ਆਸਟ੍ਰੇਲੀਆ ''ਚ ਕਾਰਡੀਨਲ ਜੌਰਜ ਪੇਲ ਯੌਨ ਸ਼ੋਸ਼ਣ ਮਾਮਲੇ ''ਚ ਦੋਸ਼ੀ ਕਰਾਰ

02/26/2019 10:32:45 AM

ਮੈਲਬੌਰਨ (ਬਿਊਰੋ)— ਵੈਟੀਕਨ ਵਿਚ ਤੀਜੇ ਨੰਬਰ ਦੇ ਅਹੁਦੇਦਾਰ ਕਾਰਡੀਨਲ ਜੌਰਜ ਪੇਲ ਨੂੰ ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਆਸਟ੍ਰੇਲੀਆ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਬੱਚਿਆਂ ਦੇ ਯੌਨ ਸ਼ੋਸ਼ਣ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਵਾਲੇ ਪੇਲ ਵੈਟੀਕਨ ਦੇ ਹੁਣ ਤੱਕ ਦੇ ਸੀਨੀਅਰ ਅਹੁਦੇਦਾਰ ਹਨ।

ਅਦਾਲਤ ਨੇ ਮੈਲਬੌਰਨ ਦੇ ਸੈਂਟ ਪੈਟ੍ਰਿਕਸ ਕੈਥੇਡ੍ਰਲ ਵਿਚ 1990 ਦੇ ਦਹਾਕੇ ਵਿਚ ਕਵਾਇਰ ਵਿਚ ਸ਼ਾਮਲ ਹੋਣ ਵਾਲੇ ਦੋ ਮੁੰਡਿਆਂ ਦੇ ਯੌਨ ਸ਼ੋਸ਼ਣ ਦੇ ਮਾਮਲੇ ਵਿਚ 77 ਸਾਲਾ ਪੇਲ ਨੂੰ ਦਸੰਬਰ 2018 ਵਿਚ ਦੋਸ਼ੀ ਪਾਇਆ ਸੀ। ਮੈਲਬੌਰਨ ਦੀ ਅਦਾਲਤ ਵੱਲੋਂ ਮਈ 2018 ਵਿਚ ਜਾਰੀ ਮਨਾਹੀ ਕਾਰਨ ਮੀਡੀਆ ਪੇਲ ਨੂੰ ਦੋਸ਼ੀ ਠਹਿਰਾਏ ਜਾਣ ਜਾਂ ਫਿਰ ਉਨ੍ਹਾਂ ਦੀ ਸੁਣਵਾਈ ਦੇ ਸਬੰਧ ਵਿਚ ਕੋਈ ਖਬਰ ਨਹੀਂ ਦੇ ਸਕੀ ਸੀ। ਖਬਰਾਂ ਦੇ ਪ੍ਰਕਾਸ਼ਨ 'ਤੇ ਲੱਗੀ ਮਨਾਹੀ ਮੰਗਲਵਾਰ ਨੂੰ ਖਤਮ ਹੋਈ ਹੈ।


Vandana

Content Editor

Related News