ਆਸਟ੍ਰੇਲੀਆ : ਗੁਰੂ ਦੇ ਸਿੱਖਾਂ ਨੇ ਫੜੀ ਅੱਗ ਪੀੜਤਾਂ ਦੀ ਬਾਂਹ, ਤਸਵੀਰਾਂ

01/10/2020 10:44:30 AM

ਮੈਲਬੌਰਨ (ਮਨਦੀਪ ਸਿੰਘ ਸੈਣੀ): ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਕਾਰਨ ਜਿੱਥੇ ਵੱਡੀ ਪੱਧਰ 'ਤੇ ਲੋਕਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ, ਉੱਥੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਅਤੇ ਜਥੇਬੰਦੀਆਂ ਵੀ ਮੁਸ਼ਕਿਲ ਹਾਲਾਤਾਂ ਨਾਲ ਜੂਝ ਰਹੇ ਲੋਕਾਂ ਦੀ ਬਾਂਹ ਫੜ ਰਹੀਆਂ ਹਨ।

ਸਿੱਖ ਵਲੰਟੀਅਰਜ਼ ਆਸਟ੍ਰੇਲੀਆ, ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ, ਖਾਲਸਾ ਏਡ, ਯੂਨਾਈਟਡ ਸਿੱਖਜ਼, ਆਸਟ੍ਰੇਲੀਅਨ ਸਿੱਖ ਸੁਪੋਰਟ, ਸਿੱਖ ਸੰਸਥਾਵਾਂ ਅਤੇ ਆਸਟ੍ਰੇਲ਼ੀਆ ਦੇ ਵੱਖ-ਵੱਖ ਗੁਰੂ ਘਰਾਂ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਅੱਗ ਪੀੜਤਾਂ ਲਈ ਆਪੋ ਆਪਣੇ ਪੱਧਰ 'ਤੇ ਲੰਗਰ ਅਤੇ ਹੋਰ ਜ਼ਰੂਰੀ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ।

 

ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਦੀ ਟੀਮ ਪਿਛਲੇ ਕਈ ਦਿਨਾਂ ਤੋਂ ਬ੍ਰਿਨਜ਼ਡੇਲ ਇਲਾਕੇ ਵਿੱਚ ਡਟੀ ਹੋਈ ਹੈ ਜਦ ਕਿ ਖਾਲਸਾ ਛਾਉਣੀ ਪਲੰਪਟਨ ਦੇ ਸੇਵਾਦਾਰ ਬੰਡੂਗਾ, ਕੋਇਆਂਗ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਰਸਦ ਪਾਣੀ ਮੁਹੱਈਆ ਕਰਵਾ ਰਹੇ ਹਨ ।

 

ਮੁਸ਼ਕਿਲ ਘੜੀ ਵਿੱਚ ਜੂਝ ਰਹੇ ਲੋਕਾਂ ਲਈ ਗੁਰੂ ਦੇ ਸਿੱਖ ਆਸ ਦੀ ਕਿਰਨ ਲੈ ਕੇ ਬਹੁੜੇ ਹਨ ਅਤੇ ਸਥਾਨਕ ਲੋਕ ਲੰਗਰ ਪਾਣੀ ਮਿਲਣ 'ਤੇ ਸ਼ੁਕਰਾਨੇ ਕਰ ਰਹੇ ਹਨ ।

Vandana

This news is Content Editor Vandana