ਆਸਟ੍ਰੇਲੀਆ ''ਚ ਬਸਤੀਵਾਦੀ ਯੁੱਗ ਦੇ ਨੇਤਾਵਾਂ ਦੀਆਂ ਮੂਰਤੀਆਂ ''ਤੇ ਹਮਲੇ, ਜਾਂਚ ਜਾਰੀ

06/15/2020 6:19:26 PM

ਸਿਡਨੀ (ਭਾਸ਼ਾ): ਆਸਟ੍ਰੇਲੀਆਈ ਪੁਲਿਸ ਨੇ ਸੋਮਵਾਰ ਨੂੰ ਬ੍ਰਿਟਿਸ਼ ਖੋਜੀ ਕਪਤਾਨ ਜੇਮਜ਼ ਕੁੱਕ ਦੀ ਮੂਰਤੀ ਦੀ ਭੰਨਤੋੜ ਕਰਨ ਦੇ ਦੂਜੇ ਮਾਮਲੇ ਦੀ ਪੜਤਾਲ ਕੀਤੀ। ਉੱਥੇ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਵੀ ਮੂਰਤੀਆਂ 'ਤੇ ਹਮਲੇ ਜਾਰੀ ਹਨ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਹਫ਼ਤੇ ਦੇ ਅਖੀਰ ਵਿੱਚ, ਸਿਡਨੀ ਦੇ ਹਾਈਡ ਪਾਰਕ ਵਿੱਚ ਕੁੱਕ ਦੀ ਮੂਰਤੀ ਉੱਤੇ ਸਪ੍ਰੇ ਜ਼ਰੀਏ "ਨਸਲਕੁਸ਼ੀ ਵਿੱਚ ਕੋਈ ਮਾਣ ਨਹੀਂ" ਸਬਦਾਂ ਦੇ ਨਾਲ ਨਿਸ਼ਾਨਬੱਧ ਕੀਤਾ ਗਿਆ, ਜਦੋਂ ਕਿ ਰੈਂਡਵਿਕ ਦੇ ਉਪਨਗਰ ਵਿੱਚ ਕਈ ਕਿਲੋਮੀਟਰ ਦੀ ਦੂਰੀ 'ਤੇ ਦੂਜੀ ਮੂਰਤੀ ਨੂੰ ਵੀ ਹਟਾ ਦਿੱਤਾ ਗਿਆ।

ਕੁੱਕ ਆਸਟ੍ਰੇਲੀਆ ਵਿਚ ਉਤਰਨ ਵਾਲੇ ਪਹਿਲੇ ਬ੍ਰਿਟਿਸ਼ ਖੋਜ ਕਰਤਾਵਾਂ ਵਿਚੋਂ ਇਕ ਵਿਵਾਦਵਾਦੀ ਸ਼ਖਸ ਬਣ ਗਏ ਹਨ। ਰੈਂਡਵਿਕ ਵਿੱਚ ਸਮਾਰਕ ਨੂੰ "ਪ੍ਰਭੂਸੱਤਾ" ਸ਼ਬਦ ਨਾਲ ਨਿਸ਼ਾਨਬੱਧ ਕੀਤਾ ਗਿਆ ਸੀ ਜੋ ਕਿ ਸਵਦੇਸ਼ੀ ਸਵੈ-ਨਿਰਣੇ ਅਤੇ ਆਸਟ੍ਰੇਲੀਆ ਦੇ ਹਿੱਸਿਆਂ ਦੀ ਮਲਕੀਅਤ ਦੇ ਰਾਜਨੀਤਿਕ ਦਬਾਅ ਨਾਲ ਜੁੜਿਆ ਹੋਇਆ ਹੈ। ਪਹਿਲੀ ਘਟਨਾ ਵਿਚ ਦੋ ਬੀਬੀਆਂ ਤੇ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 4 ਵਜੇ ਦੇ ਕਰੀਬ ਕਾਲੇ ਮਾਸਕ ਅਤੇ ਸਪ੍ਰੇ ਪੇਂਟ ਨਾਲ ਫੜਿਆ ਗਿਆ ਸੀ। ਫਿਲਹਾਲ ਦੂਜੇ ਮਾਮਲੇ ਦੀ ਜਾਂਚ ਜਾਰੀ ਹੈ।

ਪੜ੍ਹੋ ਇਹ ਅਹਿਮ ਖਬਰ- ਫਰਾਂਸ ਨੇ ਕੋਵਿਡ-19 'ਤੇ ਦਰਜ ਕੀਤੀ ਪਹਿਲੀ ਜਿੱਤ, ਰਾਸ਼ਟਰਪਤੀ ਨੇ ਕੀਤੇ ਇਹ ਐਲਾਨ

ਬ੍ਰਿਟੇਨ ਅਤੇ ਯੂਐਸ ਵਿਚ ਇਤਿਹਾਸਕ ਯਾਦਗਾਰਾਂ ਨੂੰ ਹਾਲ ਹੀ ਵਿਚ ਬਲੈਕ ਲਾਈਵਸ ਮੈਟਰ ਦੇ ਪ੍ਰਦਰਸ਼ਨਕਾਰੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਵਿਚ ਕਈਆਂ ਮੂਰਤੀਆਂ ਦੀ ਭੰਨਤੋੜ ਕੀਤੀ ਗਈ ਹੈ। ਇਹਨਾਂ ਵਿਚ ਗੁਲਾਮ ਵਪਾਰ ਜ਼ਰੀਏ ਕੰਮ ਕਰਨ ਵਾਲੀਆਂ ਸ਼ਖਸੀਅਤਾਂ ਦੀਆਂ ਤਸਵੀਰਾਂ ਵੀ ਸ਼ਾਮਲ ਹਨ। ਬ੍ਰਿਟੇਨ ਵਿਚ ਯੁੱਧ ਸਮੇਂ ਦੇ ਨੇਤਾ ਵਿੰਸਟਨ ਚਰਚਿਲ ਦੀ ਮੂਰਤੀ ਦੀ ਰੱਖਿਆ ਲਈ ਮਹੱਤਵਪੂਰਣ ਯਤਨ ਕੀਤੇ ਗਏ ਹਨ। ਸਮਾਰਕ ਵਿਚ ਸੰਭਾਵਿਤ ਭੰਨ ਤੋੜ ਨੂੰ ਰੋਕਣ ਲਈ ਸਟੀਲ ਨਾਲ ਘੇਰਾਬੰਦੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਆਸਟ੍ਰੇਲੀਆ ਵਿਚ ਪਹਿਲੇ ਸਾਲਾਂ ਦੇ ਬਸਤੀਵਾਦੀ ਯੁੱਗ ਨਾਲ ਸਬੰਧਤ ਮੂਰਤੀਆਂ ਨੂੰ ਉਹਨਾਂ ਦੇ ਭਾਵਨਾਤਮਕ ਪ੍ਰਭਾਵ ਕਾਰਨ ਹਟਾਏ ਜਾਣ ਦੀ ਬਾਰ-ਬਾਰ ਮੰਗ ਕੀਤੀ ਜਾ ਰਹੀ ਹੈ।

Vandana

This news is Content Editor Vandana