ਆਸਟ੍ਰੇਲੀਆ ''ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਮਨ ਭੰਗੂ ਦਾ ਸਵਾਗਤ

06/21/2019 5:07:24 PM

ਸਿਡਨੀ (ਸਨੀ ਚਾਂਦਪੁਰੀ)— ਸ਼੍ਰੋਮਣੀ ਅਕਾਲੀ ਦਲ ਵੱਲੋਂ ਅਮਰੀਕਾ ਦੇ ਉੱਘੇ ਸਮਾਜ-ਸੇਵੀ ਹਰਮਨ ਭੰਗੂ ਦਾ ਆਸਟ੍ਰੇਲੀਆ ਪਹੁੰਚਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ । ਪੰਜਾਬ ਸੂਬੇ ਦੇ ਹੁਸ਼ਿਆਰਪੁਰ ਜ਼ਿਲੇ ਨਾਲ ਸਬੰਧਤ ਹਰਮਨ ਭੰਗੂ ਜੋ ਕਿ ਪੱਕੇ ਤੌਰ ਤੇ ਅਮਰੀਕਾ ਵਿੱਚ ਰਹਿੰਦੇ ਹਨ ਦਾ ਅੱਜ ਆਸਟ੍ਰੇਲੀਆ ਵਿਖੇ ਸਨਮਾਨ ਹੋਣਾ ਪੂਰੇ ਹੁਸ਼ਿਆਰਪੁਰ ਜਿਲੇ ਲਈ ਮਾਣ ਵਾਲੀ ਗੱਲ ਹੈ । ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਅÎ ਨੇ ਸ਼੍ਰੀ ਭੰਗੂ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਨਮਾਨ ਕੀਤਾ ।

ਹਰਮਨ ਭੰਗੂ ਸਮੇਂ-ਸਮੇਂ ਸਿਰ ਪੰਜਾਬ ਵਿੱਚ ਹੋ ਰਹੇ ਸਮਾਜ-ਸੇਵੀ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ । ਇਸ ਮੌਕੇ ਹਰਮਨ ਭੰਗੂ ਨੇ ਦੱਸਿਆ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਮੈਂਬਰਸ਼ਿਪ ਦਾ ਦਿਲੋਂ ਧੰਨਵਾਦੀ ਹਾਂ ਜ਼ਿਹਨਾਂ ਮੈਨੂੰ ਇੱਥੇ ਇਨ੍ਹਾਂ ਮਾਣ ਦਿੱਤਾ । ਉਹਨਾਂ ਅੱਗੇ ਕਿਹਾ ਪੰਜਾਬੀ ਭਾਈਚਾਰੇ ਦੇ ਲੋਕ ਦੁਨੀਆ ਦੇ ਹਰ ਕੋਨੇ ਵਿੱਚ ਵੱਸਦੇ ਹਨ । ਪੰਜਾਬੀ ਜਿੱਥੇ ਵੀ ਰਹਿੰਦੇ ਹਨ ਆਪਣਾ ਵਿਰਸਾ ਅਤੇ ਸੱਭਿਆਚਾਰ ਨਹੀਂ ਭੁੱਲਦੇ । 

ਉਹਨਾਂ ਨੇ ਅੱਗੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਵੀ ਇਸ ਅਮੀਰ ਵਿਰਸੇ ਦੇ ਨਾਲ ਜੋੜੀ ਰੱਖਣਾ ਚਾਹੀਦਾ ਹੈ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਚਰਨਪ੍ਰਤਾਪ ਨੇ ਦੱਸਿਆ ਕਿ ਹਰਮਨ ਭੰਗੂ ਜਿੱਥੇ ਨਿੱਕੀ ਉਮਰੇ ਕੀਤੇ ਸ਼ਲਾਘਾਯੋਗ ਕੰਮਾਂ ਲਈ ਜਾਣੇ ਜਾਂਦੇ ਹਨ ਉੱਥੇ ਹੀ ਨੌਜਵਾਨਾਂ ਲਈ ਪ੍ਰੇਰਣਾਦਾਇਕ ਵੀ ਹਨ । ਇੱਥੇ ਗੌਰਤਲਬ ਹੈ ਕਿ ਹਰਮਨ ਭੰਗੂ ਵੱਲੋਂ ਪੰਜਾਬ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਸਮੇਂ-ਸਮੇਂ ਸਿਰ ਟੂਰਨਾਮੈਂਟ ਦੇ ਆਯੋਜਨ ਲਈ ਵੀ ਸਹਿਯੋਗ ਕੀਤੇ ਜਾਂਦੇ ਹਨ । 

ਇਸ ਮੌਕੇ ਉਹਨਾਂ ਦੇ ਨਾਲ ਦਵਿੰਦਰ ਬਿੰਦਾ, ਹਰਮਨ ਬੈਂਸ,ਭੁਪਿੰਦਰ ਸਿੰਘ,ਕਾਕਾ ਚੌਧਰੀ, ਗਿੰਦਾ ਸਿੰਘ, ਦਿਲਬਰ ਅਟਵਾਲ, ਚਰਨਪ੍ਰਤਾਪ, ਮਨੀ ਰੁੜਕੀ, ਪਲਵਿੰਦਰ ਮੱਟੂ, ਮਨੀ ਪਨੇਸਰ, ਪਲਵਿੰਦਰ ਸਿੰਘ ਪਿੰਟੂ,ਅਰੁਨ ਬਾਂਠ, ਸੁਖਜਿੰਦਰ ਸ਼ਰਮਾ ਆਦਿ ਮੌਜੂਦ ਸਨ ।


Vandana

Content Editor

Related News