ਰੋਹਿੰਗਿਆ ਸ਼ਰਨਾਰਥੀਆਂ ਦੀ ਵਾਪਸੀ ਦਾ ਫੈਸਲਾ ਬੰਗਲਾਦੇਸ਼ ਨੂੰ ਕਰਨਾ ਹੈ : ਸੂ ਕੀ

Tuesday, Aug 21, 2018 - 05:22 PM (IST)

ਰੋਹਿੰਗਿਆ ਸ਼ਰਨਾਰਥੀਆਂ ਦੀ ਵਾਪਸੀ ਦਾ ਫੈਸਲਾ ਬੰਗਲਾਦੇਸ਼ ਨੂੰ ਕਰਨਾ ਹੈ : ਸੂ ਕੀ

ਸਿਗਾਪੁਰ (ਭਾਸ਼ਾ)— ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਕੀ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਫੈਸਲਾ ਬੰਗਲਾਦੇਸ਼ ਨੂੰ ਕਰਨਾ ਹੈ ਕਿ ਰੋਹਿੰਗਿਆ ਸ਼ਰਨਾਰਥੀਆਂ ਦੀ ਮਿਆਂਮਾਰ ਵਾਪਸੀ ਕਿੰਨੀ ਛੇਤੀ ਸ਼ੁਰੂ ਹੁੰਦੀ ਹੈ। ਮਿਆਂਮਾਰ ਤੋਂ 7 ਲੱਖ ਤੋਂ ਵਧ ਰੋਹਿੰਗਿਆ ਭਾਈਚਾਰੇ ਦੇ ਲੋਕ ਫੌਜੀ ਕਾਰਵਾਈ ਤੋਂ ਬਾਅਦ ਜਾਨ ਬਚਾ ਕੇ ਬੰਗਲਾਦੇਸ਼ ਦੌੜ ਗਏ ਹਨ। ਦੋਹਾਂ ਦੇਸ਼ਾਂ ਨੇ ਪਿਛਲੇ ਸਾਲ ਨਵੰਬਰ ਵਿਚ ਸ਼ਰਨਾਰਥੀਆਂ ਨੂੰ ਵਾਪਸ ਭੇਜਣ ਲਈ ਸਮਝੌਤੇ 'ਤੇ ਦਸਤਖਤ ਕੀਤੇ ਹਨ ਪਰ ਇਸ ਦਿਸ਼ਾ ਵਿਚ ਕੋਈ ਤਰੱਕੀ ਨਹੀਂ ਹੋਈ ਹੈ।

ਸੂ ਕੀ ਨੇ ਸਿੰਗਾਪੁਰ ਵਿਚ ਕਿਹਾ ਕਿ ਮਿਆਂਮਾਰ ਰੋਹਿੰਗਿਆ ਸ਼ਰਨਾਰਥੀਆਂ ਨੂੰ ਵਾਪਸ ਲੈਣ ਲਈ 23 ਜਨਵਰੀ ਤੋਂ ਤਿਆਰ ਹੈ ਜਿਵੇਂ ਕਿ ਸਹਿਮਤੀ ਪੱਤਰ 'ਤੇ ਸਹਿਮਤੀ ਬਣੀ ਸੀ। ਉਨ੍ਹਾਂ ਨੇ 'ਮਿਆਂਮਾਰ ਡੈਮੋਕ੍ਰੇਟਿਕ ਟਰਾਂਜਿਸ਼ਨਸ : ਚੈਲੇਂਜਿਸ ਐਂਡ ਵੇ ਫਾਵਰਡ' ਉੱਤੇ ਆਯੋਜਿਤ ਇਕ ਭਾਸ਼ਮ ਵਿਚ ਕਿਹਾ, ''ਸਾਡੇ ਲਈ ਇਸ 'ਤੇ ਆਪਣੇ ਆਪ ਕੋਈ ਸਮਾਂ ਤੈਅ ਕਰਨਾ ਬੇਹੱਦ ਮੁਸ਼ਕਲ ਹੈ, ਕਿਉਂਕਿ ਸਾਨੂੰ ਇਸ ਨੂੰ ਪੂਰਾ ਕਰਨ ਲਈ ਬੰਗਲਾਦੇਸ਼ ਨਾਲ ਕੰਮ ਕਰਨਾ ਹੈ।'' ਸੂ ਕੀ ਨੇ ਅੱਗੇ ਕਿਹਾ ਕਿ ਬੰਗਲਾਦੇਸ਼ ਨੂੰ ਇਹ ਵੀ ਫੈਸਲਾ ਕਰਨਾ ਹੋਵੇਗਾ ਕਿ ਉਹ ਕਿੰਨੀ ਛੇਤੀ ਇਸ ਪ੍ਰਕਿਰਿਆ ਨੂੰ ਪੂਰੀ ਕਰਨਾ ਚਾਹੁੰਦਾ ਹੈ।


Related News