ਆਸਟ੍ਰੇਲੀਆ ’ਚ ਹੁਣ ਸਥਾਈ ਵੀਜ਼ਾ ਲਈ ਵਿਦੇਸ਼ੀ ਪਾਰਟਨਰਾਂ ਨੂੰ ਦੇਣਾ ਹੋਵੇਗਾ ਅੰਗਰੇਜ਼ੀ ਦਾ ਟੈਸਟ

10/09/2020 2:52:24 PM

ਨਵਾਦਾ (ਬਿਊਰੋ): ਆਸਟ੍ਰੇਲੀਆ ’ਚ ਹੁਣ ਸਥਾਈ ਵੀਜ਼ਾ ਪ੍ਰਾਪਤ ਕਰਨ ਲਈ ਵਿਦੇਸ਼ੀ ਪਾਰਟਨਰ ਨੂੰ ਅੰਗਰੇਜ਼ੀ ਦਾ ਟੈਸਟ ਦੇਣਾ ਹੋਵੇਗਾ। ਇਹ ਵਿਵਾਦਪੂਰਨ ਇਮੀਗ੍ਰੇਸ਼ਨ ਕਾਨੂੰਨ ਜੇਕਰ ਸੰਸਦ ਵਲੋਂ ਪਾਸ ਹੋ ਜਾਂਦਾ ਹੈ ਤਾਂ 2021 ਦੇ ਵਿਚਕਾਰ ਤੋਂ ਲਾਗੂ ਹੋ ਜਾਏਗਾ। ਦੂਸਰੇ ਪਾਸੇ ਆਲੋਚਕਾਂ ਨੇ ਇਸ ਤਬਦੀਲੀ ਨੂੰ ‘ਭੇਦਭਾਵਪੂਰਨ’ ਦੱਸਿਆ ਹੈ ਪਰ ਸਰਕਾਰ ਦਾ ਕਹਿਣਾ ਹੈ ਕਿ ਇਹ ‘ਸਮਾਜਿਕ ਸਦਭਾਵਨਾ’ ਬਣਾਏਗਾ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ: ਅਗਸਤ 2020 'ਚ ਕੈਨੇਡਾ ਨੇ ਹਜ਼ਾਰਾਂ ਪ੍ਰਵਾਸੀਆਂ ਦਾ ਕੀਤਾ ਸਵਾਗਤ

ਹਿੰਦੂਆਂ ਨੇ ਕਿਹਾ ਕਿ ਪਾਰਟਨਰ ਵੀਜ਼ਾ ਲਈ ਆਸਟ੍ਰੇਲੀਆ ਦੀ ਅੰਗਰੇਜ਼ੀ ਪ੍ਰੀਖਿਆ ਪ੍ਰੇਮ ਜੀਵਨ ’ਚ ਇਕ ਬੇਹਿਸਾਬਾ ਹਮਲਾ ਹੈ। ਵੱਕਾਰੀ ਹਿੰਦੂ ਰਾਜਨੇਤਾ ਰਾਜਨ ਜੈਦ ਨੇ ਆਸਟ੍ਰੇਲੀਆਈ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਜੇਕਰ ਆਸਟ੍ਰੇਲੀਆ ਦੇ ਨਿਵਾਸੀਆਂ ਨੂੰ ਅਗਲੀ ਵਾਰ ਪਿਆਰ ਹੋ ਜਾਂਦਾ ਹੈ ਤਾਂ ਕੀ ਉਨ੍ਹਾਂ ਨੂੰ ਫਰਸਟ ਡੇਟ ’ਤੇ ਆਪਣਾ ਪਾਰਟਨਰ ਨੂੰ ਪੁੱਛਣਾ ਚਾਹੀਦਾ ਹੈ ਕਿ ਤੁਹਾਡੀ ਅੰਗਰੇਜ਼ੀ ਕਿਹੋ ਜਿਹੀ ਹੈ? ਜੇਕਰ ਕਿਸੇ ਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਉਸ ਦੇ ਲਈ ਪਿਆਰ ਕਰਨਾ ਪਾਪ ਹੋ ਜਾਏਗਾ। ਉਨ੍ਹਾਂ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੂੰ ਬੇਨਤੀ ਕੀਤੀ ਹੈ ਕਿ ਉਹ ਅਜਿਹੇ ਪ੍ਰਸਤਾਵਾਂ ਰਾਹੀਂ ਪ੍ਰੇਮੀਆਂ ’ਤੇ ਵਾਧੂ ਬੋਝ ਅਤੇ ਤਨਾਅ ਨਾ ਵਧਾਉਣ। ਆਸਟ੍ਰੇਲੀਆ ਵਰਗੇ ਬਹੁ-ਸੰਸਕ੍ਰਿਤਕ ਸਮਾਜ ’ਚ ਸੰਸਦ ਨੂੰ ਇਸ ਤਰ੍ਹਾਂ ਦੀ ਗਲਤ ਕਲਪਨਾ ਅਤੇ ਭੇਦਭਾਵਪੂਰਨ ਲੋੜਾਂ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ ਹੈ।


Vandana

Content Editor

Related News