ਆਸਟ੍ਰੇਲੀਆ ''ਚ ਕੋਵਿਡ-19 ਦਾ ਕਹਿਰ ਜਾਰੀ, ਮਾਮਲਿਆਂ ''ਚ ਰਿਕਾਰਡ ਵਾਧਾ

07/07/2020 6:30:06 PM

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਕੋਰੋਨਾਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ।ਇੱਥੇ ਵਿਕਟੋਰੀਆ ਵਿਚ ਅੱਜ ਕੋਰੋਨਾਵਾਇਰਸ ਦੇ 191 ਨਵੇਂ ਮਾਮਲੇ ਦਰਜ ਕੀਤੇ ਗਏ, ਜਿਹਨਾਂ ਵਿੱਚੋਂ 37 ਮਾਮਲੇ ਮੌਜੂਦਾ ਪ੍ਰਕੋਪ ਨਾਲ ਜੁੜੇ ਹੋਏ ਹਨ। ਇਹਨਾਂ ਵਿਚੋਂ ਕਿਸੇ ਨੂੰ ਵੀ ਹੋਟਲ ਕੁਆਰੰਟੀਨ ਨਾਲ ਨਹੀਂ ਜੋੜਿਆ ਗਿਆ ਹੈ। ਪੀੜਤਾਂ ਵਿਚੋਂ 154 ਦੀ ਜਾਂਚ ਚੱਲ ਰਹੀ ਹੈ।

ਉੱਤਰੀ ਮੈਲਬੌਰਨ ਅਤੇ ਫਲੇਮਿੰਗਟਨ ਪਬਲਿਕ ਹਾਊਸਿੰਗ ਟਾਵਰਾਂ ਵਿਚ ਅੱਜ 13 ਮਾਮਲੇ ਦਰਜ ਕੀਤੇ ਗਏ। ਇੱਥੇ ਹੁਣ ਕੁੱਲ ਗਿਣਤੀ 69 ਹੋ ਗਈ ਹੈ। ਕੁੱਲ 12 ਮਾਮਲੇ ਅਲ-ਤਾਕਵਾ ਕਾਲਜ ਦੇ ਪ੍ਰਕੋਪ ਨਾਲ ਜੁੜੇ ਹੋਏ ਹਨ, ਜਿਹਨਾਂ ਵਿਚ ਕੁੱਲ 90 ਮਾਮਲੇ ਹੋਏ ਹਨ। ਚਾਰ ਨਵੇਂ ਮਾਮਲੇ ਈਪਿੰਗ ਦੇ ਉੱਤਰੀ ਹਸਪਤਾਲ ਨਾਲ ਸਬੰਧਤ ਹਨ।ਇਕ ਹੋਰ ਮਾਮਲਾ ਕ੍ਰੇਗਬਰਨ ਦੇ ਐਟਕਨ ਹਿੱਲ ਪ੍ਰਾਇਮਰੀ ਸਕੂਲ ਨਾਲ ਜੁੜਿਆ ਹੈ।

ਪੜ੍ਹੋ ਇਹ ਅਹਿਮ ਖਬਰ- ਚੀਨ ਵਿਰੁੱਧ ਅਮਰੀਕਾ ਨੂੰ ਦੂਜਾ ਰਸਤਾ ਅਪਨਾਉਣਾ ਹੋਵੇਗਾ : ਪੋਂਪਿਓ

ਬਾਕੀ ਪ੍ਰਕੋਪ ਦੇ ਮਾਮਲੇ ਟਰੂਗੈਨੀਨਾ, ਪੈਟਰਸਨ ਲੇਕਸ/ਲਾਈਸਟਰਫੀਲਡ, ਫਾਕਨੇਰ ਅਤੇ ਸਨਸ਼ਾਈਨ ਵੈਸਟ ਵਿਚਲੇ ਪਰਿਵਾਰਕ ਸਮੂਹਾਂ ਨਾਲ ਜੁੜੇ ਹੋਏ ਹਨ।ਇਕ ਨਵੇਂ ਮਾਮਲੇ ਦੀ ਪੁਸ਼ਟੀ ਰੋਜ਼ੀਨਾ ਵਿਚ ਇਕ ਬਜ਼ੁਰਗ ਕੇਅਰ ਹੋਮ, ਆਸਿਸੀ ਏਜਡ ਕੇਅਰ ਦੇ ਸਟਾਫ ਮੈਂਬਰ ਵਿਚ ਕੀਤੀ ਗਈ ਹੈ। ਸਟਾਫ ਨੇ ਛੂਤਕਾਰੀ ਹੋਣ ਦੌਰਾਨ ਕੰਮ ਨਹੀਂ ਕੀਤਾ। ਸਟਾਫ ਅਤੇ ਵਸਨੀਕਾਂ ਦੀ ਵਿਆਪਕ ਟੈਸਟਿੰਗ ਚੱਲ ਰਹੀ ਹੈ। ਸਥਿਤੀ ਨੂੰ ਗੰਭੀਰਤਾ ਨੂੰ ਦੇਖਦੇ ਹੋਏ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਅੱਜ ਬਾਅਦ ਦੁਪਹਿਰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਜਾ ਰਹੇ ਹਨ। ਆਸ ਕੀਤੀ ਜਾ ਰਹੀ ਹੈ ਕਿ ਇਸ ਦੌਰਾਨ ਸ਼ਾਇਦ ਵਿਕਟੋਰੀਆ ਲਈ ਤਾਲਾਬੰਦੀ ਮਿਆਦ ਹੋਰ ਵੱਧ ਸਕਦੀ ਹੈ ਕਿਉਂਕਿ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ। ਇੱਥੇ ਦੱਸ ਦਈਏ ਕਿ ਵਰਲਡ ਓ ਮੀਟਰ ਦੇ ਅੰਕੜਿਆਂ ਮੁਤਾਬਕ ਆਸਟ੍ਰੇਲੀਆ ਵਿਚ ਕੋਰੋਨਾਵਾਇਰਸ ਦੇ ਕੁੱਲ ਪੀੜਤਾਂ ਦੀ ਗਿਣਤੀ 8,755 ਹੈ ਜਦਕਿ 106 ਲੋਕਾਂ ਦੀ ਮੌਤ ਹੋਈ ਹੈ।
 

Vandana

This news is Content Editor Vandana