ਬੰਗਲਾਦੇਸ਼ : ਜਹਾਜ਼ ਹਾਈਜੈਕ ਦੀ ਕੋਸ਼ਿਸ਼ ਅਸਫਲ, ਬੰਦੂਕਧਾਰੀ ਢੇਰ

02/24/2019 10:10:36 PM

ਢਾਕਾ (ਏਜੰਸੀ)- ਬੰਗਲਾਦੇਸ਼ ਵਿਚ ਜਹਾਜ਼ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਅਤੇ ਬੰਦੂਕਧਾਰੀ ਨੂੰ ਕਮਾਂਡੋ ਨੇ ਗੋਲੀ ਮਾਰ ਕੇ ਢੇਰ ਕਰ ਦਿੱਤਾ। ਹਾਈਜੈਕ ਦੀ ਕੋਸ਼ਿਸ਼ ਤੋਂ ਬਾਅਦ ਜਹਾਜ਼ ਦੀ ਚਟਗਾਓਂ ਦੇ ਸ਼ਾਹ ਅਮਾਨਤ ਕੌਮਾਂਤਰੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹਾਈਜੈਕਿੰਗ ਦੀ ਇਸ ਕੋਸ਼ਿਸ਼ ਦੌਰਾਨ ਇਕ ਵਿਅਕਤੀ ਨੇ ਬੰਦੂਕ ਦੇ ਨਾਲ ਜਹਾਜ਼ ਦੇ ਕਾਕਪਿਟ ਵਿਚ ਦਾਖਲ ਹੋਣ ਦੀ ਕੋਸ਼ਿਸ਼ ਵੀ ਕੀਤੀ। ਜਹਾਜ਼ ਬੰਗਲਾਦੇਸ਼ ਏਅਰਲਾਈਨਜ਼ ਦਾ ਹੈ ਜੋ ਢਾਕਾ ਤੋਂ ਦੁਬਈ ਲਈ ਜਾ ਰਿਹਾ ਸੀ। ਹਾਲਾਂਕਿ ਬਾਅਦ ਵਿਚ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਪ੍ਰਤੱਖਦਰਸ਼ੀਆਂ ਅਤੇ ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਇਹ ਜਹਾਜ਼ ਦੁਬਈ ਤੋਂ ਚਟਗਾਓਂ ਹੁੰਦੇ ਹੋਏ ਢਾਕਾ ਜਾ ਰਿਹਾ ਸੀ। ਐਤਵਾਰ ਦੀ ਸ਼ਾਮ ਤਕਰੀਬਨ 5-40 ਵਜੇ ਉਸ ਨੂੰ ਚਟਗਾਓਂ ਹਵਾਈ ਅੱਡੇ 'ਤੇ ਉਤਾਰਿਆ ਗਿਆ। ਜਹਾਜ਼ ਵਿਚ 145 ਯਾਤਰੀ ਸਵਾਰ ਸਨ। ਰਿਪੋਰਟ ਮੁਤਾਬਕ ਇਕ ਬੰਦੂਕਧਾਰੀ ਨੇ ਕਾਕਪਿਟ ਵਿਚ ਦਾਖਲ ਹੋ ਕੇ ਕਮਾਨ ਸੰਭਾਲਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਜਦੋਂ ਕਿ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਕਿ ਸਾਰੇ ਯਾਤਰੀਆਂ ਨੂੰ ਜਹਾਜ਼ ਵਿਚੋਂ ਸੁਰੱਖਿਅਤ ਉਤਾਰ ਲਿਆ ਗਿਆ।

ਪੁਲਸ ਅਤੇ ਰੈਪਿਡ ਐਕਸ਼ਨ ਬਟਾਲੀਅਨ ਨੇ ਰਨਵੇ ਨੂੰ ਚਾਰੋ ਪਾਸਿਓਂ ਘੇਰ ਲਿਆ ਗਿਆ। ਜਹਾਜ਼ ਨੂੰ ਸ਼ਾਮ 5-40 ਵਜੇ ਚਟਗਾਓਂ ਵਿਚ ਉਤਾਰਿਆ ਗਿਆ। ਏਅਰਪੋਰਟ ਮੈਨੇਜਮੈਂਟ ਨੇ ਕਿਹਾ ਸੀ ਕਿ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ ਸੀ। ਇਹ ਜਹਾਜ਼ ਬੋਇੰਗ 737-8 ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਤੋਂ ਗੋਲੀ ਚੱਲਣ ਦੀ ਘਟਨਾ ਬਾਰੇ ਵੀ ਪਤਾ ਲੱਗਾ ਹੈ, ਜਿਸ ਵਿਚ ਬੰਦੂਕਧਾਰੀ ਨੂੰ ਢੇਰ ਕਰ ਦਿੱਤਾ ਗਿਆ। ਜਹਾਜ਼ ਤੋਂ ਉਤਰੇ ਯਾਤਰੀ ਕਾਫੀ ਡਰੇ ਹੋਏ ਸਨ।


Sunny Mehra

Content Editor

Related News