ਆਸਟਰੇਲੀਆਈ ਫੌਜ ਨੇ ਸੀਰੀਆ ''ਚ ਫੌਜੀ ਹਵਾਈ ਮੁਹਿੰਮ ਕੀਤੀ ਸ਼ੁਰੂ

06/22/2017 12:09:44 PM

ਸਿਡਨੀ— ਅਮਰੀਕੀ ਫੌਜੀਆਂ ਵਲੋਂ ਸੀਰੀਆ 'ਤੇ ਕੀਤੇ ਗਏ ਹਵਾਈ ਹਮਲਿਆਂ ਤੋਂ ਬਾਅਦ ਹੁਣ ਆਸਟਰੇਲੀਆ ਨੇ ਵੀ ਅੱਜ ਭਾਵ ਵੀਰਵਾਰ ਨੂੰ ਉੱਥੇ ਫੌਜੀ ਹਵਾਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਕੈਨਬਰਾ 'ਚ ਮੰਗਲਵਾਰ ਨੂੰ ਅਸਥਾਈ ਤੌਰ 'ਤੇ ਉਡਾਣਾਂ ਮੁਲਤਵੀ ਕਰ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਅਮਰੀਕਾ ਅਤੇ ਰੂਸ ਦੇ ਆਪਸੀ ਸੰਬੰਧਾਂ 'ਚ ਵੀ ਖਟਾਸ ਵਧ ਗਈ। ਇਸ ਤੋਂ ਬਾਅਦ ਚਿਤਾਵਨੀ ਜਾਰੀ ਕੀਤੀ ਗਈ ਕਿ ਹੁਣ ਸੀਰੀਆ 'ਚ ਇਹ ਗਠਜੋੜ ਸੰਭਾਵਿਤ ਹਵਾਈ ਹਮਲੇ ਸ਼ੁਰੂ ਕਰੇਗਾ। ਮਾਸਕੋ ਨੇ ਇਸ ਘਟਨਾ ਤੋਂ ਨਾਰਾਜ਼ ਹੋ ਕੇ ਵਾਸ਼ਿੰਗਟਨ ਨਾਲ ਇਕ ਫੌਜੀ ਹੌਟਲਾਈਨ ਨੂੰ ਵੀ ਰੋਕ ਦਿੱਤਾ, ਜਿਸ ਦਾ ਉਦੇਸ਼ ਸੀਰੀਆ ਦੇ ਭੀੜ-ਭਾੜ ਵਾਲੇ ਇਲਾਕਿਆਂ 'ਚ ਹਵਾਈ ਸੰਪਰਕ ਨੂੰ ਖਤਮ ਕਰ ਕੇ ਟਕਰਾਅ ਰੋਕਣਾ ਸੀ। ਆਸਟਰੇਲੀਆਈ ਰੱਖਿਆ ਮੰਤਰਾਲੇ ਨੇ ਇਕ ਬਿਆਨ 'ਚ ਦੱਸਿਆ, ''ਗਠਜੋੜ ਪਰਿਚਾਲਨ ਜ਼ੋਖਮ ਦਾ ਮੁਲਾਂਕਣ ਕਰਨ ਦੀ ਆਗਿਆ ਦੇਣ ਲਈ ਇਕ ਸਾਵਧਾਨੀ ਕਦਮ ਸੀ। ਉਨ੍ਹਾਂ ਦੱਸਿਆ ਕਿ ਇਹ ਕਦਮ ਮੁਲਤਵੀ ਤੋਂ ਬਾਅਦ ਚੁੱਕਿਆ ਗਿਆ ਹੈ। ਇੱਥੇ ਦੱਸ ਦੇਈਏ ਕਿ ਆਸਟਰੇਲੀਆ ਇਰਾਕ 'ਚ ਇਸਲਾਮੀ ਸਮੂਹ ਨਾਲ ਲੜਨ ਵਾਲੇ ਗਠਜੋੜ ਦਾ ਹਿੱਸਾ ਹੈ। ਆਸਟਰੇਲੀਆ ਨੇ 2015 'ਚ ਸੀਰੀਆ 'ਚ ਵਿਸਥਾਰਪੂਰਵਕ ਏਅਰ ਆਪਰੇਸ਼ਨ ਚਾਲੂ ਕੀਤਾ।