ਆਸਟ੍ਰੇਲੀਆ ਦੇ ਸਿੱਖਿਆ ਖੇਤਰ ਲਈ ਅਰਬਾਂ ਡਾਲਰ ਦਾ ਝਟਕਾ ਬਣਿਆ ਕੋਰੋਨਾਵਾਇਰਸ

02/14/2020 4:49:44 PM

ਸਿਡਨੀ (ਭਾਸ਼ਾ): ਆਸਟ੍ਰੇਲੀਆ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਕਿ ਚੀਨੀ ਵਿਦਿਆਰਥੀ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵਿਚ ਪੜ੍ਹਾਈ ਛੱਡ ਸਕਦੇ ਹਨ। ਉੱਧਰ ਕੈਨਬਰਾ ਨੇ ਕੋਰੋਨਾਵਾਇਰਸ ਦੇ ਕਾਰਨ ਲਗਾਈ ਗਈ ਯਾਤਰਾ ਪਾਬੰਦੀ ਦੀ ਮਿਆਦ ਵਧਾ ਦਿੱਤੀ ਹੈ ਜੋ ਅਰਬਾਂ ਡਾਲਰਾਂ ਦੇ ਇਸ ਖੇਤਰ ਲਈ ਵੱਡਾ ਝਟਕਾ ਹੈ। 

ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਨ ਵਾਲੇ 'ਗਰੁੱਪ ਆਫ ਐਟ' ਦੇ ਮੁੱਖ ਕਾਰਜਕਾਰੀ ਵਿਕੀ ਥਾਮਸਨ ਨੇ ਕਿਹਾ ਕਿ ਕਰੀਬ 70,000 ਚੀਨੀ ਵੀਜ਼ਾ ਧਾਰਕਾਂ ਨੇ 8 ਚੋਟੀ ਦੀਆਂ ਯੂਨੀਵਰਸਿਟੀਆਂ ਵਿਚ ਆਪਣੀ ਪੜ੍ਹਾਈ ਸ਼ੁਰੂ ਕਰਨੀ ਹੈ ਪਰ 1 ਫਰਵਰੀ ਤੋਂ ਸ਼ੁਰੂ ਹੋਈਆਂ ਪਾਬੰਦੀਆਂ ਦੇ ਕਾਰਨ ਉਹ ਫਸ ਗਏ ਹਨ। ਥਾਮਸਨ ਨੇ ਕਿਹਾ,''ਅਸੀਂ ਆਪਣੇ ਵਿਦਿਆਰਥੀਆਂ ਨੂੰ ਯਕੀਨ ਨਾਨ ਨਹੀਂ ਕਹਿ ਸਕਦੇ ਕਿ ਉਹ ਅਸਲ ਵਿਚ ਕਦੋਂ ਤੱਕ ਇੱਥੇ ਆ ਸਕਦੇ ਹਨ। ਅਸੀਂ ਅਨਿਸ਼ਚਿਤ ਦੌਰ ਵਿਚ ਜੀਅ ਰਹੇ ਹਾਂ।'' ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਪਾਬੰਦੀਆਂ ਨੂੰ ਘੱਟੋ-ਘੱਟ ਇਕ ਹੋਰ ਹਫਤੇ ਲਈ ਵਧਾਇਆ ਜਾਵੇਗਾ, ਜਿਸ 'ਤੇ ਚੀਨ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ।

Vandana

This news is Content Editor Vandana