ਆਸਟ੍ਰੇਲੀਆ : ਪੁਲ ਨਾਲ ਟਕਰਾਇਆ ਟਰੱਕ, ਆਵਾਜਾਈ ਠੱਪ

11/24/2020 12:18:40 PM

ਮੈਲਬੌਰਨ (ਬਿਊਰੋ): ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਵਿਚ ਇਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ।ਇੱਥੇ ਬਦਨਾਮ ਮੋਂਟਗਿਊ ਸਟ੍ਰੀਟ ਬ੍ਰਿਜ ਨੇੜੇ ਦੱਖਣੀ ਮੈਲਬੌਰਨ ਰੇਲ ਓਵਰਪਾਸ ਨਾਲ ਟਕਰਾਉਣ ਦੇ ਬਾਅਦ ਇਕ ਟਰੱਕ ਫਸ ਗਿਆ।

ਇਸ ਹਾਦਸੇ ਦੇ ਬਾਅਦ ਅੱਜ ਸਵੇਰੇ ਮੌਂਟਗਿਊ ਸਟ੍ਰੀਟ ਅਤੇ ਸੇਸੀਲ ਸਟ੍ਰੀਟ ਦੇ ਵਿਚਕਾਰ ਦੋਵਾਂ ਦਿਸ਼ਾਵਾਂ ਵਿਚ ਸਿਟੀ ਰੋਡ ਨੂੰ ਬੰਦ ਕਰ ਦਿੱਤਾ ਗਿਆ। ਆਖਰਕਾਰ ਸਵੇਰੇ 11.30 ਵਜੇ ਦੇ ਬਾਅਦ ਟਰੱਕ ਨੂੰ ਚਾਲਕਾਂ ਦੁਆਰਾ ਹਟਾ ਦਿੱਤਾ ਗਿਆ ਅਤੇ ਆਵਾਜਾਈ ਹੌਲੀ ਹੌਲੀ ਸ਼ੁਰੂ ਹੋ ਗਈ।

ਨੇੜਲੇ ਮੌਨਟਗ ਸਟ੍ਰੀਟ ਬ੍ਰਿਜ ਕਾਰਨ ਕਈ ਦਰਜਨ ਹਾਦਸੇ ਹੁੰਦੇ ਰਹੇ ਹਨ। ਇੱਕ ਮਹੀਨੇ ਤੋਂ ਵੀ ਘੱਟ ਸਮੇਂ ਪਹਿਲਾਂ ਇਸ ਦੇ ਹੇਠਾਂ ਇੱਕ ਟਰੱਕ ਫਸ ਗਿਆ ਸੀ।ਬ੍ਰਿਜ ਦੀ ਘੱਟ ਉਚਾਈ ਕਾਰਨ ਵੱਡੇ ਵਾਹਨਾਂ ਨੂੰ ਲੰਘਣ ਵਿਚ ਬਹੁਤ ਮੁਸ਼ਕਲ ਹੁੰਦੀ ਹੈ, ਜਿਸ ਦੀ ਕਲੀਅਰੈਂਸ ਲਗਭਗ ਤਿੰਨ ਮੀਟਰ ਹੈ। ਜਾਣਕਾਰੀ ਮੁਤਾਬਕ, ਟਰੱਕ ਦੇ ਡਰਾਈਵਰ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ।

ਪੜ੍ਹੋ ਇਹ ਅਹਿਮ ਖਬਰ- ਬੀਬੀ ਨੇ 87 ਘੰਟਿਆਂ 'ਚ ਦੁਨੀਆ ਦੇ 208 ਦੇਸ਼ਾਂ ਦੀ ਕੀਤੀ ਯਾਤਰਾ, ਬਣਿਆ ਵਰਲਡ ਰਿਕਾਰਡ

Vandana

This news is Content Editor Vandana