ਆਸਟ੍ਰੇਲੀਆ : ਕੁੜੀ ਨੂੰ ਪਿਆਰ ''ਚ ਮਿਲਿਆ ਧੋਖਾ, ਹੁਣ ਇੰਝ ਬਦਲੀ ਜ਼ਿੰਦਗੀ

11/06/2020 5:58:32 PM

ਸਿਡਨੀ (ਬਿਊਰੋ): ਜ਼ਿਆਦਾਤਰ ਲੋਕ ਪਿਆਰ ਵਿਚ ਧੋਖਾ ਮਿਲਣ ਦੇ ਬਾਅਦ ਹਿੰਮਤ ਹਾਰ ਬੈਠਦੇ ਹਨ। ਫਿਰ ਵੀ ਕੁਝ ਲੋਕ ਹਿੰਮਤ ਨਾ ਹਾਰਦੇ ਹੋਏ ਅੱਗ ਵੱਧਦੇ ਹਨ। ਆਸਟ੍ਰੇਲੀਆ ਦਾ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਆਸਟ੍ਰੇਲੀਆ ਦੀ 27 ਸਾਲਾ ਸਟੇਫਨੀ ਗੋਰਟਨ ਐਪ 'ਤੇ ਮਿਲੇ ਇਕ ਸ਼ਖਸ ਦੇ ਲਈ ਸਭ ਕੁਝ ਛੱਡ ਕੇ ਸਕਾਟਲੈਂਡ ਜਾਣ ਲਈ ਤਿਆਰ ਸੀ ਪਰ ਉਸ ਨੂੰ ਅਜਿਹਾ ਧੋਖਾ ਮਿਲਿਆ ਕਿ ਉਸ ਦੀ ਜ਼ਿੰਦਗੀ ਬਦਲ ਗਈ। 

ਸਟੇਫਨੀ ਆਪਣੇ ਇਸ ਬੁਆਏਫ੍ਰੈਂਡ ਨਾਲ ਟਿੰਡਰ 'ਤੇ ਮਿਲੀ ਸੀ। ਦੋਹਾਂ ਵਿਚ ਦੂਰੀਆਂ ਘੱਟਣ ਲੱਗੀਆਂ ਅਤੇ ਸਟੇਫਨੀ ਗਰਭਵਤੀ ਹੋ ਗਈ। ਦੋਵੇਂ ਜਲਦੀ ਹੀ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਵਿਚ ਆ ਗਏ। ਦੋਹਾਂ ਨੇ ਸਕਾਟਲੈਂਡ ਵਿਚ ਘਰ ਬਣਾਉਣ ਦਾ ਫ਼ੈਸਲਾ ਕੀਤਾ। ਸਟੇਫਨੀ ਆਪਣੀ ਆਸਟ੍ਰੇਲੀਆ ਦੀ ਨੌਕਰੀ ਵੀ ਛੱਡ ਚੁੱਕੀ ਸੀ ਅਤੇ ਉਸ ਨੇ ਆਪਣੇ ਹੋਣ ਵਾਲੇ ਬੱਚੇ ਦੇ ਨਾਮ ਤੱਕ ਦੇ ਬਾਰੇ ਵਿਚ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ। ਪਰ ਜਦੋਂ ਉਹ ਸਕਾਟਲੈਂਡ ਜਾਣ ਵਾਲੀ ਸੀ ਉਸ ਤੋਂ ਇਕ ਮਹੀਨਾ ਪਹਿਲਾਂ ਹੀ ਉਸ ਨੂੰ ਅਹਿਸਾਸ ਹੋਣ ਲੱਗਾ ਕਿ ਸਭ ਕੁਝ ਠੀਕ ਨਹੀਂ ਹੈ। 

ਸਟੇਫਨੀ ਨੇ ਕਿਹਾ ਕਿ ਸਕਾਟਲੈਂਡ ਜਾਣ ਤੋਂ ਇਕ ਮਹੀਨਾ ਪਹਿਲਾਂ ਉਸ ਨੂੰ ਲੱਗਣ ਲੱਗਾ ਸੀ ਕਿ ਕੁਝ ਗੜਬੜ ਹੈ। ਸਟੇਫਨੀ ਨੇ ਸ਼ਖਸ ਦੀ ਮਾਂ ਨਾਲ ਵੀ ਗੱਲ ਕੀਤੀ। ਉਹ ਪੂਰੀ ਤਰ੍ਹਾਂ ਨਾਲ ਵਿਸ਼ਵਾਸ ਨਹੀਂ ਕਰ ਪਾ ਰਹੀ ਸੀ। ਉਸ ਨੂੰ ਲੱਗਾ ਕਿ ਪਿਆਰ ਆਸਾਨ ਨਹੀਂ ਹੁੰਦਾ ਹੈ ਅਤੇ ਇਸ ਦੇ ਲਈ ਸਾਰਿਆਂ ਨੂੰ ਕਾਫੀ ਸੰਘਰਸ਼ ਕਰਨਾ ਪੈਂਦਾ ਹੈ। ਇਸ ਲਈ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਸੀ ਪਰ ਇਹ ਸਭ ਨਾਕਾਫੀ ਸਾਬਤ ਹੋਇਆ। ਸਟੇਫਨੀ ਨੂੰ ਪਤਾ ਚੱਲਿਆ ਕਿ ਇਹ ਸ਼ਖਸ ਸਾਊਥ ਅਮਰੀਕਾ ਦੀ ਇਕ ਕੁੜੀ ਦੇ ਨਾਲ ਕਾਫੀ ਸਮਾਂ ਬਿਤਾ ਰਿਹਾ ਹੈ। ਉਸ ਨੂੰ ਇਹ ਵੀ ਪਤਾ ਚੱਲਿਆ ਕਿ ਇਹ ਸ਼ਖਸ ਦੂਜੀਆਂ ਕੁੜੀਆਂ ਦੇ ਬਾਰੇ ਵਿਚ ਉਸ ਨਾਲ ਝੂਠ ਬੋਲ ਰਿਹਾ ਹੈ। 

ਸਟੇਫਨੀ ਦੀ ਫਲਾਈਟ ਤੋਂ ਦੋ ਹਫਤੇ ਪਹਿਲਾਂ ਹੀ ਇਸ ਸ਼ਖਸ ਨੇ ਫੋਨ ਕਰ ਕੇ ਉਸ ਨੂੰ ਲੱਗਭਗ 14 ਹਜ਼ਾਰ ਕਿਲੋਮੀਟਰ ਦੂਰ ਸਕਾਟਲੈਂਡ ਜਾਣ ਤੋਂ ਮਨਾ ਕਰ ਦਿੱਤਾ। ਇਸ ਸ਼ਖਸ ਨੇ ਕਿਹਾ ਸੀ ਕਿ ਤੁਹਾਡਾ ਸਕਾਟਲੈਂਡ ਜਾਣ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਉੱਥੇ ਤੁਹਾਡੇ ਦੋਸਤ ਨਹੀਂ ਹਨ। ਮੈਂ ਵੀ ਆਰਥਿਕ ਤੌਰ 'ਤੇ ਸਮਰੱਥ ਨਹੀਂ ਹੋ ਪਾਇਆ ਹਾਂ ਕਿ ਤੁਹਾਡੀ ਦੇਖਭਾਲ ਕਰ ਸਕਾਂ। ਸਟੇਫਨੀ ਨੂੰ ਇਸ ਸਭ ਸੁਣ ਕੇ  ਬਹੁਤ ਧੱਕਾ ਲੱਗਾ ਅਤੇ ਉਸ ਨੇ ਆਪਣਾ ਰਿਸ਼ਤਾ ਖਤਮ ਕਰ ਲਿਆ।

ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ: ਲੈਨਰਕਸ਼ਾਇਰ 'ਚ ਕੋਰੋਨਾ ਕਾਰਨ ਉੱਠੀ ਸਕੂਲ ਨੂੰ ਬੰਦ ਕਰਨ ਦੀ ਮੰਗ

ਭਾਵੇਂਕਿ ਉਸ ਨੂੰ ਆਪਣੀ ਨੌਕਰੀ ਵੀ ਵਾਪਸ ਮਿਲ ਗਈ ਪਰ ਉਹ ਦਫਦਰ ਦੇ ਸਾਰੇ ਲੋਕਾਂ ਨੂੰ ਦੱਸ ਚੁੱਕੀ ਸੀ ਕਿ ਉਹ ਸਕਾਟਲੈਂਡ ਜਾ ਰਹੀ ਹੈ ਅਤੇ ਜਦੋਂ ਅਜਿਹਾ ਨਹੀਂ ਹੋਇਆ ਤਾਂ ਉਸ ਨੂੰ ਕਾਫੀ ਸ਼ਰਮ ਮਹਿਸੂਸ ਹੋ ਰਹੀ ਸੀ। ਪਰ ਉਸ ਨੇ ਆਪਣੇ ਬ੍ਰੇਕਅੱਪ ਨੂੰ ਆਪਣੀ ਮਜ਼ਬੂਤੀ ਬਣਾਇਆ ਅਤੇ ਉਹ ਆਪਣੇ ਸਟਾਰਟ ਅੱਪ ਬਿਜ਼ਨੈੱਸ 'ਤੇ ਫੋਕਸ ਕਰਨ ਲੱਗੀ। ਇਸ ਘਟਨਾ ਦੇ 9 ਮਹੀਨੇ ਬਾਅਦ ਉਸ ਨੇ ਆਪਣੀ ਕੰਪਨੀ ਛੱਡ ਦਿੱਤੀ ਅਤੇ ਉਹ ਪੂਰਾ ਸਮਾਂ ਆਪਣੇ ਸਟਾਰਟ ਅੱਪ ਬਿਜ਼ਨੈੱਸ ਨੂੰ ਲੈ ਕੇ ਕੰਮ ਕਰ ਰਹੀ ਹੈ। ਇਸ ਕੰਪਨੀ ਦਾ ਨਾਮ 'ਹਾਊਸ ਆਫ ਹੌਬੀ' ਹੈ। ਉਸ ਦੇ ਸਟਾਫ ਵਿਚ 14 ਲੋਕ ਕੰਮ ਕਰਦੇ ਹਨ ਅਤੇ ਇਹ ਬਿਜ਼ਨੈੱਸ ਤਿੰਨ ਥਾਵਾਂ 'ਤੇ ਚੱਲਦਾ ਹੈ। ਹੁਣ ਉਹ ਆਪਣੇ ਪਾਰਟਨਰ ਨਾਲ ਜਲਦੀ ਹੀ ਘਰ ਵਸਾਉਣ ਜਾ ਰਹੀ ਹੈ। ਸਟੇਫਨੀ ਕਹਿੰਦੀ ਹੈ ਕਿ ਸਕਾਟਲੈਂਡ ਦੇ ਲਈ ਫਲਾਈਟ ਨੂੰ ਛੱਡਣਾ ਉਸ ਦੀ ਜ਼ਿੰਦਗੀ ਦੇ ਸਭ ਤੋਂ ਵਧੀਆ ਫ਼ੈਸਲਿਆਂ ਵਿਚੋਂ ਇਕ ਸੀ।

ਪੜ੍ਹੋ ਇਹ ਅਹਿਮ ਖਬਰ-  ਆਸਟ੍ਰੇਲੀਆ : ਵਿਕਟੋਰੀਆ 'ਚ ਲਗਾਤਾਰ 7ਵੇਂ ਦਿਨ ਕੋਰੋਨਾ ਦੇ ਜ਼ੀਰੋ ਮਾਮਲੇ

Vandana

This news is Content Editor Vandana