ਅਫਗਾਨਿਸਤਾਨ ''ਚ ਤਾਲਿਬਾਨੀ ਹਮਲੇ ''ਚ ਕਰੀਬ 65 ਲੋਕਾਂ ਦੀ ਮੌਤ

01/22/2019 9:30:26 PM

ਕਾਬੁਲ— ਅਫਗਾਨਿਸਤਾਨ ਦੇ ਇਕ ਖੂਫੀਆ ਟਿਕਾਣੇ 'ਤੇ ਹੋਏ ਤਾਲਿਬਾਨੀ ਹਮਲੇ 'ਚ ਕਰੀਬ 65 ਲੋਕਾਂ ਦੀ ਮੌਤ ਹੋ ਗਈ। ਇਕ ਸਥਾਨਕ ਅਧਿਕਾਰੀ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ 12 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਦਿੱਤੀ ਗਈ ਸੀ। ਵਰਦਾਕ ਸੂਬੇ ਦੇ ਸੂਬਾਈ ਪ੍ਰੀਸ਼ਦ ਦੇ ਉਪ-ਮੁਖੀ ਮੁਹੰਮਦ ਸਰਦਾਨ ਬਖਯਾਰੀ ਨੇ ਦੱਸਿਆ ਕਿ ਅਸੀਂ ਮਲਬੇ 'ਤੋਂ 65 ਲਾਸ਼ਾਂ ਕੱਢੀਆਂ ਹਨ।

ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੋਮਵਾਰ ਨੂੰ ਬਰਦਾਕ ਸੂਬੇ 'ਚ ਇਹ ਹਮਲਾ ਕੀਤਾ ਗਿਆ ਸੀ। ਇਕ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਨਾਂ ਜ਼ਾਹਿਰ ਨਾ ਕਰਨ ਦੀ ਸ਼ਰਤ 'ਤੇ ਮ੍ਰਿਤਕਾਂ ਦੀ ਗਿਣਤੀ 70 ਦੇ ਨੇੜੇ ਦੱਸੀ ਹੈ।

Baljit Singh

This news is Content Editor Baljit Singh