ਚੀਨ ''ਚ ਚਾਕੂ ਹਮਲੇ ਮਾਮਲੇ ''ਚ 8 ਵਿਅਕਤੀਆਂ ਦੀ ਮੌਤ

02/15/2017 11:10:48 AM

ਸ਼ਿੰਘਾਈ— ਚੀਨ ਦੇ ਪੱਛਮੀ ਸੂਬੇ ਸ਼ਿਨਜਿਆਂਗ ''ਚ ਹਮਲਾਵਰਾਂ ਦੇ ਚਾਕੂ ਨਾਲ ਕੀਤੇ ਗਏ ਹਮਲੇ ''ਚ 5 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 5 ਹੋਰ ਜ਼ਖਮੀ ਹੋ ਗਏ। ਪੁਲਸ ਨੇ ਤਿੰਨੋਂ ਕਾਤਲਾਂ ਨੂੰ ਵੀ ਢੇਰ ਕਰ ਦਿੱਤਾ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਘਟਨਾ ਮੰਗਲਵਾਰ ਦੀ ਹੈ ਅਤੇ ਸਥਿਤੀ ਕੰਟਰੋਲ ''ਚ ਹੈ। ਹਮਲਾਵਰਾਂ ਦੇ ਹਮਲੇ ਦੇ ਉਦੇਸ਼ ਬਾਰੇ ਅਜੇ ਤਕ ਪਤਾ ਨਹੀਂ ਚੱਲ ਸਕਿਆ। ਇਸ ਮਾਮਲੇ ਦੀ ਜਾਂਚ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਮੱਧ ਏਸ਼ੀਆ ਅਤੇ ਪਾਕਿਸਤਾਨ ਦੀ ਸਰਹੱਦ ''ਤੇ ਸਥਿਤ ਸ਼ਿਨਜਿਆਂਗ ਸੂਬਾ ਵਸੀਲਿਆਂ ਦੇ ਮਾਮਲੇ ''ਚ ਬਹੁਤ ਉੱਨਤ ਖੇਤਰ ਹੈ ਅਤੇ ਹਾਲ ਦੇ ਸਾਲਾਂ ''ਚ ਇੱਥੇ ਸੈਂਕੜੇ ਲੋਕਾਂ ਦੇ ਕਤਲ ਦੀ ਵਾਰਦਾਤ ਹੋ ਚੁੱਕੀ ਹੈ । ਸਰਕਾਰ ਇਨ੍ਹਾਂ ਕਤਲਾਂ ਪਿੱਛੇ ਵੱਖਵਾਦੀ ਇਸਲਾਮੀ ਅੱਤਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੀ ਰਹੀ ਹੈ।