ਪਾਕਿਸਤਾਨ ''ਚ ਹਮਲਾਵਰਾਂ ਨੇ ਮੀਆਂਵਾਲੀ ਏਅਰਬੇਸ ''ਤੇ ਮਚਾਈ ਤਬਾਹੀ, ਫੌਜ ਨੇ 9 ਅੱਤਵਾਦੀ ਕੀਤੇ ਢੇਰ

11/04/2023 5:07:27 PM

ਇੰਟਰਨੈਸ਼ਨਲ ਡੈਸਕ - ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੀਆਂਵਾਲੀ ਏਅਰਬੇਸ 'ਤੇ ਸ਼ਨੀਵਾਰ ਸਵੇਰੇ ਅਚਾਨਕ ਅੱਤਵਾਦੀ ਹਮਲਾ ਹੋ ਗਿਆ। ਹਥਿਆਰਬੰਦ ਆਤਮਘਾਤੀ ਹਮਲਾਵਰ ਹਵਾਈ ਸੈਨਾ ਦੇ ਟਰੇਨਿੰਗ ਬੇਸ ਵਿੱਚ ਦਾਖਲ ਹੋ ਗਏ। ਏਅਰਬੇਸ 'ਚ ਅੱਤਵਾਦੀਆਂ ਨੇ ਗੋਲੀਆਂ ਅਤੇ ਧਮਾਕਿਆਂ ਨਾਲ ਤਾਬੜਤੋੜ ਹਮਲਾ ਕਰ ਦਿੱਤਾ। ਤਹਿਰੀਕ-ਏ-ਜੇਹਾਦ ਪਾਕਿਸਤਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅੱਤਵਾਦੀ ਪੌੜੀਆਂ ਰਾਹੀਂ ਕੰਧ ਟੱਪ ਕੇ ਏਅਰਬੇਸ ਅੰਦਰ ਦਾਖ਼ਲ ਹੋਏ ਸਨ। ਮੀਆਂਵਾਲੀ ਪਾਕਿਸਤਾਨ ਦਾ ਮੁੱਖ ਏਅਰਬੇਸ ਹੈ, ਜਿੱਥੇ ਐੱਫ-16 ਪਾਇਲਟਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ :   ਸਭ ਤੋਂ ਵਧ ਦਾਨ ਕਰਨ ਵਾਲਿਆਂ ਦੀ ਸੂਚੀ 'ਚ ਤੀਜੇ ਨੰਬਰ 'ਤੇ ਮੁਕੇਸ਼ ਅੰਬਾਨੀ, ਜਾਣੋ ਪਹਿਲੇ ਤੇ ਦੂਜੇ ਭਾਰਤੀ ਦਾ ਨਾਂ

ਜੀਓ ਨਿਊਜ਼ ਦੇ ਅਨੁਸਾਰ, ਪਾਕਿਸਤਾਨੀ ਹਵਾਈ ਸੈਨਾ (ਪੀਏਐਫ) ਨੇ ਕਿਹਾ - ਸਾਡੇ ਜਵਾਨਾਂ ਨੇ ਸਮੇਂ 'ਤੇ ਇੱਕ ਵੱਡੇ ਹਮਲੇ ਨੂੰ ਨਾਕਾਮ ਕਰ ਦਿੱਤਾ। ਅੰਤਿਮ ਕਾਰਵਾਈ ਏਅਰਬੇਸ ਦੇ ਅੰਦਰ ਅਤੇ ਆਲੇ-ਦੁਆਲੇ ਕੀਤੀ ਗਈ ਸੀ। ਇਸ 'ਚ 9 ਅੱਤਵਾਦੀ ਮਾਰੇ ਗਏ ਹਨ। ਮੁਕਾਬਲੇ ਦੌਰਾਨ ਇੱਕ ਤੇਲ ਟੈਂਕਰ ਅਤੇ 3 ਜਹਾਜ਼ ਤਬਾਹ ਹੋ ਗਏ।

ਇਹ ਵੀ ਪੜ੍ਹੋ :   PM Modi ਵੱਲੋਂ 'ਫੂਡ ਸਟ੍ਰੀਟ' ਦਾ ਉਦਘਾਟਨ, ਕਿਹਾ- ਇਸ ਖੇਤਰ 'ਚ ਆਇਆ 50,000 ਕਰੋੜ ਦਾ ਵਿਦੇਸ਼ੀ ਨਿਵੇਸ਼

ਪਾਕਿਸਤਾਨ 'ਚ 24 ਘੰਟਿਆਂ 'ਚ 2 ਅੱਤਵਾਦੀ ਹਮਲੇ

ਪਾਕਿਸਤਾਨ 'ਚ 24 ਘੰਟਿਆਂ 'ਚ 2 ਅੱਤਵਾਦੀ ਹਮਲੇ ਹੋਏ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਗਵਾਦਰ 'ਚ ਫੌਜ ਦੇ ਦੋ ਵਾਹਨਾਂ 'ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ 'ਚ 14 ਜਵਾਨ ਸ਼ਹੀਦ ਹੋ ਗਏ ਸਨ। ਹਮਲੇ ਦੇ ਸਮੇਂ ਫੌਜੀ ਪਸਨੀ ਤੋਂ ਓੜਮਾਰਾ ਵੱਲ ਵਧ ਰਹੇ ਸਨ। ਉਦੋਂ ਤੋਂ ਹੀ ਇਲਾਕੇ 'ਚ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :   Red Arrows ਦੇ ਪਾਇਲਟ ਸਟਾਫ਼ ਦੀਆਂ ਔਰਤਾਂ ਦਾ ਕਰਦੇ ਸਨ ਜਿਣਸੀ ਸ਼ੋਸ਼ਣ : bombshell report

ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਹੀ ਖੈਬਰ ਪਖਤੂਨਖਵਾ ਦੇ ਕਈ ਇਲਾਕਿਆਂ 'ਚ ਖੁਫੀਆ ਆਧਾਰਿਤ ਕਾਰਵਾਈ 'ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਇਕ ਆਤਮਘਾਤੀ ਹਮਲਾਵਰ ਸਮੇਤ ਦੋ ਅੱਤਵਾਦੀ ਮਾਰੇ ਗਏ ਸਨ ਜਦਕਿ ਦੋ ਜ਼ਖ਼ਮੀ ਹੋ ਗਏ।

ਜਾਣੋ ਕੀ ਹੈ ਤਹਿਰੀਕ-ਏ-ਜੇਹਾਦ 

ਤਹਿਰੀਕ-ਏ-ਜੇਹਾਦ ਇੱਕ ਅੱਤਵਾਦੀ ਸੰਗਠਨ ਹੈ, ਮਾਮਲੇ ਦੇ ਮਾਹਿਰ ਇਸ ਨੂੰ ਰਹੱਸਮਈ ਸੰਗਠਨ ਕਹਿੰਦੇ ਹਨ। ਕਾਰਨ ਇਹ ਹੈ ਕਿ ਇਸ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਨਹੀਂ ਹੈ। ਤਹਿਰੀਕ-ਏ-ਜੇਹਾਦ ਇਸ ਤੋਂ ਪਹਿਲਾਂ ਚਮਨ, ਬੋਲਾਨ, ਸਵਾਤ ਖੇਤਰ ਕਾਬਲ ਅਤੇ ਲਕੀ ਮਾਰੂਤ ਵਿੱਚ ਹਮਲਿਆਂ ਦੀ ਜ਼ਿੰਮੇਵਾਰੀ ਲੈ ਚੁੱਕਾ ਹੈ।

ਇਹ ਵੀ ਪੜ੍ਹੋ :     ਨਾਰਾਇਣ ਮੂਰਤੀ ਦੀ ਹਫ਼ਤੇ 'ਚ 70 ਘੰਟੇ ਕੰਮ ਕਰਨ ਦੀ ਸਲਾਹ 'ਤੇ ਛਿੜੀ ਬਹਿਸ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 

Harinder Kaur

This news is Content Editor Harinder Kaur