ਮੈਕਸੀਕੋ ਸਿਟੀ ਦੇ ਸੁਰੱਖਿਆ ਸਕੱਤਰ ''ਤੇ ਹਮਲਾ, 3 ਦੀ ਮੌਤ

06/27/2020 3:05:10 AM

ਮੈਕਸੀਕੋ - ਮੈਕਸੀਕੋ ਸਿਟੀ ਦੇ ਸੁਰੱਖਿਆ ਸਕੱਤਰ ਓਮਰ ਗਾਰਸੀਆ 'ਤੇ ਹੋਏ ਹਮਲੇ ਵਿਚ 2 ਸੁਰੱਖਿਆ ਗਾਰਡ ਸਮੇਤ ਕੁਲ 3 ਲੋਕਾਂ ਦੀ ਮੌਤ ਹੋ ਗਈ ਹੈ। ਮੈਕਸੀਕੋ ਦੀ ਮੇਅਰ ਕਲਾਓਡੀਆ ਸ਼ਿਨਬਾਮ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਟਵੀਟ ਕਰ ਦੱਸਿਆ ਕਿ ਸੁਰੱਖਿਆ ਸਕੱਤਰ ਹਮਲੇ ਦੇ ਮੱਦੇਨਜ਼ਰ ਉਨ੍ਹਾਂ ਦੀ ਸੁਰੱਖਿਆ ਵਿਚ ਲੱਗੇ 2 ਗਾਰਡ ਅਤੇ ਇਕ ਰਾਹਗੀਰ ਦੀ ਮੌਤ ਹੋ ਗਈ।

ਮੈਕਸੀਕੋ ਦੇ ਰਾਸ਼ਟਰਪਤੀ ਐਂਡ੍ਰੇਸ ਮੈਨੁਅਲ ਲੋਪੇਜ ਓਬ੍ਰਾਡੋਰ ਨੇ ਆਖਿਆ ਕਿ ਗਾਰਸੀਆ ਖੇਤਰ ਵਿਚ ਸ਼ਾਂਤੀ ਅਤੇ ਸੁਰੱਖਿਆ ਸਥਾਪਿਤ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਸਨ ਉਨਾਂ ਦੇ ਇਸੇ ਯਤਨਾਂ ਦੇ ਮੱਦੇਨਜ਼ਰ ਉਨਾਂ 'ਤੇ ਹਮਲਾ ਕੀਤਾ ਗਿਆ। ਭਾਰੀ ਹਥਿਆਰਾਂ ਨਾਲ ਲੈੱਸ ਬੰਦੂਕਧਾਰੀਆਂ ਨੇ ਸਥਾਨਕ ਸਮੇਂ ਮੁਤਾਬਕ ਸਵੇਰੇ 6-38 ਮਿੰਟ 'ਤੇ ਗਾਰਸੀਆ ਦੀ ਕਾਰ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ ਅਤੇ ਉਹ ਹੁਣ ਖਤਰੇ ਤੋਂ ਬਾਹਰ ਹਨ। ਪੁਲਸ ਇਸ ਮਾਮਲੇ ਵਿਚ ਪਹਿਲਾਂ ਹੀ 12 ਸ਼ੱਕੀਆਂ ਨੂੰ ਹਿਰਾਸਤ ਵਿਚ ਲੈ ਚੁੱਕੀ ਹੈ ਅਤੇ ਉਸ ਨੂੰ ਇਸ ਹਮਲੇ ਦੇ ਮਾਸਟਰ ਮਾਈਂਡ ਦੀ ਭਾਲ ਹੈ। ਓਮਰ ਨੇ ਸਾਲ 2019 ਵਿਚ ਪੁਲਸ ਅਤੇ ਖੁਫੀਆ ਅਪਰੇਸ਼ਨ ਹੈੱਡਕੁਆਰਟਰ ਵਿਚ ਸੇਵਾ ਦੇਣ ਤੋਂ ਬਾਅਦ ਸੁਰੱਖਿਆ ਸਕੱਤਰ ਦਾ ਅਹੁਦਾ ਸੰਭਾਲਿਆ। ਉਨ੍ਹਾਂ ਨੇ ਅਪਰਾਧਿਕ ਸਮੂਹਾਂ ਅਤੇ ਡਰੱਗ ਮਾਫੀਆ ਨੂੰ ਫੜਣ ਲਈ ਕਈ ਵਿਸ਼ੇਸ਼ ਅਭਿਆਨ ਦੀ ਅਗਵਾਈ ਕੀਤੀ।
 

Khushdeep Jassi

This news is Content Editor Khushdeep Jassi