ ਜੁੜੀਆਂ ਹੋਈਆਂ ਸਨ। ਇਨਾਂ ਬੱਚਿਆਂ ਦੇ ਨਾਮ ਨਿਮਾ ਅਤੇ ਦਾਵਾ ਹਨ। ਸ਼ੁੱਕਰਵਾਰ ਨੂੰ ਹੋਈ 6 ਘੰਟੇ ਦੀ ਸਰਜਰੀ ਵਿਚ ਦੋਹਾਂ ਬੱਚੀਆਂ ਨੂੰ ਵੱਖ ਕਰ ਕੇ ਨਵੀਂ ਜ਼ਿੰਦਗੀ ਦਿੱਤੀ ਗਈ। ਆਪਰੇਸ਼ਨ ਮਗਰੋਂ ਦੋਵੇਂ ਬੱਚੀਆਂ ਸੁਰੱਖਿਅਤ ਹਨ।

ਡਾਕਟਰ ਜੋ ਕ੍ਰਾਮੇਰੀ ਨੇ ਦੱਸਿਆ ਕਿ ਇਨ੍ਹਾਂ ਬੱਚੀਆਂ ਨੂੰ ਵੱਖ ਕਰਨ ਲਈ ਕੀਤੀ ਗਈ ਇਸ ਸਰਜਰੀ ਵਿਚ 6 ਘੰਟੇ ਦਾ ਸਮਾਂ ਲੱਗਾ। ਇਨ੍ਹਾਂ ਜੁੜਵਾਂ ਬੱਚੀਆਂ ਦੇ ਜੁੜੇ ਅੰਗਾਂ ਨੂੰ ਬਿਨਾਂ ਕਿਸੇ ਨੁਕਸਾਨ ਦੇ ਵੱਖ ਕਰਨਾ ਕਾਫੀ ਮੁਸ਼ਕਲ ਸੀ। ਮੀਡੀਆ ਦੀ ਜਾਣਕਾਰੀ ਮੁਤਾਬਕ ਦੋਵੇਂ ਬੱਚੀਆਂ ਪੇਟ ਨਾਲ ਜੁੜੀਆਂ ਹੋਈਆਂ ਸਨ। ਦੋਹਾਂ ਬੱਚੀਆਂ ਦਾ ਇਕ ਲੀਵਰ ਸੀ। ਅਕਤੂਬਰ ਮਹੀਨੇ ਇਨ੍ਹਾਂ ਬੱਚੀਆਂ ਨੂੰ ਸਰਜਰੀ ਲਈ ਮੈਲਬੌਰਨ ਲਿਜਾਇਆ ਗਿਆ ਪਰ ਉਦੋਂ ਉਨ੍ਹਾਂ ਦੀ ਹਾਲਤ ਸਰਜਰੀ ਦੇ ਲਾਇਕ ਨਹੀਂ ਸੀ। ਦੋਵੇਂ ਸਰੀਰਕ ਰੂਪ ਵਿਚ ਕਮਜ਼ੋਰ ਸਨ। ਇਸ ਲਈ ਡਾਕਟਰਾਂ ਨੇ ਪਹਿਲਾਂ ਉਨ੍ਹਾਂ ਨੂੰ ਸਹੀ ਖੁਰਾਕ ਦਿੱਤੀ। ਇਕ ਮਹੀਨੇ ਤੱਕ ਡਾਕਟਰਾਂ ਦੀ ਨਿਗਰਾਨੀ ਵਿਚ ਰਹਿਣ ਮਗਰੋਂ ਦੋਵੇਂ ਬੱਚੀਆਂ ਸਰਜਰੀ ਲਾਇਕ ਹੋ ਗਈਆਂ। ਹੁਣਂ ਉਨ੍ਹਾਂ ਦਾ ਸਫਲ ਆਪਰੇਸ਼ਨ ਕੀਤਾ ਗਿਆ।

ਡਾਕਟਰ ਜੋ ਕ੍ਰੋਮੇਰੀ ਨੇ ਲੱਗਭਗ 25 ਮੈਂਬਰਾਂ ਦੀ ਟੀਮ ਨਾਲ ਮਿਲ ਕੇ ਇਸ ਸਰਜਰੀ ਨੂੰ ਸਫਲ ਬਣਾਇਆ। ਉਨ੍ਹਾਂ ਨੇ ਦੱਸਿਆ ਕਿ ਬੱਚੀਆਂ ਦੀ ਦੇਖਭਾਲ ਲਈ ਟੀਮ ਨੂੰ ਵੰਡਿਆ ਗਿਆ। ਇਹ ਸਰਜਰੀ ਉਨ੍ਹਾਂ ਲਈ ਚੁਣੌਤੀ ਵਾਂਗ ਸੀ ਕਿਉਂਕਿ ਬੱਚੀਆਂ ਦੇ ਪੇਟ ਆਪਸ ਵਿਚ ਜੁੜੇ ਹੋਏ ਸਨ। ਦੋਵੇਂ ਇਕੋ ਲੀਵਰ 'ਤੇ ਜਿਉਂਦੀਆਂ ਸਨ। ਇਨ੍ਹਾਂ ਬੱਚੀਆਂ ਦੀ ਮਾਂ ਭੂਮਚੁ ਨੂੰ ਆਸਟ੍ਰੇਲੀਆ ਦੀ ਇਕ ਚਿਲਡਰਨ ਫਾਊਂਡੇਸ਼ਨ ਨੇ ਭੂਟਾਨ ਤੋਂ ਮੈਲਬੌਰਨ ਬੁਲਾਇਆ ਸੀ। 38 ਸਾਲਾ ਭੂਮਚੁ ਜੈਨਗਮੋ ਸ਼ੁਰੂਆਤ ਵਿਚ ਬੱਚੀਆਂ ਦੇ ਇਸ ਆਪਰੇਸ਼ਨ ਨੂੰ ਲੈ ਕੇ ਡਰੀ ਹੋਈ ਸੀ । ਹੁਣ ਸਰਜਰੀ ਦੇ ਸਫਲ ਹੋ ਜਾਣ ਮਗਰੋਂ ਜਲਦੀ ਹੀ ਮਾਂ ਅਤੇ ਬੱਚੀਆਂ ਨੂੰ ਵਾਪਸ ਭੂਟਾਨ ਭੇਜ ਦਿੱਤਾ ਜਾਵੇਗਾ।

Vandana

This news is Content Editor Vandana