ਕੁਈਨਜ਼ਲੈਂਡ ਦੇ ਦੱਖਣ-ਪੂਰਬ ''ਚ ਭਾਰੀ ਗੜੇਮਾਰੀ, ਬਿਜਲੀ ਸਪਲਾਈ ਠੱਪ

11/17/2019 5:08:28 PM

ਸਿਡਨੀ (ਬਿਊਰੋ) ਇਕ ਪਾਸੇ ਜਿੱਥੇ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੇ ਪੱਛਮ ਵਿਚ ਜੰਗਲੀ ਝਾੜੀਆਂ ਦੇ ਅੱਗ ਦਾ ਕਹਿਰ ਜਾਰੀ ਹੈ ਉੱਥੇ ਦੂਜੇ ਪਾਸੇ ਸ਼ਹਿਰ ਦੇ ਦੱਖਣ-ਪੂਰਬ ਕੁਈਨਜ਼ਲੈਂਡ ਵਿਚ ਵਿਸ਼ਾਲ ਗੜਿਆਂ ਦੇ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ। ਇਸ ਇਲਾਕੇ ਵਿਚ ਕ੍ਰਿਕੇਟ ਗੇਂਦ ਦੇ ਆਕਾਰ ਜਿੰਨੇ ਵੱਡੇ ਗੜੇ ਪਏ ਅਤੇ ਅਕਾਸ਼ੀ ਬਿਜਲੀ ਚਮਕੀ। ਇੱਥੇ ਲੋਕ ਵੱਡੀ ਗਿਣਤੀ ਵਿਚ ਬਿਨਾਂ ਬਿਜਲੀ ਦੇ ਰਹਿ ਰਹੇ ਹਨ।  

   

ਇਹ ਤੂਫਾਨ ਸੈੱਲ ਸਨਸ਼ਾਈਨ ਕੋਸਟ ਤੋਂ ਗੋਲਡ ਕੋਸਟ ਤੱਕ ਫੈਲਿਆ ਹੋਇਆ ਹੈ। ਇਸ ਸਥਿਤੀ ਦਾ ਆਵਾਜਾਈ 'ਤੇ ਵੀ ਅਸਰ ਪਿਆ ਹੈ। ਕੁਈਨਜ਼ਲੈਂਡ ਦੇ ਇਸ ਇਲਾਕੇ ਵਿਚ ਲੋਕਾਂ ਦੀਆਂ ਕਾਰਾਂ ਦੀਆਂ ਵਿੰਡ ਸਕਰੀਨਾਂ ਟੁੱਟ ਗਈਆਂ ਅਤੇ ਕਈ ਕਾਰਾਂ ਦੀਆਂ ਛੱਤਾਂ ਨੁਕਸਾਨੀਆਂ ਗਈਆਂ।

 ਭਾਵੇਂਕਿ ਇਹ ਗੜੇਮਾਰੀ ਮੱਧ ਕੁਈਨਜ਼ਲੈਂਡ ਦੇ ਸੋਕੇ ਨਾਲ ਪ੍ਰਭਾਵਿਤ ਹਿੱਸਿਆਂ ਤੱਕ ਨਹੀਂ ਪਹੁੰਚੀ ਹੈ।  

Vandana

This news is Content Editor Vandana