ਅਡਾਨੀ ਕੋਲਾ ਖਾਨ ਪ੍ਰਾਜੈਕਟ ਵਿਰੁੱਧ ਵਿਦਿਆਰਥੀਆਂ ਦਾ ਪ੍ਰਦਰਸ਼ਨ

12/09/2018 10:58:57 AM

ਕੈਨਬਰਾ (ਬਿਊਰੋ)— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਵਿਚ ਹਜ਼ਾਰਾਂ ਵਿਦਿਆਰਥੀਆਂ ਨੇ ਸ਼ਨੀਵਾਰ ਨੂੰ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਇਹ ਪ੍ਰਦਰਸ਼ਨ ਭਾਰਤੀ ਉਦਯੋਗਪਤੀ ਅਡਾਨੀ ਦੇ ਪ੍ਰਸਤਾਵਿਤ ਕੋਲਾ ਖਾਨ ਨਿਰਮਾਣ ਪ੍ਰਾਜੈਕਟ ਵਿਰੁੱਧ ਕੀਤਾ। ਪ੍ਰਦਰਸ਼ਨਕਾਰੀਆਂ ਨੇ ਆਸਟ੍ਰੇਲੀਆਈ ਸਰਕਾਰ ਤੋਂ ਪ੍ਰਾਜੈਕਟ ਨੂੰ ਰੋਕਣ ਦੀ ਮੰਗ ਕੀਤੀ, ਜਿਸ ਦਾ ਨਿਰਮਾਣ ਜਲਦੀ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਜਾਣਕਾਰੀ ਮੁਤਾਬਕ ਇਸ ਪ੍ਰਦਰਸ਼ਨ ਵਿਚ ਦੇਸ਼ ਭਰ ਵਿਚੋਂ ਲੱਗਭਗ 15 ਹਜ਼ਾਰ ਲੋਕਾਂ ਨੇ ਹਿੱਸਾ ਲਿਆ ਜਦਕਿ ਆਸਟ੍ਰੇਲੀਅਨ ਯੂਥ ਕਲਾਈਮੇਟ ਕੋਏਲੀਏਸ਼ਨ ਨੇ ਕਿਹਾ ਕਿ ਮੈਲਬੌਰਨ ਵਿਚ ਇਕੱਲੇ 5,000 ਲੋਕਾਂ ਨੇ ਪ੍ਰਦਰਸ਼ਨ ਵਿਚ ਹਿੱਸਾ ਲਿਆ। 


ਰੈਲੀ ਵਿਚ ਸ਼ਾਮਲ ਇਕ ਬੱਚੇ ਨੇ ਇਸ ਬਾਰੇ ਵਿਚ ਗੱਲ ਕਰਦਿਆਂ ਕਿਹਾ ਕਿ ਅਸੀਂ ਇਕ ਬਿਹਤਰ ਭਵਿੱਖ ਲਈ ਆਵਾਜ਼ ਚੁੱਕ ਰਹੇ ਹਾਂ ਅਤੇ ਅੱਗੇ ਵੀ ਇਸ ਦਿਸ਼ਾ ਵਿਚ ਸਾਡੀ ਲੜਾਈ ਜਾਰੀ ਰਹੇਗੀ। ਇਹ ਲੜਾਈ ਸਿਰਫ ਸਾਡੀ ਨਹੀਂ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਹੈ।

ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਨੇ ਸਾਲ 2030 ਤੱਕ ਸਾਲ 2005 ਦੇ ਨਿਕਾਸੀ ਦੇ ਪੱਧਰ ਤੋਂ 26-28 ਫੀਸਦੀ ਤੱਕ ਕੁੱਲ ਨਿਕਾਸੀ ਵਿਚ ਕਮੀ ਲਿਆਉਣ ਦੀ ਵਚਨਬੱਧਤਾ ਜ਼ਾਹਰ ਕੀਤੀ ਸੀ ਪਰ ਸੰਯੁਕਤ ਰਾਸ਼ਟਰ ਦੀ ਹਾਲ ਵਿਚ ਹੀ ਆਈ ਰਿਪੋਰਟ ਮੁਤਾਬਕ ਦੇਸ਼ ਦੀ ਜਲਵਾਯੂ ਨੀਤੀ ਵਿਚ ਸਾਲ 2017 ਦੇ ਬਾਅਦ ਤੋਂ ਕੋਈ ਤਬਦੀਲੀ ਨਹੀਂ ਹੋਈ ਹੈ।

8 ਸਾਲਾਂ ਤੋਂ ਵਿਵਾਦ 'ਚ


ਦੱਸਣਯੋਗ ਹੈ ਕਿ ਅਡਾਨੀ ਦਾ ਇਹ ਖਨਨ ਪ੍ਰਾਜੈਕਟ ਬੀਤੇ 8 ਸਾਲਾਂ ਤੋਂ ਵਿਵਾਦਾਂ ਵਿਚ ਹੈ। ਵਾਤਾਵਰਨਵਾਦੀਆਂ ਨੇ ਜਿੱਥੇ ਇਸ ਨਾਲ ਕਈ ਭਾਰੀ ਨੁਕਸਾਨ ਹੋਣ ਦੀ ਚਿਤਾਵਨੀ ਦਿੱਤੀ ਸੀ। ਉੱਥੇ ਇਸ ਪ੍ਰਾਜੈਕਟ ਨੂੰ ਸਭ ਤੋਂ ਵੱਡਾ ਝਟਕਾ ਉਦੋਂ ਲੱਗਾ ਜਦੋਂ ਸਿਡਨੀ ਦੀ ਇਕ ਫੈਡਰਲ ਕੋਰਟ ਨੇ ਇਸ ਨੂੰ ਮਿਲੀ ਵਾਤਾਵਰਨੀ ਮਨਜ਼ੂਰੀ ਨੂੰ ਵਾਪਸ ਲੈਣ ਦਾ ਫੈਸਲਾ ਸੁਣਾਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਸ ਕਾਰਨ ਕਈ ਅਜਿਹੀਆਂ ਪ੍ਰਜਾਤੀਆਂ 'ਤੇ ਖਤਰਾ ਹੈ ਜੋ ਸਿਰਫ ਆਸਟ੍ਰੇਲਈਆ ਵਿਚ ਹੀ ਪਾਈਆਂ ਜਾਂਦੀਆਂ ਹਨ। ਭਾਵੇਂਕਿ ਬਾਅਦ ਵਿਚ ਉਨ੍ਹਾਂ ਨੇ ਵਾਤਾਵਰਨ ਮਾਨਕਾਂ ਨਾਲ ਜੁੜੀਆਂ ਕਈ ਪਾਬੰਦੀਆਂ ਵਿਚ ਸੋਧ ਕਰਦਿਆਂ ਇਸ ਨੂੰ ਹਰੀ ਝੰਡੀ ਦੇ ਦਿੱਤੀ ਸੀ।

Vandana

This news is Content Editor Vandana