MH370 ਜਹਾਜ਼ ਨੂੰ ਲੈ ਕੇ ਸਾਬਕਾ ਆਸਟ੍ਰੇਲੀਆਈ PM ਦਾ ਵੱਡਾ ਦਾਅਵਾ

02/19/2020 5:22:33 PM

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਏਬੌਟ ਨੇ ਮਲੇਸ਼ੀਆ ਦੇ ਸਾਲ 2014 ਵਿਚ ਲਾਪਤਾ ਹੋਏ ਜਹਾਜ਼ ਐੱਮ.ਐੱਚ. 370 ਨੂੰ ਲੈ ਕੇ ਇਕ ਵੱਡਾ ਦਾਅਵਾ ਕੀਤਾ ਹੈ। ਸਾਬਕਾ ਪੀ.ਐੱਮ. ਟੋਨੀ ਏਬੌਟ ਮੁਤਾਬਕ ਮਲੇਸ਼ੀਆ ਦੇ ਸੀਨੀਅਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਕਤ ਜਹਾਜ਼ ਨੂੰ ਉਸ ਦੇ ਪਾਇਲਟ ਨੇ ਜਾਣਬੁੱਝ ਕੇ ਗਾਇਬ ਕੀਤਾ। ਉਹਨਾਂ ਨੇ ਕਿਹਾ ਕਿ ਪਾਇਲਟ ਆਤਮਘਾਤੀ ਸੀ, ਜਿਸ ਨੇ ਫਲਾਈਟ ਵਿਚ ਸਵਾਰ ਸਾਰੇ ਲੋਕਾਂ ਦੀ ਜਾਨ ਲੈ ਲਈ। ਗੌਰਤਲਬ ਹੈ ਕਿ ਮਲੇਸ਼ੀਆ ਦੀ ਇਕ ਏਅਰਲਾਈਨ ਐੱਮ.ਐੱਚ. 370, 8 ਮਾਰਚ 2014 ਨੂੰ ਕੁਆਲਾਲੰਪੁਰ ਤੋਂ ਬੀਜਿੰਗ ਜਾਂਦੇ ਸਮੇਂ ਉਡਾਣ ਭਰਨ ਦੇ ਬਾਅਦ ਲਾਪਤਾ ਹੋ ਗਈ। ਇਸ ਜਹਾਜ਼ ਵਿਚ 239 ਯਾਤਰੀ ਸਵਾਰ ਸਨ, ਜਿਹਨਾਂ ਵਿਚ ਜ਼ਿਆਦਾਤਰ ਚੀਨੀ ਸਨ ਜੋ ਰਾਜਧਾਨੀ ਕੁਆਲਾਲੰਪੁਰ ਜਾ ਰਹੇ ਸਨ।

ਜਹਾਜ਼ ਦੇ ਲਾਪਤਾ ਹੋਣ ਦੇ ਬਾਅਦ ਇਸ ਦੀ ਕਾਫੀ ਖੋਜ ਕੀਤੀ ਗਈ। ਖੋਜ ਦੀ ਮੁਹਿੰਮ ਜਨਵਰੀ 2017 ਤੱਕ ਚੱਲੀ ਪਰ ਇਸ ਦੇ ਬਾਵਜੂਦ ਵੀ ਜਹਾਜ਼ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਇਹ ਹਵਾਬਾਜ਼ੀ ਉਦਯੋਗ ਦਾ ਹੁਣ ਤੱਕ ਦੀ ਸਭ ਤੋਂ ਲੰਬੀ ਖੋਜ ਮੁਹਿੰਮ ਸੀ। ਸਕਾਈ ਨਿਊਜ਼ ਦੇ ਇਕ ਦਸਤਾਵੇਜ਼ ਵਿਚ ਸਾਬਕਾ ਪੀ.ਐੱਮ. ਟੋਨੀ ਏਬੌਟ ਨੇ ਕਿਹਾ ਕਿ ਜਹਾਜ਼ ਦੇ ਲਾਪਤਾ ਹੋਣ ਦੇ ਮਹੀਨੇ ਭਰ ਦੇ ਅੰਦਰ ਹੀ ਮਲੇਸ਼ੀਆ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਦੱਸ ਦਿੱਤਾ ਸੀ ਕਿ ਜਹਾਜ਼ ਨੂੰ ਉਸ ਦੇ ਪਾਇਲਟ ਨੇ ਜਾਣਬੁੱਝ ਕੇ ਡੁਬੋਇਆ ਸੀ। ਉਹਨਾਂ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੇ ਮੁਤਾਬਕ ਪਾਇਲਟ ਨੇ ਖੁਦਕੁਸ਼ੀ ਕੀਤੀ ਅਤੇ ਨਾਲ ਹੀ ਜਹਾਜ਼ ਵਿਚ ਸਵਾਰ ਲੋਕਾਂ ਦੀ ਮੌਤ ਦਾ ਕਾਰਨ ਬਣਿਆ।

PunjabKesari

ਏਬੌਟ ਨੇ ਆਪਣੇ ਦਾਅਵੇ ਨੂੰ ਲੈ ਕੇ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ ਅਤੇ ਨਾ ਹੀ ਕਿਸੇ ਵੀ ਸੀਨੀਅਰ ਅਧਿਕਾਰੀ ਦਾ ਨਾਮ ਲਿਆ ਹੈ। ਜਿਸ ਦੌਰਾਨ ਜਹਾਜ਼ ਲਾਪਤਾ ਹੋਇਆ ਉਸ ਸਮੇਂ ਨਾਜਿਬ ਰਜ਼ਾਕ ਮਲੇਸ਼ੀਆ ਦੇ ਪੀ.ਐੱਮ. ਸਨ। ਉੱਥੇ ਮਲੇਸ਼ੀਆ ਦੇ ਸਿਵਲ ਐਵੀਏਸ਼ਨ ਰੈਗੁਲੇਟਰ ਦੇ ਸਾਬਕਾ ਪ੍ਰਧਾਨ ਅਜ਼ਹਰੂਦੀਨ ਅਬਦੁੱਲ ਰਹਿਮਾਨ ਨੇ ਟੋਨੀ ਏਬੌਟ ਦੇ ਦਾਅਵੇ ਨੂੰ ਲੈ ਕੇ ਕਿਹਾ ਕਿ ਉਹਨਾਂ ਕੋਲ ਆਪਣੇ ਦਾਅਵੇ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਹੈ। ਇਹ ਸਿਰਫ ਇਕ  ਬਿਆਨ ਹੈ ਜਿਸ 'ਤੇ ਧਿਆਨ ਨਾ ਦਿੱਤਾ ਜਾਵੇ ਤਾਂ ਬਿਹਤਰ ਹੋਵੇਗਾ।ਉਹਨਾਂ ਨੇ ਕਿਹਾ ਕਿ ਅਜਿਹੇ ਦਾਅਵਿਆਂ ਨਾਲ ਮਰਨ ਵਾਲਿਆਂ ਦੇ ਪਰਿਵਾਰ ਵਾਲੇ ਦੁਖੀ ਹੋਣਗੇ। ਪਾਇਲਟ ਦਾ ਪਰਿਵਾਰ ਵੀ ਬੁਰਾ ਮਹਿਸੂਸ ਕਰੇਗਾ ਕਿਉਂਕਿ ਤੁਸੀਂ ਇਕ ਅਜਿਹਾ ਦਾਅਵਾ ਕਰ ਰਹੇ ਹੋ ਜਿਸ ਦਾ ਤੁਹਾਡੇ ਕੋਲ ਕੋਈ ਸਬੂਤ ਨਹੀਂ ਹੈ।

ਸੈਟੇਲਾਈਟ ਅੰਕੜਿਆਂ ਦੇ ਮੁਤਾਬਕ ਜਹਾਜ਼ ਦੇ ਮਲੇਸ਼ੀਆਨੂੰ ਪਾਰ ਕਰ ਕੇ ਹਿੰਦ ਮਹਾਸਾਗਰ ਪਹੁੰਚਦੇ ਹੀ ਉਹ ਰਸਤੇ ਵਿਚ ਗਾਇਬ ਹੋ ਗਿਆ। ਇਸ ਦੇ ਬਾਅਦ ਜਹਾਜ਼ ਨੂੰ ਲੱਭਣ ਲਈ ਖੋਜ ਮੁਹਿੰਮ ਚਲਾਈ ਗਈ ਪਰ ਕੋਈ ਸਫਲਤਾ ਨਹੀਂ ਮਿਲੀ। ਅਧਿਕਾਰਤ ਜਾਂਚ ਦੇ ਬਾਅਦ ਵੀ ਜਹਾਜ਼ ਦੇ ਲਾਪਤਾ ਹੋਣ ਨੂੰ ਲੈ ਕੇ ਕੋਈ ਤਕਨੀਕੀ ਜਾਣਕਾਰੀ ਨਹੀਂ ਦਿੱਤੀ ਗਈ। ਸਪੱਸ਼ਟ ਰੂਪ ਨਾਲ ਜਹਾਜ਼ ਦੇ ਪਾਇਲਟ ਜ਼ਾਹਰੀ ਅਹਿਮਦ ਸ਼ਾਹ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਐੱਮ.ਐੱਚ. 370 ਨੂੰ ਲੈ ਕੇ ਮਲੇਸ਼ੀਆਈ ਸਰਕਾਰ ਦੀ 2018 ਦੀ ਇਕ ਰਿਪੋਰਟ ਵਿਚ ਕਿਹਾ ਗਿਆ ਕਿ ਜਹਾਜ਼ ਦੇ ਸਿਸਟਮ ਵਿਚ ਸੰਭਵ ਤੌਰ 'ਤੇ ਅਦਲਾ-ਬਦਲੀ ਕੀਤੀ ਗਈ ਸੀ ਅਤੇ ਨਾਲ ਹੀ ਜਾਂਚ ਕਰਤਾਵਾਂ ਨੇ ਇਸ ਹਾਦਸੇ ਵਿਚ ਤੀਜੇ ਪੱਖ ਦਾ ਹੱਥ ਹੋਣ ਦੀਆਂ ਖਬਰਾਂ ਨੂੰ ਵੀ ਖਾਰਿਜ ਨਹੀਂ ਕੀਤਾ। 


Vandana

Content Editor

Related News