ਭਾਰਤੀ ਮੂਲ ਦੇ 7 ਆਸਟ੍ਰੇਲੀਆਈ ਲੋਕਾਂ ਨੂੰ ਮਿਲਿਆ ਆਸਟ੍ਰੇਲੀਆ ਦਾ ਚੋਟੀ ਦਾ ਸਨਮਾਨ

06/11/2019 7:40:59 PM

ਮੈਲਬੋਰਨ (ਭਾਸ਼ਾ)- ਭਾਰਤੀ ਮੂਲ ਦੇ 7 ਆਸਟ੍ਰੇਲੀਆਈ ਲੋਕਾਂ ਨੂੰ ਡਾਕਟਰੀ, ਸੰਗੀਤ, ਸਿੱਖਿਆ ਅਤੇ ਵਿੱਤ ਦੇ ਖੇਤਰ ਵਿਚ ਜ਼ਿਕਰਯੋਗ ਯੋਗਦਾਨ ਲਈ ਆਸਟ੍ਰੇਲੀਆ ਦਾ ਚੋਟੀ ਦਾ ਸਨਮਾਨ ਪ੍ਰਦਾਨ ਕੀਤਾ ਗਿਆ ਹੈ। ਇਨ੍ਹਾਂ ਵਿਚ ਤਿੰਨ ਔਰਤਾਂ ਸ਼ਾਮਲ ਹਨ। ਇਹ ਐਵਾਰਡ ਸੋਮਵਾਰ ਰਾਤ ਆਯੋਜਿਤ ਇਕ ਪ੍ਰੋਗਰਾਮ ਵਿਚ ਪ੍ਰਦਾਨ ਕੀਤੇ ਗਏ। ਮੋਨਾਸ਼ ਅਲਫ੍ਰੈਡ ਸਾਈਕੇਟ੍ਰੀ ਰਿਸਰਚ ਸੈਂਟਰ ਦੀ ਡਾਇਰੈਕਟਰ ਜੈ ਸ਼੍ਰੀ ਕੁਲਕਰਣੀ ਨੂੰ ਡਾਕਟਰੀ ਦੇ ਖੇਤਰ ਵਿਚ ਯੋਗਦਾਨ ਲਈ ਮੈਡਲ ਆਫ ਦਿ ਆਰਡਰ ਆਫ ਆਸਟ੍ਰੇਲੀਆ (ਓ.ਏ.ਐਮ.), ਜੈਸ਼੍ਰੀ ਰਾਮਚੰਦਰਨ ਨੂੰ ਪਰਫਾਰਮਿੰਗ ਆਰਟ ਲਈ ਜਦੋਂ ਕਿ ਵਿਨੀਤਾ ਹਾਰਦਿਕਰ ਨੂੰ ਡਾਕਟਰੀ ਦੇ ਖੇਤਰ ਵਿਚ ਯੋਗਦਾਨ ਲਈ ਓ.ਏ.ਐਮ. ਤੋਂ ਸਨਮਾਨਤ ਕੀਤਾ ਗਿਆ।

ਇਸ ਤੋਂ ਇਲਾਵਾ ਸ਼ਸ਼ੀਕਾਂਤ ਕੋਚਰ ਨੂੰ ਪਰਮਾਰਥ ਕੰਮਾਂ ਲਈ, ਅਰੁਣ ਕੁਮਾਰ ਨੂੰ ਵਿੱਤ ਖੇਤਰ, ਕ੍ਰਿਸ਼ਣਾ ਧਾਨਾ ਨਦੀਮਪੱਲੀ ਨੂੰ ਬਹੁਸੰਸਕ੍ਰਿਤੀ ਅਤੇ ਮਹਾ ਸਿੰਨਾਥੰਬੀ ਨੂੰ ਜਾਇਦਾਦ ਉਦਯੋਗ ਦੇ ਖੇਤਰ ਵਿਚ ਉਨ੍ਹਾਂ ਯੋਗਦਾਨ ਲਈ ਓ.ਏ.ਐਮ. ਨਾਲ ਸਨਮਾਨਤ ਕੀਤਾ ਗਿਆ। ਮਹਾਰਾਣੀ ਐਲੀਜ਼ਾਬੇਥ ਦੇ ਜਨਮਦਿਨ ਮੌਕੇ 'ਤੇ ਦਿੱਤਾ ਜਾਣ ਵਾਲਾ ਇਹ ਸਨਮਾਨ ਇਕ ਹਜ਼ਾਰ ਤੋਂ ਜ਼ਿਆਦਾ ਆਸਟ੍ਰੇਲੀਆਈ ਲੋਕਾਂ ਨੂੰ ਦਿੱਤਾ ਗਿਆ ਹੈ ਅਤੇ ਇਸ ਵਿਚ 40 ਫੀਸਦੀ ਔਰਤਾਂ ਹਨ। ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਕੇਵਿਨ ਰਡ, ਅਭਿਨੇਤਾ ਹਿਊ ਜੈਕਮੈਨ ਨੂੰ ਚੋਟੀ ਦਾ ਨਾਗਰਿਕ ਸਨਮਾਨ ਕੰਪੈਨੀਅਨ ਆਫ ਦਿ ਆਰਡਰ ਤੋਂ ਜਦੋਂ ਕਿ ਫਿਲਮ ਅਭਿਨੇਤਾ ਐਰਿਕ ਬਾਨਾ ਨੂੰ ਮੈਂਬਰ ਆਫ ਦਿ ਆਰਡਰ (ਏ.ਐਮ.) ਤੋਂ ਸਨਮਾਨਤ ਕੀਤਾ ਗਿਆ। 


Sunny Mehra

Content Editor

Related News