ਵਿਕਟੋਰਿਆ ''ਚ ਕੋਰੋਨਾ ਨਾਲ 21 ਲੋਕਾਂ ਦੀ ਮੌਤ, ਕਰਫਿਊ ਤੋੜਨ ਵਾਲਿਆਂ ਨੂੰ ਲੱਗਾ ਜੁਰਮਾਨਾ

08/12/2020 11:45:50 AM

ਮੈਲਬੌਰਨ (ਭਾਸ਼ਾ) : ਆਸਟਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਕੋਰੋਨਾ ਵਾਇਰਸ ਨਾਲ ਬੁੱਧਵਾਰ ਨੂੰ ਰਿਕਾਰਡ 21 ਲੋਕਾਂ ਦੀ ਮੌਤ ਹੋ ਗਈ ਅਤੇ ਕੋਰੋਨਾ ਨਾਲ ਬੇਹੱਦ ਪ੍ਰਭਾਵਿਤ ਸ਼ਹਿਰ ਮੈਲਬੌਰਨ ਵਿਚ ਕੋਰੋਨਾ ਦੇ 410 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਇੱਥੇ ਸਖ਼ਤ ਤਾਲਾਬੰਦੀ ਕੀਤੀ ਗਈ। ਰਾਜ ਦੇ ਪ੍ਰੀਮੀਅਰ ਡੇਨਿਅਲ ਐਂਡਰੂਜ ਨੇ ਦੱਸਿਆ ਕਿ ਮਰਨ ਵਾਲੇ 25 ਲੋਕਾਂ ਵਿਚੋਂ 16 ਲੋਕ ਓਲਡਏਜ਼ ਹੋਮ ਤੋਂ ਹਨ। ਹਾਲਾਂਕਿ ਵਿਕਟੋਰੀਆ ਵਿਚ ਨਵੇਂ ਮਾਮਲਿਆਂ ਵਿਚ ਕਮੀ ਆਈ ਹੈ, ਜਿਸ ਦੀ ਵਜ੍ਹਾ ਨਾਲ ਅਧਿਕਾਰੀਆਂ ਵਿਚ ਥੋੜ੍ਹੀ ਉਮੀਦ ਉੱਠੀ ਹੈ ਕਿ ਮਹਾਮਾਰੀ ਦਾ ਪ੍ਰਸਾਰ ਘੱਟ ਹੋ ਰਿਹਾ ਹੈ।

ਆਸਟਰੇਲਿਆਈ ਬਰਾਡਕਾਸਟਿੰਗ ਕਾਰਪੋਰੇਸ਼ਨ (ਏਬੀਸੀ) ਦੀ ਇਕ ਖ਼ਬਰ ਮੁਤਾਬਕ ਮੈਲਬੌਰਨ ਦੇ ਤਿੰਨ ਲੋਕਾਂ 'ਤੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਲਈ ਜ਼ੁਰਮਾਨਾ ਲਗਾਇਆ ਗਿਆ ਹੈ। ਇਨ੍ਹਾਂ ਲੋਕਾਂ ਨੇ ਇਕ ਵੀਡੀਓ ਪੋਸਟ ਕੀਤੀ, ਜਿਸ ਵਿਚ ਇਹ ਸਾਰੇ ਰਾਤ ਦਾ ਕਰਫਿਊ ਤੋੜਦੇ ਹੋਏ ਮੈਕਡਾਨਲਡਸ ਵੱਲ ਜਾਂਦੇ ਹੋਏ ਵਿਖਾਈ ਦੇ ਰਹੇ ਹਨ। ਏਬੀਸੀ ਨੇ ਦੱਸਿਆ ਕਿ 5 ਮਿੰਟ ਦੀ ਇਸ ਵੀਡੀਓ ਵਿਚ ਵਿਦਿਆਰਥੀ ਸੜਕਾਂ 'ਤੇ ਚਲਦੇ, ਚਲਾਕੀ ਨਾਲ ਪੁਲਸ ਅਧਿਕਾਰੀਆਂ ਤੋਂ ਲੁੱਕਦੇ ਹੋਏ ਅਤੇ ਰੇਸਤਰਾਂ ਦੇ ਅੰਦਰ ਨੱਚਦੇ ਹੋਏ ਵਿਖਾਈ ਦੇ ਰਹੇ ਹਨ। ਵਿਕਟੋਰੀਆ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਹਰ ਇਕ ਵਿਦਿਆਰਥੀ 'ਤੇ 1,178 ਅਮਰੀਕੀ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ।


cherry

Content Editor

Related News