ਆਸਟ੍ਰੇਲੀਆ ''ਚ ਵਿਰੋਧੀ ਧਿਰ ਦੇ ਆਗੂ ਨੇ ਸੰਘੀ ਚੋਣਾਂ ਦੀ ਤਿਆਰੀ ਕੀਤੀ ਸ਼ੁਰੂ

01/24/2021 3:41:12 PM

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਵਿਚ ਵਿਰੋਧੀ ਧਿਰ ਲੇਬਰ ਪਾਰਟੀ ਦੇ ਨੇਤਾ ਐਂਥਨੀ ਅਲਬਾਨੀਜ਼ ਨੇ ਐਤਵਾਰ ਨੂੰ ਕਿਹਾ ਕਿ ਉਹ ਸੰਘੀ ਚੋਣਾਂ ਦੀ ਤਿਆਰੀ ਕਰ ਰਹੇ ਹਨ। ਇਸ ਦੌਰਾਨ ਉਹਨਾਂ ਨੇ ਵੋਟਾਂ ਪਾਉਣ ਤੋਂ ਪਹਿਲਾ ਆਪਣੀ ਆਰਥਿਕ ਨੀਤੀਆਂ ਨੂੰ ਚੰਗੀ ਤਰ੍ਹਾਂ ਜਾਰੀ ਕਰਨ ਦਾ ਵਾਅਦਾ ਕੀਤਾ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਉਨ੍ਹਾਂ ਨੇ ਸਕਾਈ ਨਿਊਜ਼ ਨੂੰ ਦੱਸਿਆ ਕਿ ਚੋਣਾਂ ਵਿਚ ਦੋਹਾਂ ਵੱਡੀਆਂ ਪਾਰਟੀਆਂ ਦੀਆਂ ਆਰਥਿਕ ਨੀਤੀਆਂ ਮੁੱਖ ਮੁੱਦਾ ਬਣਨਗੀਆਂ, ਇਹ ਵਾਅਦਾ ਕਰਦਿਆਂ ਕਿ ਲੇਬਰ ਸਰਕਾਰ ਮਜ਼ਦੂਰਾਂ ਲਈ ਉਤਪਾਦਕਤਾ ਅਤੇ ਬਿਹਤਰ ਨਤੀਜਿਆਂ ਨੂੰ ਉਤਸ਼ਾਹਤ ਕਰਨ ਨੂੰ ਤਰਜੀਹ ਦੇਵੇਗੀ।

ਉਨ੍ਹਾਂ ਨੇ ਕਿਹਾ ਚੋਣਾਂ ਤੋਂ ਪਹਿਲਾਂ ਮਾਲੀਆ ਅਤੇ ਖਰਚਿਆਂ ਦੀਆਂ ਨੀਤੀਆਂ ਤੈਅ ਕੀਤੀਆਂ ਹੋਣਗੀਆਂ। ਅਲਬਾਨੀਜ਼ ਮੁਤਾਬਕ, 2022 ਤੱਕ ਚੋਣ ਹੋਣ ਵਾਲੀਆਂ ਨਹੀਂ ਹਨ ਪਰ ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਇਸ ਸਾਲ ਦੇ ਦੂਜੇ ਅੱਧ ਵਿਚ ਇਸ ਬਾਰੇ ਚਰਚਾ ਕਰਨਗੇ।ਅਲਬਾਨੀਜ਼ ਨੇ ਸਕਾਈ ਨਿਊਜ਼ ਨੂੰ ਦੱਸਿਆ,"ਜੇਕਰ ਇਹ ਜਲਦੀ ਹੈ ਤਾਂ ਇਸ ਲਈ ਹੈ ਕਿਉਂਕਿ ਸਕੌਟ ਮੌਰੀਸਨ ਨੂੰ ਆਪਣੀ ਸਰਕਾਰ 'ਤੇ ਭਰੋਸਾ ਨਹੀਂ ਹੈ ਕਿ ਉਹ ਤਿੰਨ ਸਾਲਾਂ ਦਾ ਕਾਰਜਕਾਲ ਪੂਰਾ ਕਰ ਸਕੇਗੀ।"

ਪੜ੍ਹੋ ਇਹ ਅਹਿਮ ਖਬਰ- ਟਰੱਕ ਕੰਪਨੀ ਅਤੇ ਡਰਾਈਵਰ ਹਰਜਿੰਦਰ ਸਿੰਘ 'ਤੇ ਇਕ ਮਾਮਲੇ ਤਹਿਤ ਮੁਕੱਦਮਾ ਦਰਜ

ਇੱਥੇ ਦੱਸ ਦਈਏ ਕਿ ਲੇਬਰ ਪਾਰਟੀ 2013 ਤੋਂ ਆਸਟ੍ਰੇਲੀਆ ਵਿਚ ਜਿੱਤ ਦਰਜ ਨਹੀਂ ਕਰ ਸਕੀ ਹੈ। 2019 ਦੀਆਂ ਫੈਡਰਲ ਚੋਣਾਂ ਵਿਚ ਲਿਬਰਲ ਨੈਸ਼ਨਲ ਪਾਰਟੀ ਗਠਜੋੜ ਦੁਆਰਾ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਇਸ ਦੇ ਬਾਵਜੂਦ ਓਪੀਨੀਅਨ ਪੋਲਜ਼ ਨੇ ਅਸਾਨ ਜਿੱਤ ਦੀ ਪੇਸ਼ਕਸ਼ ਕੀਤੀ ਸੀ। ਤਾਜ਼ਾ ਸਰਵੇਖਣਾਂ ਮੁਤਾਬਕ, ਗਠਜੋੜ ਕੋਲ ਲੇਬਰ ਉੱਤੇ ਲੀਡ ਹਾਸਲ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।

Tarsem Singh

This news is Content Editor Tarsem Singh