ਆਸਟ੍ਰੇਲੀਆ ''ਚ ਵੱਡਾ ਸਾਈਬਰ ਹਮਲਾ, ਪੀ.ਐੱਮ. ਮੌਰੀਸਨ ਨੇ ਕਹੀ ਇਹ ਗੱਲ

06/19/2020 6:02:27 PM

ਕੈਨਬਰਾ (ਬਿਊਰੋ): ਆਸਟ੍ਰੇਲੀਆ ਦੀ ਸਰਕਾਰ ਅਤੇ ਸੰਸਥਾਵਾਂ 'ਤੇ ਵੱਡਾ ਸਾਈਬਰ ਹਮਲਾ ਹੋਇਆ ਹੈ। ਜਾਣਕਾਰੀ ਦੇ ਮੁਤਾਬਕ ਸਾਈਬਰ ਹੈਕਰਸ ਗੈਂਗ ਨੇ ਆਸਟ੍ਰੇਲੀਆ 'ਤੇ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਾਈਬਰ ਹਮਲਾ ਕੀਤਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਅਤੇ ਸੰਸਥਾਵਾਂ ਨੂੰ ਹੈਕਰਸ ਨੇ ਨਿਸ਼ਾਨਾ ਬਣਾਇਆ ਹੈ। ਇਹ ਹਮਲਾ ਸਰਕਾਰ ਦੇ ਹਰ ਪੱਧਰ 'ਤੇ ਕੀਤਾ ਗਿਆ ਹੈ। ਇੱਥੋਂ ਤੱਕ ਕਿ ਜ਼ਰੂਰੀ ਸਰਵਿਸ ਪ੍ਰੋਵਾਈਡਰਸ ਅਤੇ ਵਪਾਰ 'ਤੇ ਵੀ ਸਾਈਬਰ ਗੈਂਗ ਨੇ ਹਮਲਾ ਕੀਤਾ ਹੈ। ਭਾਵੇਂਕਿ ਪ੍ਰਧਾਨ ਮੰਤਰੀ ਦੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਇਹ ਹਮਲਾ ਉਹਨਾਂ ਦੇ ਦੇਸ਼ ਦੇ ਅੰਦਰ ਕਿਸੇ ਨੇ ਕੀਤਾ ਹੈ। ਮੌਰੀਸਨ ਨੇ ਇਹ ਸਾਫ ਕੀਤਾ ਹੈ ਕਿ ਕਿਸੇ ਵੱਡੇ ਨਿੱਜੀ ਡਾਟਾ ਵਿਚ ਸੰਨ੍ਹਮਾਰੀ ਨਹੀਂ ਹੋਈ ਹੈ।

 

ਮੌਰੀਸਨ ਨੇ ਕਿਹਾ ਕਿ ਇਹ ਗਤੀਵਿਧੀਆਂ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੀਆਂ ਹਨ। ਇਸ ਹਮਲੇ ਦੇ ਪਿੱਛੇ ਕਿਹੜੇ ਲੋਕ ਹਨ ਇਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਹਰਾਂ ਨੇ ਇਹਨਾਂ ਲੋਕਾਂ ਦੀ ਪਛਾਣ ਸਟੇਟ ਹੈਕਰਸ ਦੇ ਰੂਪ ਵਿਚ ਕੀਤੀ ਸੀ। ਅਸਲ ਵਿਚ ਜਿਹੜੇ ਪੱਧਰ ਦਾ ਇਹ ਹੈਕ ਹੈ, ਇਸ ਦੀ ਜਿਹੜੀ ਪ੍ਰਕਿਰਤੀ ਹੈ ਅਤੇ ਜਿਸ ਤਰ੍ਹਾਂ ਨਾਲ ਹਮਲਾਵਰਾਂ ਨੇ ਹਮਲਾ ਕੀਤਾ ਹੈ ਉਹ ਕਿਸੇ ਸਟੇਟ ਐਕਟਰ ਦਾ ਹੀ ਕੰਮ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ ਲੱਦਾਖ ਸ਼ਹੀਦਾਂ ਦੇ ਪ੍ਰਤੀ ਜ਼ਾਹਰ ਕੀਤੀ ਹਮਦਰਦੀ

ਭਾਵੇਂਕਿ ਜਦੋਂ ਮੌਰੀਸਨ ਤੋਂ ਪੁੱਛਿਆ ਗਿਆ ਕਿ ਕਿਹੜਾ ਦੇਸ਼ ਇਸ ਹਮਲੇ ਦੇ ਪਿੱਛੇ ਹੋ ਸਕਦਾ ਹੈ ਤਾਂ ਉਹਨਾਂ ਨੇ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ। ਮੌਰੀਸਨ ਨੇ ਕਿਹਾ ਕਿ ਉਹ ਲੋਕਾਂ ਦੇ ਵਿਚ ਨਾਮ ਜਨਤਕ ਨਹੀਂ ਕਰਨਗੇ। ਮੌਰੀਸਨ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਬਹੁਤੇ ਦੇਸ਼ ਸ਼ਾਮਲ ਨਹੀਂ ਹਨ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਮਾਨ ਰੂਪ ਨਾਲ ਬਦਕਿਸਮਤ ਗਤੀਵਿਧੀਆਂ ਗਲੋਬਲ ਪੱਧਰ 'ਤੇ ਦੇਖੀਆਂ ਗਈਆਂ ਹਨ। ਲਿਹਾਜਾ ਆਸਟ੍ਰੇਲੀਆ ਲਈ ਇਹ ਕੁਝ ਵੱਖਰਾ ਨਹੀਂ ਹੈ। ਇੱਥੇ ਦੱਸ ਦਈਏ ਕਿ ਪਿਛਲੇ ਸਾਲ ਆਸਟ੍ਰੇਲੀਆ ਦੇ ਮੁੱਖ ਰਾਜਨੀਤਕ ਦਲ ਅਤੇ ਸੰਸਦ 'ਤੇ ਸਾਈਬਰ ਹਮਲਾ ਹੋਇਆ ਸੀ ਅਤੇ ਇਹਨਾਂ ਦੇ ਕੰਪਿਊਟਰ ਵਿਚ ਸੰਨ੍ਹਮਾਰੀ ਕੀਤੀ ਗਈ ਸੀ। ਇਸ ਦੇ ਪਿੱਛੇ ਵੀ ਸੋਫਿਸਟਿਕੇਟੇਡ ਸਟੇ ਐਕਟਰ ਦੇ ਹੋਣ ਦੀ ਗੱਲ ਕਹੀ ਗਈ ਸੀ।


Vandana

Content Editor

Related News