ਆਸਟ੍ਰੇਲੀਆ ''ਚ ਸ਼੍ਰੀ ਚੇਤਨਾ ਨੰਦ ਜੀ ਭੂਰੀਵਾਲੇ ਨੇ ਸੰਗਤਾਂ ਨੂੰ ਕੀਤਾ ਨਿਹਾਲ

11/26/2019 5:51:20 PM

ਸਿਡਨੀ (ਸਨੀ ਚਾਂਦਪੁਰੀ): ਗਰੀਬਦਾਸੀ ਸੰਪਰਦਾ ਦੇ ਭੂਰੀਵਾਲੇ ਭੇਖ ਦੇ ਚੌਥੇ ਅਤੇ ਮੌਜੂਦਾ ਗੱਦੀਨਸ਼ੀਨ ਮਹਾਰਾਜ ਅਚਾਰੀਆ ਸ਼੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲੇ ਆਪਣੀ ਆਸਟ੍ਰੇਲੀਆ ਯਾਤਰਾ ਦੌਰਾਨ ਕੱਲ ਸਿਡਨੀ ਵਿਖੇ ਪਹੁੰਚ ਗਏ ਸਨ । ਮਹਾਰਾਜ ਜੀ ਵੱਲੋਂ ਬੀਤੀ ਰਾਤ ਓਰਨ ਪਾਰਕ ਵਿਖੇ ਸਤਿਸੰਗ ਕੀਤਾ ਗਿਆ। ਸਤਿਸੰਗ ਦੌਰਾਨ ਮਹਾਰਾਜ ਜੀ ਨੇ ਕਿਹਾ ਕਿ ਮਨੁੱਖ ਸੰਸਾਰਿਕ ਸੁੱਖਾਂ ਨੂੰ ਸੱਚ ਮੰਨ ਕੇ ਉਹਨਾਂ ਦੇ ਪਿੱਛੇ ਦੌੜਿਆ ਹੋਇਆ ਹੈ ਅਤੇ ਜੀਵਨ ਦਾ ਅਸਲ ਮਕਸਦ ਭੁੱਲ ਬੈਠਾ ਹੈ । ਉਹਨਾਂ ਅੱਗੇ ਕਿਹਾ ਕਿ ਜਿਵੇਂ ਸੰਸਾਰ ਵਿੱਚ ਰਹਿਣ ਲਈ ਅਤੇ ਭੌਤਿਕ ਵਸਤਾਂ ਨੂੰ ਭੋਗਣ ਦੇ ਲਈ ਕਿਰਤ ਕਰਨੀ ਜ਼ਰੂਰੀ ਹੈ ਉਸੇ ਤਰਾਂ ਜੀਵਨ ਦੇ ਆਚਰਨ ਨੂੰ ਚੰਗਾ ਕਰਨ ਲਈ ਸੁਕਿਰਤ ਕਰਨੀ ਵੀ ਬਹੁਤ ਜ਼ਰੂਰੀ ਹੈ । ਉਹਨਾਂ ਕਿਹਾ ਮਨੁੱਖ ਚੰਗੇ ਕੰਮਾਂ ਵਿੱਚ ਆਪਣਾ ਧਿਆਨ ਉਦੋਂ ਤੱਕ ਨਹੀਂ ਲਗਾ ਸਕਦਾ ਜਦੋਂ ਤੱਕ ਸਿਮਰਨ ਨਾਲ ਨਹੀਂ ਜੁੜਦਾ। 

ਮਹਾਰਾਜ ਜੀ ਨੇ ਸਤਸੰਗ ਕਰਦਿਆਂ ਕਿਹਾ ਕਿ ਜਿਵੇਂ ਇੱਕ ਪਾਣੀ ਦੀ ਬੂੰਦ ਸਾਗਰ ਵਿੱਚ ਮਿਲ ਕੇ ਬੂੰਦ ਨਹੀਂ ਰਹਿੰਦੀ ਸਾਗਰ ਬਣ ਜਾਂਦੀ ਹੈ ਉਸੇ ਤਰਾਂ ਸਾਡੀ ਆਤਮਾ ਵੀ ਪਰਮਾਤਮਾ ਵਿੱਚ ਵਿਲੀਨ ਹੋ ਕੇ ਆਤਮਾ ਨਹੀਂ ਪਰਮਾਤਮਾ ਹੀ ਬਣ ਜਾਂਦੀ ਹੈ ਪਰ ਅਸੀਂ ਇਸ ਆਪਣੇ ਮਨ ਨੂੰ ਪਰਮਾਤਮਾ ਵੱਲੋਂ ਮੋੜ ਕੇ ਸੰਸਾਰ ਰੂਪੀ ਮਾਇਆ ਵਿੱਚ ਪਾਇਆ ਹੋਇਆ ਹੈ ਜਿਸ ਤੋਂ ਗੁਰੂ ਵੱਲੋਂ ਦਿੱਤੇ ਸ਼ਬਦ ਦਾ ਜਾਪ ਕਰ ਕੇ ਹੀ ਨਿਕਲਿਆ ਜਾ ਸਕਦਾ ਹੈ । ਇਸ ਮੌਕੇ ਮਹਾਰਾਜ ਜੀ ਨਾਲ ਇੰਡੀਆ ਤੋਂ ਆਏ ਸ਼੍ਰੀ ਰਾਮ, ਕਮਲ ਕੁਮਾਰ, ਰਾਮ ਜੀ ਮਾਲੇਵਾਲ, ਓਮਪਾਲ ਓਮੀ ਸਿੰਘਪੁਰ, ਮਨੋਹਰ ਲਾਲ ਕਰੀਮਪੁਰ, ਗੁਰਦੇਵ ਕਾਲਾ, ਸ਼ੇਖਰ,ਕਮਲ ਕੁਮਾਰ, ਜਸਜੀਤ ਜੱਸੀ, ਬਿੰਦਰ ਕੁਮਾਰ, ਤਜਿੰਦਰ ਨੋਨੂ, ਸਿਕੰਦਰ, ਕਪਿਲ, ਕਰਨ ਕੁਮਾਰ, ਕਾਲਾ ਨਾਨੋਵਾਲ, ਚਰਨਪ੍ਰਤਾਪ ਸਿੰਘ, ਜਾਂਟਾ ਚੰਦਿਆਣੀ, ਪ੍ਰੀਤ ਕਰੀਮਪੁਰੀ, ਦੀਪਕ ਬੱਗੂਵਾਲ, ਰਾਣਾ ਆਦਿ ਸੰਗਤ ਮੌਜੂਦ ਸੀ।

Vandana

This news is Content Editor Vandana