ਪਾਕਿ ''ਚ ਪੱਤਰਕਾਰਾਂ ''ਤੇ ਹਮਲਿਆਂ ਦੇ ਮਾਮਲਿਆਂ ''ਚ ਹੋਇਆ 40 ਫੀਸਦੀ ਵਾਧਾ

05/03/2021 2:05:05 AM

ਇਸਲਾਮਾਬਾਦ-ਪਾਕਿਸਤਾਨ 'ਚ ਪੱਤਰਕਾਰਾਂ 'ਤੇ ਹਮਲੇ ਦੇ ਮਾਮਲਿਆਂ 'ਚ 40 ਫੀਸਦੀ ਦਾ ਵਾਧਾ ਹੋਇਆ ਹੈ। ਦੱਸ ਦੇਈਏ ਕਿ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਪੱਤਰਕਾਰਾਂ ਲਈ ਸਭ ਤੋਂ ਵਧੇਰੇ ਖਤਰਨਾਕ ਥਾਂ ਹੈ। ਪਾਕਿਸਤਾਨ ਫ੍ਰੀਡਮ ਨੈੱਟਵਰਕ ਨੇ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ। ਸਮਾਚਾਰ ਏਜੰਸੀ ਆਈ.ਏ.ਐੱਨ.ਐੱਸ. ਮੁਤਾਬਕ ਪੱਤਰਕਾਰਾਂ ਨਾਲ ਹੋਣ ਵਾਲੀਆਂ ਘਟਨਾਵਾਂ 'ਚ ਅੱਧੇ ਤੋਂ ਵਧੇਰੇ ਇਸਲਾਮਾਬਾਦ 'ਚ ਹੀ ਹੁੰਦੀਆਂ ਹਨ। ਸਿੰਧ ਸੂਬਾ ਦੂਜਾ ਨੰਬਰ 'ਤੇ ਹੈ। ਇਥੇ ਪੱਤਰਕਾਰਾਂ ਨੂੰ ਪ੍ਰੇਸ਼ਾਨ ਕਰਨ ਦੇ 38 ਕੇਸ ਹਨ।

ਇਹ ਵੀ ਪੜ੍ਹੋ-ਕੋਰੋਨਾ ਕਾਲ 'ਚ ਬ੍ਰਿਟੇਨ ਸਥਿਤ ਭਾਰਤੀ ਮੂਲ ਦੇ ਡਾਕਟਰ ਇੰਝ ਕਰਨਗੇ ਮਦਦ

ਇਸ ਲੜੀ 'ਚ ਖੈਬਰ ਪਖਤੂਨਖਵਾ ਅਤੇ ਗੁਲਾਮ ਕਸ਼ਮੀਰ ਖੇਤਰ ਵੀ ਹੈ। ਪਿਛਲੇ ਸਾਲ ਮਈ ਤੋਂ ਇਸ ਸਾਲ ਅਪ੍ਰੈਲ ਤੱਕ ਪੱਤਰਕਾਰਾਂ ਨਾਲ 148 ਘਟਨਾਵਾਂ ਹੋਈਆਂ। ਜਿਨ੍ਹਾਂ 'ਚ 22 ਮਾਮਲਿਆਂ 'ਚ ਪੱਤਰਕਾਰਾਂ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਅਤੇ 6 ਪੱਤਰਕਾਰਾਂ ਦਾ ਕਤਲ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਟੀ ਬਲਿੰਕੇਨ ਨੇ ਮਨੁੱਖੀ ਅਧਿਕਾਰ ਸੰਗਠਨ ਦੀ ਰਿਪੋਰਟ ਦੇ ਹਵਾਲੇ ਤੋਂ ਕਿਹਾ ਸੀ ਕਿ ਪਾਕਿਸਤਾਨ 'ਚ ਮੀਡੀਆ ਸੁਤੰਤਰ ਨਹੀਂ ਹੈ।

ਇਹ ਵੀ ਪੜ੍ਹੋ-ਬੀਜਿੰਗ 'ਚ ਸ਼ੁਰੂ ਹੋਈ ਡਰਾਈਵਰਲੈੱਸ ਟੈਕਸੀ ਸੇਵਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar