ਇਪਸਾ ਦੇ ਚੇਅਰਮੈਨ ਜਰਨੈਲ ਸਿੰਘ ਬਾਸੀ ਦੇ ਪੁੱਤਰ ਰਾਜ ਸਿੰਘ ਬਾਸੀ ਦੀ ਮੌਤ

07/30/2019 4:04:48 PM

ਬ੍ਰਿਸਬੇਨ (ਸਤਵਿੰਦਰ ਟੀਨੂੰ)— ਆਸਟ੍ਰੇਲੀਆ ਦੀ ਨਾਮਵਰ ਸ਼ਖ਼ਸੀਅਤ, ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਦੇ ਚੇਅਰਮੈਨ, ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਬ੍ਰਿਸਬੇਨ ਦੇ ਖ਼ਜ਼ਾਨਚੀ ਸਰਦਾਰ ਜਰਨੈਲ ਸਿੰਘ ਬਾਸੀ ਨੂੰ ਆਪਣੇ ਜਵਾਨ ਪੁੱਤਰ ਰਾਜ ਸਿੰਘ ਬਾਸੀ ਦੀ ਅਚਨਚੇਤ ਮੌਤ ਨਾਲ ਗਹਿਰਾ ਸਦਮਾ ਲੱਗਾ ਹੈ । ਬ੍ਰਿਸਬੇਨ ਦੇ ਨਾਮਵਰ ਪੰਜਾਬੀ ਜਰਨੈਲ ਸਿੰਘ ਬਾਸੀ ਜੋ ਕਿ 90 ਦੇ ਦਸ਼ਕ ਵਿੱਚ ਇੰਗਲੈਂਡ ਤੋਂ ਆਸਟ੍ਰੇਲੀਆ ਮਾਈਗ੍ਰੇਟ ਹੋਏ ਸਨ, ਉਨ੍ਹਾਂ ਦੇ ਤਿੰਨਾਂ ਸਪੁੱਤਰਾਂ ਵਿੱਚੋਂ ਸਭ ਤੋਂ ਛੋਟਾ ਰਾਜ ਸਿੰਘ ਬਾਸੀ (47) ਪਿਛਲੇ ਕੁਝ ਦਿਨਾਂ ਤੋਂ ਬਿਮਾਰ ਹੋਣ ਕਾਰਨ ਸਥਾਨਕ ਹਸਪਤਾਲ ਵਿੱਚ ਦਾਖਲ ਸੀ । 

ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇਪਸਾ ਦੇ ਪ੍ਰਧਾਨ ਸਰਬਜੀਤ ਸੋਹੀ ਨੇ ਦੱਸਿਆ ਕਿ ਕੱਲ ਰਾਤ ਕਰੀਬ 8:30 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ । ਰਾਜ ਬਾਸੀ ਦਾ ਅੰਤਿਮ ਸੰਸਕਾਰ ਮਿਤੀ 6 ਅਗੱਸਤ ਨੂੰ ਡੇਢ ਵਜੇ ਬ੍ਰਿਸਬੇਨ ਵਿਖੇ ਨਰਸਰੀ ਰੋਡ ਹੋਲੈਂਡ ਪਾਰਕ ਵਿਖੇ ਹੋਵੇਗਾ ਅਤੇ ਉਸੇ ਦਿਨ ਹੀ ਸ਼ਾਮ ਨੂੰ 3 ਵਜੇ ਇਨਾਲਾ ਗੁਰੂ ਘਰ ਵਿਖੇ ਉਨ੍ਹਾਂ ਦੀ ਅੰਤਿਮ ਅਰਦਾਸ ਹੋਵੇਗੀ । ਇਸ ਅਚਾਨਕ ਹੋਈ ਮੌਤ ਨਾਲ ਬਾਸੀ ਪਰਿਵਾਰ ਨੂੰ ਵਿਸ਼ਵ ਭਰ ਤੋਂ ਸੋਗ ਸੰਦੇਸ਼ ਭੇਜੇ ਗਏ ਅਤੇ ਹਮਦਰਦੀ ਪ੍ਰਗਟਾਈ ਗਈ । 

ਇਸ ਦੁੱਖ ਦੀ ਘੜੀ ਵਿੱਚ ਹੋਰਨਾਂ ਤੋਂ ਇਲਾਵਾ ਬ੍ਰਿਸਬੇਨ ਤੋਂ ਅਮਰਜੀਤ ਸਿੰਘ ਮਾਹਲ, ਪ੍ਰੀਤਮ ਸਿੰਘ ਝੱਜ, ਹਰਦਿਆਲ ਸਿੰਘ ਬਿਨਿੰਗ, ਪਰਮਜੀਤ ਸਿੰਘ ਸਰਾਏ, ਮਨਜੀਤ ਬੋਪਾਰਾਏ, ਡਾ ਪਰਮਜੀਤ ਸਿੰਘ, ਰਛਪਾਲ ਹੇਅਰ, ਸਤਵੰਤ ਸਿੰਘ ਸੱਚਰ, ਹਰਜਿੰਦਰ ਸਿੰਘ ਬਾਸੀ, ਜਸਪਾਲ ਸੰਧੂ, ਪਾਲ ਰਾਊਕੇ, ਸਤਵਿੰਦਰ ਟੀਨੂੰ, ਬਲਦੇਵ ਸਿੰਘ ਨਿੱਜਰ, ਰਘਬੀਰ ਸਿੰਘ ਸਰਾਏ, ਦਲਵੀਰ ਹਲਵਾਰਵੀ, ਸਿਡਨੀ ਤੋਂ ਪ੍ਰਭਜੋਤ ਸਿੰਘ ਸੰਧੂ, ਬਲਰਾਜ ਸਿੰਘ ਸੰਘਾ, ਮੈਲਬੌਰਨ ਤੋਂ ਸੰਜੇ ਭੰਡਾਰੀ, ਐਡੀਲੇਡ ਤੋਂ ਸੁਰਿੰਦਰ ਸਿਦਕ, ਕੈਨੇਡਾ ਤੋਂ ਸੁੱਖੀ ਬਾਠ, ਪੰਜਾਬ ਤੋਂ ਲੇਖਕ ਪ੍ਰੋ. ਗੁਰਭਜਨ ਗਿੱਲ, ਇੰਗਲੈਂਡ ਤੋਂ ਡਾਕਟਰ ਕਰਨੈਲ ਸ਼ੇਰਗਿੱਲ ਆਦਿ ਨਾਮਵਰ ਹਸਤੀਆਂ ਨੇ ਆਪਣੇ ਸ਼ੋਗ ਸੰਦੇਸ਼ ਭੇਜੇ ਅਤੇ ਜਰਨੈਲ ਸਿੰਘ ਬਾਸੀ ਨਾਲ ਹਮਦਰਦੀ ਪ੍ਰਗਟਾਈ ।

Vandana

This news is Content Editor Vandana