ਇਜ਼ਰਾਇਲੀ ਵਿਦਿਆਰਥਣ ਦੀ ਹੱਤਿਆ ਦੇ ਮਾਮਲੇ ''ਚ ਇਕ ਗ੍ਰਿਫਤਾਰ

01/18/2019 12:22:05 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਉੱਤਰ ਵਿਚ ਮੰਗਲਵਾਰ ਨੂੰ ਇਜ਼ਰਾਇਲੀ ਵਿਦਿਆਰਥਣ ਅਈਆ ਮਾਸਰਵੇ ਦੀ ਹੱਤਿਆ ਕਰ ਦਿੱਤੀ ਗਈ ਸੀ। ਪੁਲਸ ਨੇ ਇਸ ਮਾਮਲੇ ਵਿਚ ਇਕ 20 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਉਮੀਦ ਹੈ ਕਿ ਜਲਦੀ ਹੀ ਪੁਲਸ ਉਸ ਕੋਲੋਂ ਇਸ ਮਾਮਲੇ ਸਬੰਧੀ ਪੁੱਛਗਿੱਛ ਸ਼ੁਰੂ ਕਰੇਗੀ।

ਆਪਣੀ ਜਾਂਚ ਵਿਚ ਪੁਲਸ ਨੇ ਇਕ '1986' ਨੰਬਰ ਵਾਲਾ ਹੈਟ ਅਤੇ ਗ੍ਰੇ ਟੀ-ਸ਼ਰਟ ਬਰਾਮਦ ਕੀਤੀ ਸੀ। ਪੁਲਸ ਦਾ ਮੰਨਣਾ ਹੈ ਕਿ ਕਾਤਲ ਨੇ ਇਹ ਦੋਵੇਂ ਚੀਜ਼ਾਂ ਲਾਸ਼ ਤੋਂ 100 ਮੀਟਰ ਦੀ ਦੂਰੀ 'ਤੇ ਸੁੱਟ ਦਿੱਤੀਆਂ ਸਨ। ਜਾਣਕਾਰੀ ਮੁਤਾਬਕ ਮੰਗਲਵਾਰ ਰਾਤ ਉੱਤਰੀ ਮੈਲਬੌਰਨ ਵਿਚ ਦੀ ਕਾਮਿਕਸ ਲੌਂਜ ਵਿਚ ਅਈਆ ਨੂੰ ਉਸ ਨੇ ਦੋਸਤਾਂ ਨੇ ਛੱਡਿਆ ਸੀ। 

ਪੁਲਸ ਵੱਲੋਂ ਜਾਰੀ ਸੀ.ਸੀ.ਟੀ.ਵੀ. ਫੁਟੇਜ ਵਿਚ 21 ਸਾਲਾ ਅਈਆ ਬੋਰਕੇ ਸਟ੍ਰੀਮ ਟਰਾਮ ਸਟਾਪ 'ਤੇ ਨਜ਼ਰ ਆ ਰਹੀ ਹੈ। ਇੱਥੋਂ ਇਹ ਉਪ ਨਗਰੀ ਇਲਾਕੇ ਬੁੰਦੂਰਾ ਜਾ ਰਹੀ ਸੀ। ਇਸ ਦੌਰਾਨ ਉਹ ਆਪਣੀ ਭੈਣ ਨਾਲ ਫੋਨ 'ਤੇ ਗੱਲ ਕਰ ਰਹੀ ਸੀ। ਗੱਲਬਾਤ ਦੌਰਾਨ ਅਈਆ ਨੇ ਕੁਝ ਗਲਤ ਹੁੰਦੇ ਦੇਖਿਆ ਅਤੇ ਸ਼ੋਰ ਮਚਾਇਆ। ਥੋੜ੍ਹੀ ਦੇਰ ਬਾਅਦ ਉਸ ਦੀ ਭੈਣ ਨੇ ਅਈਆ ਦੇ ਜ਼ਮੀਨ 'ਤੇ ਡਿੱਗਣ ਦੀ ਅਤੇ ਕੁਝ ਹੋਰ ਅਵਾਜਾਂ ਸੁਣੀਆਂ। ਅਈਆ ਦੀ ਮੌਤ ਮਗਰੋਂ ਪੂਰਾ ਪਰਿਵਾਰ ਸਦਮੇ ਵਿਚ ਹੈ।     

Vandana

This news is Content Editor Vandana