''ਵ੍ਹਾਈਟ ਵਾਟਰ ਕ੍ਰੀਕ'' ਦੇ ਪਾਣੀ ਦਾ ਪੱਧਰ ਵਧਣ ਕਾਰਨ 8 ਦੀ ਮੌਤ

08/21/2018 3:40:28 AM

ਰੋਮ— ਦੱਖਣੀ ਇਟਲੀ 'ਚ ਸੋਮਵਾਰ ਨੂੰ ਤੇਜ਼ ਬਾਰਿਸ਼ ਤੋਂ ਬਾਅਦ 'ਵ੍ਹਾਈਟ ਵਾਟਰ ਕ੍ਰੀਕ' ਦੇ ਪਾਣੀ ਦਾ ਪੱਧਰ ਵਧਣ ਕਾਰਨ ਕਰੀਬ 8 ਲੋਕਾਂ ਦੀ ਮੌਤ ਹੋ ਗਈ। ਰਾਸ਼ਟਰੀ ਨਾਗਰਿਕ ਸੁਰੱਖਿਆ ਵਿਭਾਗ ਨੇ ਦੱਸਿਆ ਕਿ 18 ਲੋਕਾਂ ਨੂੰ ਬਚਾ ਲਿਆ ਗਿਆ ਹੈ ਤੇ ਕਲਾਬ੍ਰੀਆ ਇਲਾਕੇ 'ਚ ਪਾਣੀ ਦੇ ਤੇਜ਼ ਵਹਾਅ ਕਾਰਨ 6 ਲੋਕ ਜ਼ਖਮੀ ਹੋਏ ਹਨ। ਹਾਲੇ ਤਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕਿੰਨੇ ਲੋਕ ਲਾਪਤਾ ਹਨ। ਪੋਲਿਨੋ ਨੈਸ਼ਨਲ ਪਾਰਕ ਦਾ ਕੁਝ ਹਿੱਸਾ ਤੰਗ ਹੋਣ ਕਾਰਨ ਰਾਹਤ ਤੇ ਬਚਾਅ ਕਰਮਚਾਰੀ ਰੱਸੀ ਦੇ ਸਹਾਰੇ ਉਸ ਥਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਗੰਭੀਰ ਰੂਪ ਨਾਲ ਜ਼ਖਮੀ ਸਾਰੇ ਲੋਕਾਂ ਨੂੰ ਹੈਲੀਕਾਪਟਰ ਰਾਹੀਂ ਕੋਸੇਂਜਾ ਲਿਜਾਇਆ ਗਿਆ ਜਿਥੇ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸਾਰੇ ਪੀੜਤ ਇਟਲੀ ਦੇ ਰਹਿਣ ਵਾਲੇ ਹਨ।