ਆਸਟ੍ਰੇਲੀਆ ਜੰਗਲ ਦੀ ਅੱਗ :  ਪੀੜ ਨਾਲ ਲਾਲ ਰੱਤਾ ਹੋਇਆ ਨਿਊਜ਼ੀਲੈਂਡ ਦਾ ਅੰਬਰ (ਤਸਵੀਰਾਂ)

01/06/2020 3:10:32 PM

ਆਕਲੈਂਡ— ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਦਾ ਅਸਰ ਦੋ ਹਜ਼ਾਰ ਕਿਲੋਮੀਟਰ ਦੂਰ ਨਿਊਜ਼ੀਲੈਂਡ 'ਤੇ ਵੀ ਪੈਣ ਲੱਗਾ ਹੈ। ਨਿਊਜ਼ੀਲੈਂਡ 'ਚ ਐਤਵਾਰ ਨੂੰ ਅੱਗ ਦੇ ਧੂੰਏਂ ਨਾਲ ਆਕਲੈਂਡ ਸ਼ਹਿਰ ਦਾ ਆਸਮਾਨ ਸੰਤਰੀ ਹੋ ਗਿਆ।


ਘਬਰਾਏ ਹੋਏ ਲੋਕਾਂ ਨੇ ਐਮਰਜੈਂਸੀ ਸੇਵਾ ਦਾ ਨੰਬਰ ਡਾਇਲ ਕਰਨਾ ਸ਼ੁਰੂ ਕਰ ਦਿੱਤਾ। ਉਹ ਸ਼ਹਿਰ ਦੇ ਉੱਪਰੋਂ ਜਾ ਰਹੇ ਧੂੰਏਂ ਦਾ ਗੁਬਾਰ ਦੇਖ ਕੇ ਡਰ ਗਏ ਸਨ।

ਆਸਟ੍ਰੇਲੀਆ ਦੇ ਦੱਖਣ-ਪੂਰਬੀ ਹਿੱਸੇ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਨਾਲ ਧੂੰਏਂ ਕਾਰਨ ਬਰਫ ਨਾਲ ਢੱਕਿਆ ਨਿਊਜ਼ੀਲੈਂਡ ਸਾਊਥ ਆਈਲੈਂਡ ਸਫੈਦ ਦੀ ਥਾਂ ਭੂਰਾ ਜਿਹਾ ਦਿਖਾਈ ਦੇਣ ਲੱਗਾ।


ਧੂੰਏਂ ਨੇ ਸਾਊਥ ਆਈਲੈਂਡ ਵੱਲ ਵਧਣਾ ਸ਼ੁਰੂ ਕੀਤਾ ਹੈ। ਜ਼ਿਕਰਯੋਗ ਹੈ ਕਿ ਜੰਗਲਾਂ ਦੀ ਅੱਗ ਨਾਲ ਆਸਟ੍ਰੇਲੀਆ 'ਚ ਹੁਣ ਤਕ 24 ਲੋਕਾਂ ਮੌਤ ਹੋ ਚੁੱਕੀ ਹੈ।

ਤਸਵੀਰਾਂ 'ਚ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਇਹ ਦਰਦ ਅੰਬਰ ਤਕ ਚੜ੍ਹ ਗਿਆ। ਆਸਟ੍ਰੇਲੀਆ ਦੇ ਨਾਲ-ਨਾਲ ਵਿਦੇਸ਼ਾਂ 'ਚ ਰਹਿ ਰਹੇ ਲੋਕ ਵੀ ਅਰਦਾਸਾਂ ਕਰ ਰਹੇ ਹਨ ਕਿ ਲੋਕਾਂ ਨੂੰ ਇਸ ਕੁਦਰਤੀ ਆਫਤ ਤੋਂ ਜਲਦੀ ਛੁਟਕਾਰਾ ਮਿਲੇ।