ਆਸਟ੍ਰੇਲੀਆ : ਨੌਰਥ ਲੇਕ ''ਚ ਪੰਜਾਬੀ ਭਾਈਚਾਰੇ ਨੇ ਮਨਾਈ ਦੀਵਾਲੀ

11/08/2018 3:48:42 PM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਇਥੋਂ ਦੇ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਬ੍ਰਿਸਬੇਨ ਦੇ ਨੌਰਥ ਲੇਕ ਕਸਬੇ ਵਿਖੇ ਪ੍ਰਬੰਧਕ ਪਵਨ ਸ਼ਰਮਾ, ਅਰੁਨ ਸਚਦੇਵਾ ਵਲੋਂ ਦੀਵਾਲੀ ਦੇ ਤਿਉਹਾਰ ਸਬੰਧੀ ਸਮਾਗਮ ਬੜੇ ਹੀ ਉਤਸ਼ਾਹ ਨਾਲ ਆਯੋਜਨ ਕੀਤਾ ਗਿਆ। ਇਸ 'ਚ ਸਥਾਨਕ ਕਲਾਕਾਰਾਂ ਨੇ ਗੀਤ-ਸੰਗੀਤ, ਗਿੱਧਾ, ਭੰਗੜਾ, ਸੰਗੀਤਕ ਚੇਅਰ ਆਦਿ ਖੇਡ ਦੇ ਮੁਬਾਕਲੇ ਨਾਲ ਖੂਬ ਮਨੋਰੰਜਨ ਕੀਤਾ ਗਿਆ।
ਦੀਵਾਲੀ ਸਮਾਗਮ  'ਚ ਖਾਣ ਪੀਣ, ਸਾਹਿਤਕ ਅਤੇ ਬੱਚਿਆਂ ਲਈ ਵੱਖ-ਵੱਖ ਖੇਡਾਂ ਅਤੇ ਸੱਭਿਆਚਾਰਕ ਵੰਨਗੀਆਂ ਦਾ ਵੀ ਪ੍ਰਬੰਧ ਕੀਤਾ ਗਿਆ। ਸਮਾਗਮ ਦੇ ਮੁੱਖ ਪ੍ਰਬੰਧਕ ਪਵਨ ਸ਼ਰਮਾ ਨੇ ਕਿਹਾ ਕਿ ਦੀਵਾਲੀ ਸਮਾਗਮ ਵਿੱਚ ਪੰਜਾਬੀ ਭਾਈਚਾਰੇ ਵਲੋਂ ਭਰਵੀਂ ਸ਼ਮੂਲੀਅਤ ਨੇ ਇਹ ਦਰਸਾ ਦਿੱਤਾ ਕਿ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਹੋਣ ਉਹ ਆਪਣੇ ਸਮਾਜਿਕ, ਧਾਰਮਿਕ ਤੇ ਸਾਹਿਤ ਨਾਲ ਹਮੇਸ਼ਾ ਹੀ ਜੁੜੇ ਰਹਿੰਦੇ ਹਨ ਤਾਂ ਜੋ ਅਜੋਕੀ ਪੀੜ੍ਹੀ ਨੂੰ ਆਪਣੇ ਅਮੀਰ ਸੱਭਿਆਚਾਰ ਨਾਲ ਹਮੇਸ਼ਾ ਜੋੜੀ ਰੱਖਣ। ਉਨ੍ਹਾਂ ਭਾਈਚਾਰੇ ਵਲੋਂ ਭਰਵਾਂ ਸਹਿਯੋਗ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ।