Aus : ਜੰਗਲ ''ਚ ਲਾਪਤਾ ਹੋਈ ਚੀਨੀ ਵਿਦਿਆਰਥਣ ਮਿਲੀ, ਇੰਝ ਰਹੀ ਜ਼ਿੰਦਾ

02/18/2020 5:04:45 PM

ਮੈਲਬੌਰਨ (ਬਿਊਰੋ): ਆਸਟ੍ਰੇਲੀਆ ਦੇ ਜੰਗਲਾਂ ਵਿਚ 5 ਦਿਨਾਂ ਤੋਂ ਲਾਪਤਾ ਚੀਨੀ ਵਿਦਿਆਰਥਣ ਸਹੀ ਸਲਾਮਤ ਮਿਲ ਗਈ ਹੈ। ਪੁਲਸ ਦੇ ਜਵਾਨ, ਗੋਤਾਖੋਰ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਉਸ ਨੰ ਗੋਲਡ ਕੋਸਟ ਲਾਈਨ ਨੇੜੇ ਮੌਜੂਦ ਜੌਰਜ ਵਾਟਰਫਾਲ ਦੇ ਕਿਨਾਰੇ ਸਵੇਰੇ 11 ਵਜੇ ਲੱਭਿਆ ਗਿਆ। ਪੁਲਸ ਨੇ ਦੱਸਿਆ ਕਿ ਵਿਦਿਆਰਥਣ ਸੁਰੱਖਿਅਤ ਅਤੇ ਸਿਹਤਮੰਦ ਹੈ। 

ਅਸਲ ਵਿਚ ਚੀਨ ਦੀ 26 ਸਾਲਾ ਯਾਂਗ ਚੇਨ ਆਸਟ੍ਰੇਲੀਆ ਵਿਚ ਪੜ੍ਹਾਈ ਕਰ ਰਹੀ ਹੈ। ਉਹ ਆਪਣੇ ਦੋਸਤ ਮਿਚ ਗ੍ਰੇ ਦੇ ਨਾਲ ਕੁਈਨਜ਼ਲੈਂਡ ਦੇ ਜੰਗਲਾਂ ਵਿਚ ਘੁੰਮਣ ਗਈ ਸੀ। ਇਸ ਦੌਰਾਨ ਦੋਵੇਂ ਤਾਲੇਬੁਦਗੇਰਾ ਘਾਟੀ ਤੋਂ ਨਿਕਲੇ, ਜਿੱਥੇ ਵੱਡੇ-ਵੱਡੇ ਪੱਥਰਾਂ ਦੇ ਵਿਚੋਂ ਦੀ ਲੰਘਦੇ ਸਮੇਂ ਉਹ ਵਿਛੜ ਗਏ।

ਇਸ ਦੀ ਸ਼ਿਕਾਇਤ ਮਹਿਲਾ ਦੇ ਦੋਸਤ ਗ੍ਰੇ ਨੇ ਪੁਲਸ ਵਿਚ ਤੁਰੰਤ ਕੀਤੀ। ਪੁਲਸ ਨੇ ਸਰਚ ਆਪਰੇਸ਼ਨ ਕਰਦਿਆਂ ਯਾਂਗ ਦੀ ਖੋਜ ਸ਼ੁਰੂ ਕੀਤੀ। ਸਰਚ ਆਪਰੇਸਨ ਪੂਰਾ ਹੋਣ ਦੇ ਬਾਅਦ ਪੁਲਸ ਨੇ ਇਸ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ। 

ਉੱਧਰ ਚੇਨ ਨੇ ਜੰਗਲ ਵਿਚ ਸੁਰੱਖਿਅਤ ਰਹਿਣ ਲਈ ਇਕ ਗੁਫਾ ਵਿਚ ਰਾਤਾਂ ਬਿਤਾਈਆਂ। ਇਸ ਦੌਰਾਨ ਉਹ ਆਪਣੀ 2 ਲੀਟਰ ਦੀ ਦੁੱਧ ਵਾਲੀ ਬੋਤਲ ਨਾਲ ਗੱਢਿਆਂ ਦਾ ਪਾਣੀ ਪੀ ਕੇ ਜ਼ਿੰਦਾ ਰਹੀ।ਸਾਵਧਾਨੀ ਦੇ ਤੌਰ 'ਤੇ ਚੇਨ ਨੂੰ ਜਾਂਚ ਲਈ ਹਸਪਤਾਲ ਭੇਜ ਦਿੱਤਾ ਗਿਆ।

Vandana

This news is Content Editor Vandana