ਆਸਟ੍ਰੇਲੀਆ ''ਚ ਕੋਵਿਡ-19 ਦਾ ਕਹਿਰ ਜਾਰੀ, ਸਾਹਮਣੇ ਆਏ 5 ਨਵੇਂ ਮਾਮਲੇ

06/08/2020 6:23:38 PM

ਸਿਡਨੀ (ਬਿਊਰੋ) ਆਸਟ੍ਰੇਲੀਆ ਵਿਚ ਵੀ ਜਾਨਲੇਵਾ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਇੱਥੇ ਕੋਵਿਡ-19 ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਇਲਾਵਾ ਵੱਡੀ ਗਿਣਤੀ ਵਿਚ ਲੋਕ ਜੌਰਜ ਫਲਾਈਡ ਦੇ ਸਮਰਥਨ ਵਿਚ ਪ੍ਰਦਰਸ਼ਨ ਕਰ ਰਹੇ ਹਨ। ਹਫਤੇ ਦੇ ਅਖੀਰ ਵਿਚ ਆਸਟ੍ਰੇਲੀਆ ਭਰ ਵਿਚ ਰੈਲੀਆਂ ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਦੇ ਸ਼ਾਮਲ ਹੋਣ ਕਾਰਨ ਆਉਣ ਵਾਲੇ ਹਫਤਿਆਂ ਵਿਚ ਕੋਰੋਨਾਵਾਇਰਸ ਮਾਮਲੇ ਵਧਣ ਦਾ ਖਦਸ਼ਾ ਹੈ।

ਹਫਤੇ ਦੇ ਅਖੀਰ ਵਿਚ ਸਿਡਨੀ, ਮੈਲਬੌਰਨ, ਬ੍ਰਿ੍ਸਬੇਨ ਅਤੇ ਐਡੀਲੇਡ ਵਿਚ ਬਲੈਕ ਲਾਈਵਸ ਮੈਟਰ ਅੰਦਲੋਨ ਦੇ ਸਮਰਥਨ ਵਿਚ ਅਤੇ ਹਿਰਾਸਤ ਵਿਚ ਆਦਿਵਾਸੀ ਲੋਕਾਂ ਦੀ ਮੌਤ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤੇ ਗਏ। ਇਸ ਕਾਰਨ ਸਿਹਤ ਅਧਿਕਾਰੀਆਂ ਨੇ ਮਾਮਲਿਆਂ ਵਿਚ ਵਾਧੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਵਿਕਟੋਰੀਆ ਸੂਬੇ ਵਿਚ ਪਿਛਲੇ 24 ਘੰਟੇ ਦੌਰਾਨ ਕੋਰੋਨਾਵਾਇਰਸ ਦੇ 2 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਹਨਾਂ ਵਿਚੋਂ ਇਕ ਹੋਟਲ ਕੁਆਰੰਟੀਨ ਤੋਂ ਪਰਤਿਆ ਹੋਇਆ ਯਾਤਰੀ ਹੈ ਜਦਕਿ ਦੂਜਾ ਉੱਤਰ-ਪੂਰਬੀ ਵਿਕਟੋਰੀਆ ਵਿਚ ਇਕ ਬਜ਼ੁਰਗ ਦੇਖਭਾਲ ਫੈਕਲਟੀ ਦਾ ਵਸਨੀਕ ਹੈ। ਵਸਨੀਕ ਨੂੰ ਹਸਪਤਾਲ ਵਿਚ ਵੱਖਰੇ ਰੱਖਿਆ ਗਿਆ ਹੈ। 

ਵਰਤਮਾਨ ਸਮੇਂ ਰਾਜ ਵਿਚ 71 ਐਕਟਿਵ ਮਾਮਲੇ ਹਨ ਅਤੇ ਇਹਨਾਂ ਵਿਚੋਂ 7 ਮਰੀਜ਼ ਹਸਪਤਾਲ ਵਿਚ ਹਨ। ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ ਪ੍ਰੋਫੈਸਰ ਬ੍ਰੇਟ ਸੂਟਨ ਨੇ ਕਿਹਾ ਕਿ ਜਿਹੜਾ ਕੋਈ ਵੀ ਹਫਤੇ ਦੇ ਅਖੀਰ ਵਿਚ ਮਾਰਚ ਕਰਦਾ ਹੈ ਅਤੇ ਬੀਮਾਰ ਹੋ ਜਾਂਦਾ ਹੈ ਉਸ ਨੂੰ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ।

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਨੂੰ ਹਰਾ ਨਿਊਜ਼ੀਲੈਂਡ ਨੇ ਰਚਿਆ ਇਤਿਹਾਸ, ਲੋਕ ਮਨਾ ਰਹੇ ਜਸ਼ਨ

ਉੱਧਰ ਨਿਊ ਸਾਊਥ ਵੇਲਜ਼ ਵਿਚ ਰਾਤ ਭਰ ਵਿਚ 3 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ 2 ਪਰਤੇ ਹੋਏ ਯਾਤਰੀ ਹਨ ਅਤੇ ਤੀਜਾ ਜਾਂਚ ਦੇ ਦਾਇਰੇ ਵਿਚ ਹੈ। ਆਸਟ੍ਰੇਲੀਆ ਦੇ ਮੁੱਖ ਸਿਹਤ ਅਧਿਕਾਰੀ ਸੋਮਵਾਰ ਨੂੰ ਬੈਠਕ ਕਰ ਕੇ ਕੋਰੋਨਾਵਾਇਰਸ ਪਾਬੰਦੀਆਂ ਨੂੰ ਘੱਟ ਕਰਨ ਦੇ ਅਗਲੇ ਕਦਮ 'ਤੇ ਚਰਚਾ ਕਰ ਰਹੇ ਹਨ। ਡਿਪਟੀ ਚੀਫ ਮੈਡੀਕਲ ਅਧਿਕਾਰੀ ਪੌਲ ਕੈਲੀ ਨੇ ਕੱਲ੍ਹ ਕਿਹਾ ਕਿ ਵੱਡੇ ਪੱਧਰ 'ਤੇ ਹੋਣ ਵਾਲੀਆਂ ਰੈਲੀਆਂ 'ਤੇ ਨਜ਼ਰ ਰੱਖੀ ਜਾਵੇਗੀ।
 

Vandana

This news is Content Editor Vandana