ਆਸਟ੍ਰੇਲੀਆ ''ਚ 44 ਨਵੇਂ ਮਾਮਲੇ, ਪੀ.ਐੱਮ.ਮੌਰੀਸਨ ਨੇ ਕਹੀ ਇਹ ਗੱਲ

04/14/2020 12:50:21 PM

ਸਿਡਨੀ (ਵਾਰਤਾ): ਆਸਟ੍ਰੇਲੀਆ ਵਿਚ ਕੋਵਿਡ-19 ਦੇ 44 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਕੁੱਲ ਇਨਫੈਕਟਿਡਾਂ ਦੀ ਗਿਣਤੀ ਵੱਧ ਕੇ 6,366 ਹੋ ਗਈ ਹੈ। ਜਦਕਿ ਇਸ ਬੀਮਾਰੀ ਨਾਲ ਹੁਣ ਤੱਕ 61 ਲੋਕਾਂ ਦੀ ਮੌਤ ਹੋ ਚੁੱਕੀ ਹੈ।  ਸਿਹਤ ਅਧਿਕਾਰੀਆਂ ਨੇ ਇਸ ਨਾਲ ਜੁੜੀ ਕਿਸੇ ਵੀ ਨਵੀਂ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਕੋਪ ਦੇ ਪ੍ਰਸਾਰ ਨੂੰ ਘੱਟ ਕਰਨ ਲਈ ਲਾਗੂ ਕੀਤੇ ਗਈ ਸਮਾਜਿਕ ਦੂਰੀ ਦੇ ਉਪਾਆਂ ਨੂੰ ਖਤਮ ਕਰਨਾ ਸ਼ੁਰੂ ਕਰਨਾ ਬਹੁਤ ਜਲਦਬਾਜ਼ੀ ਹੋਵੇਗੀ। 

ਪੜ੍ਹੋ ਇਹ ਅਹਿਮ ਖਬਰ- ਚੀਨ : 24 ਘੰਟਿਆਂ 'ਚ 89 ਨਵੇਂ ਮਾਮਲੇ, ਵਿਦੇਸ਼ਾਂ ਤੋਂ ਆਏ ਜ਼ਿਆਦਾਤਰ ਲੋਕ ਪੌਜੀਟਿਵ

ਮੌਰੀਸਨ ਨੇ ਕਿਹਾ,''ਜੇਕਰ ਤੁਸੀਂ ਚੀਜ਼ਾਂ ਤੋਂ ਆਪਣਾ ਧਿਆਨ ਹਟਾਓਗੇ ਤਾਂ ਉਹ ਤੁਹਾਡੇ ਹੱਥੋਂ ਨਿਕਲ ਜਾਣਗੀਆਂ ਅਤੇ ਫਿਰ ਉਹ ਆਪਣਾ ਨਿਯਮ ਖੁਦ ਲਿਖਣਗੀਆਂ। ਇਸ ਲਈ ਸਾਨੂੰ ਇਹ ਸਮਝਣਾ ਹੋਵੇਗਾ ਕਿ ਸਾਡੀਆਂ ਤਰਜੀਹਾਂ ਕੀ ਹਨ। ਸਾਨੂੰ ਪਾਬੰਦੀਆਂ ਵਿਚ ਢਿੱਲ ਦੇਣ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਚੀਜ਼ਾਂ 'ਤੇ ਕਾਬੂ ਪਾਉਣਾ ਹੈ।'' ਉਹਨਾਂ ਨੇ ਕਿਹਾ ਕਿ ਸਰਕਾਰ ਸੋਸ਼ਲ ਡਿਸਟੈਂਸਿੰਗ ਵਿਚ ਢਿੱਲ ਦੇਣ ਤੋਂ ਪਹਿਲਾਂ ਵੀਰਵਾਰ ਨੂੰ ਇਸ ਮੁੱਦੇ 'ਤੇ ਬੈਠਕ ਕਰੇਗੀ। ਆਸਟ੍ਰੇਲੀਆ ਸਰਕਾਰ ਨੇ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਸੋਸ਼ਲ ਡਿਸਟੈਂਸਿੰਗ ਦੇ ਮੁਸ਼ਕਲ ਨਿਯਮ ਲਾਗੂ ਕਰ ਦਿੱਤੇ ਹਨ। 2 ਲੋਕਾਂ ਤੋਂ ਜ਼ਿਆਦਾ ਇਕੱਠਾ ਹੋਣ 'ਤੇ ਪਾਬੰਦੀ ਲਗਾਉਣ ਦੇ ਇਲਾਵਾ ਰਾਜਾਂ ਦੀਆਂ ਸੀਮਾਵਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਬਾਰ, ਕੈਫੇ ਅਤੇ ਰੈਸਟੋਰੈਂਟ ਜਿਹੀਆਂ ਜਨਤਕ ਥਾਵਾਂ 'ਤੇ ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।


Vandana

Content Editor

Related News