ਆਸਟ੍ਰੇਲੀਆ ਵੱਲੋਂ ਚੀਨ ਅਤੇ ਰੂਸ ''ਤੇ ਵਾਇਰਸ ਸੰਬੰਧੀ ਗਲਤ ਸੂਚਨਾ ਦੇਣ ਦਾ ਦੋਸ਼

06/17/2020 6:12:24 PM

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਚੀਨ ਅਤੇ ਰੂਸ ਪੱਛਮੀ ਲੋਕਤੰਤਰਾਂ ਨੂੰ ਕਮਜ਼ੋਰ ਕਰਨ ਲਈ ਆਨਲਾਈਨ ਗਲਤ ਜਾਣਕਾਰੀ ਫੈਲਾ ਕੇ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਦੇ ਕਾਰਨ ਵਧੀਆਂ ਚਿੰਤਾਵਾਂ ਦੀ ਵਰਤੋਂ ਕਰ ਰਹੇ ਹਨ।ਵਿਦੇਸ਼ ਮੰਤਰੀ ਮੈਰਿਸ ਪਾਯਨੇ ਨੇ 'ਆਸਟ੍ਰੇਲੀਆ ਨੈਸ਼ਨਲ ਯੂਨੀਵਰਸਿਟੀ' ਵਿਚ ਦਿੱਤੇ ਭਾਸ਼ਣ ਵਿਚ ਕਿਹਾ ਕਿ ਜਦੋਂ ਦੁਨੀਆ ਨੂੰ ਸਹਿਯੋਗ ਅਤੇ ਸਮਝ ਦੀ ਲੋੜ ਹੈ। ਉਦੋਂ ਗਲਤ ਸੂਚਨਾ ਦੇ ਕਾਰਨ 'ਦਹਿਸ਼ਤ ਅਤੇ ਵੰਡ ਦਾ ਮਾਹੌਲ' ਪੈਦਾ ਕੀਤਾ ਜਾ ਰਿਹਾ ਹੈ। ਇਹ ਭਾਸ਼ਣ ਮੰਗਲਵਾਰ ਰਾਤ ਪਾਯਨੇ ਦੇ ਦਫਤਰ ਨੇ ਜਾਰੀ ਕੀਤਾ।

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਕੋਰੋਨਾ ਦੀ ਦੂਜੀ ਲਹਿਰ, ਬੀਜਿੰਗ ਨੇ ਰੱਦ ਕੀਤੀਆਂ 1255 ਫਲਾਈਟਾਂ

ਪਾਯਨੇ ਨੇ ਚਿੰਤਾ ਜ਼ਾਹਰ ਕੀਤੀ ਕਿ ਕੋਰੋਨਾਵਾਇਰਲ ਗਲੋਬਲ ਮਹਾਮਾਰੀ ਨੂੰ ਲੈਕੇ ਗਲਤ ਸੂਚਨਾ ਦਾ ਪ੍ਰਸਾਰ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ,''ਇਹ ਪਰੇਸ਼ਾਨੀ ਦੀ ਗੱਲ ਹੈ ਕਿ ਕੁਝ ਦੇਸ਼ ਆਪਣੇ ਸੱਤਾਵਾਦੀ ਮਾਡਲਾਂ ਨੂੰ ਉਤਸ਼ਾਹਿਤ ਕਰਨ ਲਈ ਉਦਾਰਵਾਦੀ ਲੋਕਤੰਤਰਾਂ ਨੂੰ ਕਮਜ਼ੋਰ ਕਰਨ ਦੇ ਉਦੇਸ਼ ਨਾਲ ਗਲੋਬਲ ਮਹਾਮਾਰੀ ਦੀ ਵਰਤੋਂ ਕਰ ਰਹੇ ਹਨ।'' ਪਾਯਨੇ ਨੇ ਯੂਰਪੀ ਸੰਘ ਕਮਿਸ਼ਨ ਦੀ ਪਿਛਲੇ ਹਫਤੇ ਦੀ ਰਿਪੋਰਟ ਦਾ ਜ਼ਿਕਰ ਕੀਤਾ, ਜਿਸ ਵਿਚ ਕਿਹਾ ਗਿਆ ਹੈ ਕਿ ਵਿਦੇਸ਼ੀ ਤੱਤ ਅਤੇ ਰੂਸ ਤੇ ਚੀਨ ਜਿਹੇ ਕੁਝ ਦੇਸ਼ ਯੂਰਪ ਵਿਚ ਗਲਤ ਸੂਚਨਾ ਵਾਲੀ ਮੁਹਿੰਮ ਚਲਾ ਰਹੇ ਹਨ।ਉਹਨਾਂ ਨੇ ਬੀਮਾਰੀ ਦੇ ਇਲਾਜ ਲਈ ਬਲੀਚ ਪੀਣ ਦੀ ਸਲਾਹ ਦੇਣ ਅਤੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਦੇ ਲਈ ਹੱਥ ਧੋਣ ਨਾਲ ਕੋਈ ਫਾਇਦਾ ਨਾ ਹੋਣ ਜਿਹੀਆਂ ਖਤਰਨਾਕ ਗਲਤ ਸੂਚਨਾਵਾਂ ਦੇ ਪ੍ਰਸਾਰ ਦਾ ਹਵਾਲਾ ਦਿੱਤਾ।


Vandana

Content Editor

Related News