5 ਫੁੱਟ ਲੰਬੀ ਦੁਨੀਆ ਦੀ ਸਭ ਤੋਂ ਵੱਡੀ 'ਸ਼ਰਾਬ ਦੀ ਬੋਤਲ' ਦੀ ਨੀਲਾਮੀ, ਰਿਕਾਰਡ ਟੁੱਟਣ ਦੀ ਉਮੀਦ (ਤਸਵੀਰਾਂ)

05/02/2022 2:01:11 PM

ਇੰਟਰਨੈਸ਼ਨਲ ਡੈਸਕ (ਬਿਊਰੋ): ਸ਼ਰਾਬ ਦੇ ਸ਼ੁਕੀਨਾਂ ਲਈ ਇਹ ਖ਼ਬਰ ਚੰਗੀ ਹੋ ਸਕਦੀ ਹੈ। ਦੁਨੀਆ ਦੀ ਸਭ ਤੋਂ ਵੱਡੀ 'ਸ਼ਰਾਬ ਦੀ ਬੋਤਲ' ਨੀਲਾਮ ਹੋਣ ਵਾਲੀ ਹੈ। ਇਸ ਦੀ ਪ੍ਰਕਿਰਿਆ 25 ਮਈ ਤੋਂ ਸ਼ੁਰੂ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਪਿਛਲੀਆਂ ਨੀਲਾਮੀ ਦਾ ਰਿਕਾਰਡ ਟੁੱਟ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਸ ਬੋਤਲ ਦੀ ਖਾਸੀਅਤ ਬਾਰੇ ਦੱਸਣ ਜਾ ਰਹੇ ਹਾਂ। 

ਇਸ ਵਿਚ ਹੈ 311 ਲੀਟਰ ਸ਼ਰਾਬ
ਸ਼ਰਾਬ ਦੀ ਇਸ ਬੋਤਲ ਨੂੰ 'ਦਿ ਇਨਟਰੈਪਿਡ' ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜੋ 5 ਫੁੱਟ 11 ਇੰਚ ਲੰਬੀ ਹੈ। ਇਸ ਦੀ ਨੀਲਾਮੀ ਐਡਿਨਬਰਗ ਸਥਿਤ ਨੀਲਾਮੀ ਘਰ ਲਿਓਨ ਐਂਡ ਟਰਨਬੁੱਲ ਵੱਲੋਂ ਕੀਤੀ ਜਾਵੇਗੀ। ਇਸ ਬੋਤਲ ਦੇ ਮਾਲਕ ਨੇ ਦੱਸਿਆ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਬੋਤਲ ਵਜੋਂ ਜਾਣੀ ਜਾਂਦੀ ਹੈ। ਜਿਸ ਵਿੱਚ 311 ਲੀਟਰ ਸਕਾਟ ਵਿਸਕੀ ਹੈ। ਆਮ ਤੌਰ 'ਤੇ ਇੰਨੀ ਵਾਈਨ 444 ਬੋਤਲਾਂ ਵਿੱਚ ਆਉਂਦੀ ਹੈ।

ਇੰਨੇ ਵਿਚ ਵਿਕਣ ਦੀ ਆਸ
ਮੀਡੀਆ ਰਿਪੋਰਟਾਂ ਮੁਤਾਬਕ ਇਸ ਬੋਤਲ ਦਾ ਨਾਂ ਪਹਿਲਾਂ ਹੀ ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੈ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਹੁਣ ਤੱਕ ਵਿਕਣ ਵਾਲੀ ਸਭ ਤੋਂ ਮਹਿੰਗੀ ਵਿਸਕੀ ਦੀ ਬੋਤਲ ਦਾ ਵਿਸ਼ਵ ਰਿਕਾਰਡ ਤੋੜ ਸਕਦੀ ਹੈ, ਜੋ 1.9 ਮਿਲੀਅਨ ਡਾਲਰ ਵਿੱਚ ਵਿਕ ਗਈ ਸੀ। ਇਸ ਦੇ 1.3 ਮਿਲੀਅਨ ਪੋਂਡ ਤੋਂ ਵੱਧ ਦੀ ਬੋਲੀ ਪ੍ਰਾਪਤ ਕਰਨ ਦੀ ਉਮੀਦ ਹੈ। ਭਾਰਤ ਦੇ ਹਿਸਾਬ ਨਾਲ ਇਹ ਰਕਮ ਲਗਭਗ 12.47 ਕਰੋੜ ਰੁਪਏ ਦੇ ਕਰੀਬ ਹੋਵੇਗੀ। ਨੀਲਾਮੀ ਤੋਂ ਪਹਿਲਾਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕੁੱਲ ਰਕਮ ਦਾ 25 ਫੀਸਦੀ ਮੈਰੀ ਕਿਊਰੀ ਚੈਰਿਟੀ ਨੂੰ ਦਿੱਤਾ ਜਾਵੇਗਾ।

ਪੜ੍ਹੋ ਇਹ ਅਹਿਮ ਖ਼ਬਰ - ਇਸ ਯੂਰਪੀ ਦੇਸ਼ 'ਚ 'ਸਿਗਰਟਨੋਸ਼ੀ' ਵਿਰੁੱਧ ਸਖ਼ਤ ਕਾਨੂੰਨ ਹੋਏ ਲਾਗੂ 

32 ਸਾਲ ਪਹਿਲਾਂ ਬਣਾਈ ਗਈ
ਉੱਥੇ ਨੀਲਾਮੀ ਦੀ ਅਗਵਾਈ ਕਰਨ ਵਾਲੇ ਲਿਓਨ ਐਂਡ ਟਰਨਬੁੱਲ ਦੇ ਕੋਲਿਨ ਫਰੇਜ਼ਰ ਨੇ ਕਿਹਾ ਕਿ ਇਹ ਬਹੁਤ ਹੀ ਖਾਸ ਨੀਲਾਮੀ ਹੈ, ਜਿਸ ਕਾਰਨ ਉਨ੍ਹਾਂ ਨੂੰ ਉਮੀਦ ਹੈ ਕਿ ਦੁਨੀਆ ਭਰ ਦੇ ਲੋਕ ਹਿੱਸਾ ਲੈਣਗੇ। ਨਾਲ ਹੀ ਬੋਲੀਕਾਰ ਇਤਿਹਾਸਕ ਸਕਾਚ ਵਿਸਕੀ ਖਰੀਦਣ ਲਈ ਬਹੁਤ ਸਾਰਾ ਪੈਸਾ ਲਗਾਉਣਗੇ। ਇਹ ਬੋਤਲ 32 ਸਾਲ ਪਹਿਲਾਂ ਬਣੀ ਸੀ। ਇਸ ਦੌਰਾਨ ਸਪਾਈਸਸਾਈਡ ਗੋਦਾਮ ਵਿੱਚ ਲੰਬੇ ਸਮੇਂ ਤੱਕ ਦੋ ਡੱਬੇ ਇਕੱਠੇ ਰੱਖ ਕੇ ਤਿਆਰ ਕੀਤਾ ਗਿਆ। ਬਾਅਦ ਵਿੱਚ ਇਸ ਨੂੰ ਸਭ ਤੋਂ ਵੱਡੀ ਬੋਤਲ ਵਿੱਚ ਭਰ ਦਿੱਤਾ ਗਿਆ।

Vandana

This news is Content Editor Vandana