ਪਾਕਿ ''ਚ ਸਿਆਸੀ ਖੇਡਾਂ ਤੇਜ਼, ਇਮਰਾਨ ''ਤੇ ਜਾਨਲੇਵਾ ਹਮਲੇ ਦੀ ਵੀਡੀਓ ਵਾਇਰਲ

06/27/2018 11:16:18 PM

ਕਰਾਚੀ— ਪਾਕਿਸਤਾਨ 'ਚ 25 ਜੁਲਾਈ ਨੂੰ ਆਮ ਚੋਣਾਂ ਹੋਣ ਵਾਲੀਆਂ ਹਨ। ਇਸ ਤੋਂ ਪਹਿਲਾਂ ਦੇਸ਼ ਦੀ ਸਿਆਸੀ ਪਾਰਟੀਆਂ ਲੋਕਾਂ ਦਾ ਧਿਆਨ ਖਿੱਚਣ ਦੇ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸੇ ਦੇ ਚੱਲਦੇ ਸਾਬਕਾ ਕ੍ਰਿਕਟਰ ਤਹਿਰੀਕ-ਏ-ਇੰਸਾਫ ਦੇ ਮੁਖੀ ਇਮਰਾਨ ਖਾਨ 'ਤੇ ਜਾਨਲੇਵਾ ਹਮਲੇ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਲੈ ਕੇ ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਮਰਾਨ ਦੇ ਘਰ 'ਚ ਦਾਖਲ ਹੋ ਕੇ ਉਨ੍ਹਾਂ ਨਾਲ ਕੁੱਟ-ਮਾਰ ਕਰ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ।


ਪਰ ਇਸ ਵੀਡੀਓ ਦੀ ਸੱਚਾਈ ਜਾਣ ਕੇ ਲੋਕ ਹੈਰਾਨ ਰਹਿ ਗਏ। ਅਸਲ 'ਚ ਇਹ ਵੀਡੀਓ 5 ਸਾਲ ਪੁਰਾਣੀ ਹੈ, ਜਿਸ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰ ਇਸ ਨੂੰ ਚੋਣ ਰੈਲੀ ਤੋਂ ਪਹਿਲਾਂ ਇਮਰਾਨ ਨਾਲ ਕੁੱਟ-ਮਾਰ ਦੀ ਵੀਡੀਓ ਦੱਸ ਕੇ ਹਮਦਰਦੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਹੋਣ ਜਾ ਰਹੀਆਂ ਲੋਕਤੰਤਰੀ ਚੋਣਾਂ 'ਚ ਇਮਰਾਨ ਖਾਨ ਨੂੰ ਮੁੱਖ ਉਮੀਦਵਾਰ ਦੇ ਤੌਰ 'ਤੇ ਮੰਨਿਆ ਜਾ ਰਿਹਾ ਸੀ ਪਰ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਦੇ ਖਾਰਜ ਹੋ ਜਾਣ 'ਤੇ ਪਾਰਟੀ ਸਮਰਥਕਾਂ 'ਚ ਨਿਰਾਸ਼ਾ ਫੈਲ ਗਈ ਹੈ।