ਜਿਨਸੀ ਸ਼ੋਸ਼ਣ ਮਾਮਲੇ ''ਚ ਆਸਟ੍ਰੇਲੀਆਈ ਕਾਰਡੀਨਲ ਵੱਲੋਂ ਅਦਾਲਤ ''ਚ ਅਪੀਲ

06/05/2019 3:57:32 PM

ਮੈਲਬੌਰਨ (ਭਾਸ਼ਾ)— ਦੋਸ਼ੀ ਆਸਟ੍ਰੇਲੀਆਈ ਕਾਰਡੀਨਲ ਜੌਰਜ ਪੇਲ ਨੇ ਬੱਚਿਆਂ ਨਾਲ ਯੌਨ ਦੁਰਵਿਵਹਾਰ ਮਾਮਲੇ ਵਿਚ ਆਪਣੇ ਵਿਰੁੱਧ ਦਿੱਤੇ ਗਏ ਹੇਠਲੀ ਅਦਾਲਤ ਦੇ ਫੈਸਲੇ ਨੂੰ ਬੁੱਧਵਾਰ ਨੂੰ ਅਪੀਲੀ ਅਦਾਲਤ ਨੂੰ ਰੱਦ ਕਰਨ ਦੀ ਅਪੀਲ ਕੀਤੀ। ਕਾਰਡੀਨਲ ਨੇ ਆਪਣੇ ਵਿਰੁੱਧ ਲਗਾਏ ਗਏ ਦੋਸ਼ਾਂ ਨੂੰ ਅਜੀਬੋ-ਗਰੀਬ ਅਤੇ ਅੰਸਭਵ ਦੱਸਿਆ। ਜੌਰਜ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਮੈਲਬੌਰਨ ਦੇ ਸੈਂਟ ਪੈਟ੍ਰਿਕ ਦੇ ਕੈਥੇਡ੍ਰਲ ਵਿਚ 1996-97 ਦੇ ਵਿਚ ਦੋ ਮੁੰਡਿਆਂ ਨਾਲ ਯੌਨ ਦੁਰਵਿਵਹਾਰ ਕੀਤਾ। 

77 ਸਾਲਾ ਕਾਰਡੀਨਲ ਜੌਰਜ ਨੇ ਆਪਣੀ ਅਪੀਲ ਵਿਚ ਕਿਹਾ ਕਿ ਇਹ ਫੈਸਲਾ ਨਿਆਂਇਕ ਪ੍ਰਣਾਲੀ ਦੀ ਅਸਫਲਤਾ ਨੂੰ ਪ੍ਰਦਰਸ਼ਿਤ ਕਰਦਾ ਹੈ। ਇਸ ਲਈ ਰੱਦ ਕੀਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਉਨ੍ਹਾਂ ਨੂੰ ਇਸ ਮਾਮਲੇ ਵਿਚ 6 ਸਾਲ ਦੀ ਸਜ਼ਾ ਸੁਣਾਈ ਸੀ। ਬੱਚਿਆਂ ਨਾਲ ਯੌਨ ਦੁਰਵਿਵਹਾਰ ਦੇ ਮਾਮਲੇ ਵਿਚ ਸਜ਼ਾ ਪਾਉਣ ਵਾਲੇ ਜੌਰਜ ਸਭ ਤੋਂ ਸੀਨੀਅਰ ਕੈਥੋਲਿਕ ਪਾਦਰੀ ਹਨ।


Vandana

Content Editor

Related News