ਆਸਟ੍ਰੇਲੀਆ : ਕਾਰਡੀਨਲ ਮਾਮਲੇ ''ਚ ਅਦਾਲਤ ਨੇ ਫੈਸਲਾ ਰੱਖਿਆ ਸੁਰੱਖਿਅਤ

06/06/2019 4:20:52 PM

ਮੈਲਬੌਰਨ (ਭਾਸ਼ਾ)— ਬੱਚਿਆਂ ਨਾਲ ਯੌਨ ਸ਼ੋਸ਼ਣ ਦੇ ਦੋਸ਼ਾਂ ਵਿਚ ਦੋਸ਼ੀ ਕਰਾਰ ਦਿੱਤੇ ਗਏ ਆਸਟ੍ਰੇਲੀਆਈ ਰੋਮਨ ਕੈਥੋਲਿਕ ਕਾਰਡੀਨਲ ਜੌਰਜ ਪੇਲ ਦੀ ਦੋਸ਼ਸਿਧੀ ਵਿਰੁੱਧ ਅਪੀਲ 'ਤੇ ਅਦਾਲਤ ਨੇ ਵੀਰਵਾਰ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਵਿਕਟੋਰੀਆ ਸੂਬੇ ਦੀ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਨੇ ਪੇਲ ਦੇ ਵਕੀਲਾਂ ਦੀਆਂ ਦਲੀਲਾਂ ਦੋ ਦਿਨ ਤੱਕ ਸੁਣੀਆਂ। 

ਵਕੀਲਾਂ ਨੇ ਪੇਲ ਦੀ ਦੋਸ਼ਸਿਧੀ ਰੱਦ ਕਰਨ ਦੀ ਮੰਗ ਕੀਤੀ ਜਦਕਿ ਸਰਕਾਰੀ ਵਕੀਲਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵੈਟੀਕਨ ਦੇ ਸੀਨੀਅਰ ਅਧਿਕਾਰੀਆਂ ਵਿਚ ਸ਼ਾਮਲ ਰਹੇ ਪੇਲ ਵਿਰੁੱਧ ਜੂਰੀ ਦਾ ਫੈਸਲਾ ਸਪੱਸ਼ਟ ਅਤੇ ਸ਼ੱਕਾਂ ਤੋਂ ਪਰੇ ਹੈ। ਜੱਜਾਂ ਕੋਲ ਪੇਲ ਦੀ ਅਪੀਲ ਖਾਰਿਜ ਕਰਨ, ਮੁੜ ਮੁਕੱਦਮਾ ਚਲਾਉਣ ਜਾਂ ਉਨ੍ਹਾਂ ਨੂੰ ਰਿਹਾਅ ਕਰਨ ਦਾ ਅਧਿਕਾਰ ਹੈ। ਭਾਵੇਂਕਿ ਇਸ ਗੱਲ ਦੇ ਕੋਈ ਸੰਕੇਤ ਨਹੀਂ ਹਨ ਕਿ ਉਹ ਕਦੋਂ ਤੱਕ ਫੈਸਲਾ ਸੁਣਾਉਣਗੇ। 

ਸ਼ਨੀਵਾਰ ਨੂੰ 78 ਸਾਲ ਦੇ ਹੋਣ ਜਾ ਰਹੇ ਪੇਲ ਦੇ ਵਕੀਲਾਂ ਨੇ ਬੱਚਿਆਂ ਨਾਲ ਯੌਨ ਦੁਰਵਿਵਹਾਰ ਕਰਨ ਦੇ ਮਾਮਲੇ ਵਿਚ ਪੰਜ ਧਾਰਾਵਾਂ ਵਿਚ ਦੋਸ਼ੀ ਕਰਾਰ ਦਿੱਤੇ ਜਾਣ 'ਤੇ 13 ਬਿੰਦੂਆਂ ਜ਼ਰੀਏ ਆਪਣਾ ਇਤਰਾਜ਼ ਦਰਜ ਕਰਵਾਇਆ ਸੀ।


Vandana

Content Editor

Related News