ਆਸਟ੍ਰੇਲੀਆ ''ਚ ਗੂਗਲ ਅਤੇ ਫੇਸਬੁੱਕ ਨੂੰ ਕਰਨਾ ਪਵੇਗਾ ਖ਼ਬਰਾਂ ਲਈ ਭੁਗਤਾਨ

12/08/2020 5:57:48 PM

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੀ ਸਰਕਾਰ ਬੁੱਧਵਾਰ ਨੂੰ ਸੰਸਦ ਵਿਚ ਇਕ ਪ੍ਰਸਤਾਵ ਪੇਸ਼ ਕਰਨ ਜਾ ਰਹੀ ਹੈ ਜਿਸ ਵਿਚ ਇੰਟਰਨੈੱਟ ਮੀਡੀਆ ਵਿਸ਼ੇਸ਼ ਤੌਰ 'ਤੇ ਗੂਗਲ ਅਤੇ ਫੇਸਬੁੱਕ 'ਤੇ ਸਮਾਚਾਰ ਸਮੱਗਰੀ ਪਾਉਣ 'ਤੇ ਇਹਨਾਂ ਕੰਪਨੀਆਂ ਨੂੰ ਭੁਗਤਾਨ ਕਰਨਾ ਹੋਵੇਗਾ। ਵਿੱਤ ਮੰਤਰੀ ਜੋਸ਼ ਫ੍ਰਾਈਡੇਨਬਰਗ ਨੇ ਕਿਹਾ ਹੈ ਕਿ ਸਮਾਚਾਰ ਸਮੱਗਰੀ ਦੇ ਸੰਬੰਧ ਵਿਚ ਇਹ ਡਰਾਫਟ ਸੰਸਦੀ ਕਮੇਟੀ ਵਿਚ ਡੂੰਘਾਈ ਦੇ ਨਾਲ ਤੱਥਾਂ ਨੂੰ ਦੇਖਣ ਦੇ ਬਾਅਦ ਸਾਂਸਦਾਂ ਦੀ ਵੋਟਿੰਗ ਲਈ ਸੰਸਦ ਵਿਚ ਅਗਲੇ ਸਾਲ ਪੇਸ਼ ਕੀਤਾ ਜਾਵੇਗਾ। 

ਉਹਨਾਂ ਨੇ ਕਿਹਾ ਕਿ ਇਹ ਮੀਡੀਆ ਦੀ ਦੁਨੀਆ ਵਿਚ ਬਹੁਤ ਵੱਡੀ ਤਬਦੀਲੀ ਹੈ ਅਤੇ ਪੂਰੀ ਦੁਨੀਆ ਸਾਡੇ ਵੱਲ ਦੇਖ ਰਹੀ ਹੈ। ਜੁਲਾਈ ਵਿਚ ਇਸ ਸੰਬੰਧ ਵਿਚ ਇਕ ਪ੍ਰਸਤਾਵ ਤਿਆਰ ਕੀਤਾ ਗਿਆ ਸੀ ਪਰ ਹੁਣ ਉਸ ਵਿਚ ਕੁਝ ਤਬਦੀਲੀ ਕੀਤੀ ਗਈ ਹੈ। ਸਾਰੇ ਸੋਧ ਮੀਡੀਆ ਪਲੇਟਫਾਰਮ ਅਤੇ ਆਸਟ੍ਰੇਲੀਆ ਦੇ ਮੀਡੀਆ ਸੰਗਠਨਾਂ ਤੋਂ ਰਾਏ ਲੈਣ ਦੇ ਬਾਅਦ ਕੀਤੇ ਗਏ ਹਨ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਦੀ 90 ਸਾਲਾ ਬੀਬੀ ਦੇ ਨਾਮ ਰਿਕਾਰਡ, ਲਗਵਾਇਆ ਫਾਈਜ਼ਰ ਦਾ ਕੋਵਿਡ-19 ਟੀਕਾ

ਵਿੱਤ ਮੰਤਰੀ ਨੇ ਦੱਸਿਆ ਕਿ ਵਰਤਮਾਨ ਵਿਚ ਆਨਲਾਈਨ ਵਿਗਿਆਪਨਾਂ 'ਤੇ ਗੂਗਲ ਦਾ 53 ਫੀਸਦੀ ਅਤੇ ਫੇਸਬੁੱਕ ਦਾ 23 ਫੀਸਦੀ ਹਿੱਸਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਫੇਸਬੁੱਕ ਨੇ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਹੈ ਕਿ ਉਹ ਸਮਾਚਾਰ ਸਮੱਗਰੀ ਦਾ ਭੁਗਤਾਨ ਕਰਨ ਨਾਲੋਂ ਬਿਹਤਰ ਆਸਟ੍ਰੇਲੀਆ ਦੀਆ ਖ਼ਬਰਾਂ ਨੂੰ ਆਪਣੇ ਪਲੇਟਫਾਰਮ 'ਤੇ ਰੋਕਣਾ ਚਾਹੇਗਾ। ਗੂਗਲ ਨੇ ਕਿਹਾ ਹੈ ਕਿ ਅਜਿਹੀ ਸਥਿਤੀ ਵਿਚ ਗੂਗਲ ਸਰਚ ਅਤੇ ਯੂ-ਟਿਊਬ ਉਪਲਬਧ ਕਰਾਉਣਾ ਸੰਭਵ ਨਹੀਂ ਹੋ ਸਕੇਗਾ।

ਨੋਟ- ਆਸਟ੍ਰੇਲੀਆ 'ਚ ਗੂਗਲ ਅਤੇ ਫੇਸਬੁੱਕ ਨੂੰ ਕਰਨਾ ਪਵੇਗਾ ਖ਼ਬਰਾਂ ਲਈ ਭੁਗਤਾਨ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana