ਆਸਟ੍ਰੇਲੀਆਈ ਪੀ.ਐੱਮ. ਦੀ ਦੋ ਖੱਬੇ ਪੈਰਾਂ ਵਾਲੀ ਤਸਵੀਰ ਵਾਇਰਲ

01/11/2019 11:05:23 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਸਾਲ ਦੇ ਪਹਿਲੇ 'ਮੀਮ' ਬਣ ਕੇ ਸਾਹਮਣੇ ਆਏ ਹਨ। ਇਸ ਦਾ ਕਾਰਨ ਉਨ੍ਹਾਂ ਦੇ ਦਫਤਰ ਵੱਲੋਂ ਜਾਰੀ ਅਧਿਕਾਰਕ ਪੋਸਟਰ ਹੈ, ਜਿਸ ਵਿਚ ਕ੍ਰਿਸਮਸ ਦੌਰਾਨ ਉਨ੍ਹਾਂ ਵੱਲੋਂ ਖਿੱਚਵਾਈ ਗਈ ਤਸਵੀਰ ਵਿਚ ਦੋ ਖੱਬੇ ਪੈਰ ਬਣਾ ਦਿੱਤੇ ਗਏ ਹਨ।

 

ਅਸਲ ਵਿਚ ਅਸਲੀ ਤਸਵੀਰ ਵਿਚ ਉਨ੍ਹਾਂ ਦੇ ਸੱਜੇ ਪੈਰ ਦਾ ਬੂਟ ਕਾਫੀ ਗੰਦਾ ਦਿਖਾਈ ਦੇ ਰਿਹਾ ਸੀ ਤਾਂ ਫੋਟੋ ਐਡੀਟਰ ਨੇ ਸਮਝਦਾਰੀ ਦਿਖਾਉਂਦੇ ਹੋਏ ਸੱਜੇ ਪੈਰ 'ਤੇ ਖੱਬਾ ਪੈਰ ਚਿਪਕਾ ਦਿੱਤਾ। ਇਸ ਨੂੰ ਲੈ ਕੇ ਸਕੌਟ ਕਾਫੀ ਟ੍ਰੋਲ ਹੋ ਰਹੇ ਹਨ ਅਤੇ #ਸ਼ੂਗੇਟ ਸ਼ੁਰੂ ਹੋ ਗਿਆ ਹੈ।

ਲੋਕਾਂ ਨੇ ਇਹ ਤਸਵੀਰ ਦੇਖੀ ਅਤੇ ਇਸ ਮਗਰੋਂ ਕਈ ਮੀਮ ਬਣਨ ਲੱਗੇ। ਫਿਰ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੂੰ ਸਫਾਈ ਦੇਣੀ ਪਈ।

ਉਨ੍ਹਾਂ ਨੇ ਇਕ ਤਸਵੀਰ 'ਤੇ ਟਵੀਟ ਕੀਤਾ ਜਿਸ ਵਿਚ ਸਿਰਫ ਉਨ੍ਹਾਂ ਦੇ ਦੋਵੇਂ ਪੈਰ ਦਿੱਸ ਰਹੇ ਹਨ। ਟਵੀਟ ਵਿਚ ਮੌਰੀਸਨ ਨੇ ਲਿਖਿਆ ਹੈ ਕਿ ਮੈਂ ਨਹੀਂ ਕਿਹਾ ਸੀ ਕਿ ਮੇਰੇ ਬੂਟ ਚਮਕਾਓ ਪਰ ਜੇ ਤੁਸੀਂ ਫੋਟੋਸ਼ੌਪ ਕਰਨਾ ਹੀ ਚਾਹੁੰਦੇ ਹੋ ਤਾਂ ਪਲੀਜ਼ ਵਾਲਾਂ 'ਤੇ ਪ੍ਰਯੋਗ ਕਰੋ, ਨਾ ਕਿ ਪੈਰਾਂ 'ਤੇ। ਵਾਲਾਂ ਦੀ ਕਮੀ ਮੇਰੇ ਸਿਰ 'ਤੇ ਜ਼ਿਆਦਾ ਹੈ।''

 

Vandana

This news is Content Editor Vandana