ਆਸਟ੍ਰੇਲੀਆ ''ਚ 100 ਫੁੱਟ ਲੰਬੀ ਸ਼ਾਰਕ ਨੇ ਸ਼ਖਸ ''ਤੇ ਕੀਤਾ ਹਮਲਾ, ਹੋਈ ਮੌਤ

06/07/2020 11:42:00 AM

ਸਿਡਨੀ (ਭਾਸ਼ਾ): ਆਸਟ੍ਰੇਲੀਆ ਦੇ ਉੱਤਰੀ ਨਿਊ ਸਾਊਥ ਵੇਲਜ਼ ਰਾਜ ਦੇ ਤੱਟ 'ਤੇ ਐਤਵਾਰ ਨੂੰ 100 ਫੁੱਟ ਲੰਬੀ ਸ਼ਾਰਕ ਨੇ 60 ਸਾਲਾ ਸਰਫਰ (ਲਹਿਰਾਂ 'ਤੇ ਤੈਰਨ ਵਾਲਾ ਸ਼ਖਸ) 'ਤੇ ਹਮਲਾ ਕਰ ਦਿੱਤਾ। ਗੰਭੀਰ ਜ਼ਖਮਾਂ ਕਾਰਨ ਸ਼ਖਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਕਈ ਲੋਕਾਂ ਨੇ ਸਰਫਰ ਦੀ ਮਦਦ ਕਰਨ ਅਤੇ ਸ਼ਾਰਕ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਵੀ ਕੀਤੀ।

PunjabKesari

ਜ਼ਖਮੀ ਸ਼ਖਸ ਨੂੰ ਸਾਊਥ ਕਿੰਗਸ ਕਲਿਫ ਵਿਚ ਸਾਲਟ ਬੀਚ ਕਿਨਾਰੇ ਤੱਕ ਲਿਆਂਦਾ ਗਿਆ। ਇਸ ਘਟਨਾ ਦੇ ਬਾਅਦ ਨੇੜਲੇ ਦੇ ਸਮੁੰਦਰ ਤੱਟਾਂ ਤੋਂ ਤੈਰਾਕਾਂ ਅਤੇ ਸਰਫਰਾਂ ਨੂੰ ਹਟਾ ਦਿੱਤਾ ਗਿਆ। ਇਹਨਾਂ ਤੱਟਾਂ ਨੂੰ 24 ਘੰਟੇ ਲਈ ਬੰਦ ਕਰ ਦਿੱਤਾ ਗਿਆ ਹੈ।

PunjabKesari

ਵੈਸਟਰਨ ਆਸਟ੍ਰੇਲੀਆ ਰਾਜ ਦੇ ਤੱਟ 'ਤੇ ਐਸਪੇਰੇਂਸ ਦੇ ਨੇੜੇ ਜਨਵਰੀ ਵਿਚ ਇਕ ਗੋਤਾਖੋਰ ਦੀ ਇਸੇ ਤਰ੍ਹਾਂ ਮੌਤ ਹੋ ਗਈ ਸੀ। ਅਪ੍ਰੈਲ ਵਿਚ ਇਕ ਸ਼ਾਰਕ ਨੇ ਗ੍ਰੇਟ ਬੈਰੀਅਰ ਰੀਫ 'ਤੇ 23 ਸਾਲਾ ਜੰਗਲੀ ਜੀਵ ਕਰਮੀ ਨੂੰ ਆਪਣਾ ਸ਼ਿਕਾਰ ਬਣਾਇਆ ਸੀ। 


Vandana

Content Editor

Related News