ਗਲੇਨਵੁੱਡ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ ਬੰਦੀਛੋੜ ਦਿਵਸ

11/08/2018 4:57:43 PM

 ਸਿਡਨੀ (ਸਨੀ ਚਾਂਦਪੁਰੀ, ਅਰਸਦੀਪ)— ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਕਸਬੇ ਗਲੇਨਵੁੱਡ ਦੇ ਗੁਰਦੁਆਰਾ ਸਾਹਿਬ ਵਿਖੇ ਬੰਦੀਛੋੜ ਦਿਵਸ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ  ਸਵੇਰੇ ਤੜਕਸਾਰ ਹੋਣ ਤੋਂ ਉਪਰੰਤ ਸਵੇਰੇ 6:30 ਤੋਂ 10:30 ਵਜੇ ਤੱਕ ਆਸਾਂ ਜੀ ਦੀ ਵਾਰ ਦੇ ਕੀਰਤਨ ਕੀਤੇ ਗਏ । ਬਾਅਦ ਦੁਪਹਿਰ 1 ਵਜੇ ਤੋਂ ਲੈ ਕੇ 2 ਵਜੇ ਤੱਕ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ। ਸੁਖਮਨੀ ਸਾਹਿਬ ਦੇ ਜਾਪ ਤੋਂ ਬਾਅਦ ਪ੍ਰਸਿੱਧ ਪੰਥ ਪ੍ਰਚਾਰਕਾਂ ਵੱਲੋਂ ਸੰਗਤਾਂ ਨੂੰ ਹਰੀ ਜਸ ਸਰਵਣ ਕਰਵਾਇਆ ਗਿਆ। ਜਿਸ ਵਿਚ ਢਾਡੀ ਜੱਥਾ ਭਾਈ ਗੁਰਦੀਪ ਸਿੰਘ ਦੀਪਕ ਨੇ ਸੰਗਤਾਂ ਨੂੰ ਵਾਰਾਂ ਸੁਣਾਈਆਂ।ਇਸ ਉਪਰੰਤ ਭਾਈ ਸਤਨਾਮ ਸਿੰਘ ਤੇ ਭਾਈ ਚਰਨਜੀਤ ਸਿੰਘ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਗਿਆ। 

ਕਥਾਵਾਚਕ ਭਾਈ ਬਲਵਿੰਦਰ ਸਿੰਘ ਜੀ ਵੱਲੋਂ ਗੁਰੂਆਂ ਦੀ ਉਸਤਤ ਕੀਤੀ ਗਈ।ਰਾਤ ਵੇਲੇ ਦੇ ਦੀਵਾਨ ਭਾਈ ਚਰਨਜੀਤ ਸਿੰਘ ਤੇ ਭਾਈ ਗੁਰਦੀਪ ਸਿੰਘ ਦੀਪਕ ਵੱਲੋਂ ਲਗਵਾਏ ਗਏ । ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਦੀਵਾਲੀ ਅਤੇ ਬੰਦੀਛੋੜ ਦਿਵਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ । ਇਸ ਮੌਕੇ ਗੁਰੂ ਘਰ ਵਿਖੇ ਰੌਣਕਾਂ ਦੇਖਦੇ ਹੀ ਬਣਦੀਆਂ ਸਨ। ਦੀਪਮਾਲਾ ਦੇ ਨਾਲ ਗੁਰੁਦੁਆਰਾ ਸਾਹਿਬ ਜਗਮਗਾ ਰਿਹਾ ਸੀ । ਸੰਗਤਾਂ ਵੱਲੋਂ ਗੁਰੂ ਘਰ ਵਿਖੇ ਦੀਵੇ ਬਾਲ ਕੇ ਬੰਦੀਛੋੜ ਦਿਵਸ ਤੇ ਦੀਵਾਲੀ ਮਨਾਈ ਗਈ।ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਆਤਿਸ਼ਬਾਜੀ ਵੀ ਕੀਤੀ ਗਈ । 

ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਮੈਂਬਰਾਂ ਵੱਲੋਂ ਇਸ ਵਿਸ਼ੇਸ਼ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ । ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਪ੍ਰਬੰਧ ਪੁਖ਼ਤਾ ਕੀਤੇ ਗਏ ਸਨ ਤਾਂ ਜੋ ਗੁਰੂ ਘਰ ਦੇ ਕਿਸੇ ਵੀ ਸੇਵਕ ਨੂੰ ਕਿਸੇ ਵੀ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।ਇਸ ਮੌਕੇ ਜਸਵੀਰ ਸਿੰਘ ਥਿੰਦ, ਤਲਵਿੰਦਰ ਸਿੰਘ, ਅਮਰਜੀਤ ਸਿੰਘ, ਕੈਪਟਨ ਸੁਰਜਿੰਦਰ ਸਿੰਘ ਸੰਧੂ, ਮਹਿੰਗਾ ਸਿੰਘ, ਬਲਵਿੰਦਰ ਸਿੰਘ, ਮਨਮੋਹਨ ਸਿੰਘ ਖੇਲਾ, ਅਮਰਜੀਤ ਖੇਲਾ, ਬਲਜੀਤ ਖੇਲਾ, ਚਰਨਪ੍ਰਤਾਪ ਸਿੰਘ, ਰਕੇਸ਼ ਭੁੱਲਰ, ਇੰਦਰ ਸੋਹਲ ਸੋਢੀ ਸੰਹੂਗੜਾ, ਅਜੇ ਬਿੰਦੂ ਕਟਵਾਰਾ,  ਰੋਬੀ, ਕਾਲੂ ਸੰਹੂਗੜਾ, ਇੰਦਰਜੀਤ ਰਾਣੇਵਾਲ, ਰਮਨ ਔਲਖ, ਅਰੁਨ ਬਾਠ, ਭੁਪਿੰਦਰ, ਕਾਕਾ, ਪਲਵਿੰਦਰ ਸਿੰਘ, ਪਰੀਤ, ਗੁਰੀ ਟਕਾਰਲਾ ਆਦਿ ਹਾਜ਼ਰ ਸਨ।

Vandana

This news is Content Editor Vandana