ਕਾਂਗੋ 'ਚ ਘੱਟੋ-ਘੱਟ 60 ਲੋਕਾਂ ਦੀਆਂ ਮਿਲੀਆਂ ਲਾਸ਼ਾਂ

04/27/2023 12:13:28 PM

ਕਿਨਸ਼ਾਸਾ/ਕਾਂਗੋ (ਭਾਸ਼ਾ)- ਪੂਰਬੀ ਕਾਂਗੋ ਦੇ ਉੱਤਰੀ ਕਿਵੂ ਸੂਬੇ ਦੇ ਕਈ ਪਿੰਡਾਂ ਤੋਂ ਘੱਟੋ-ਘੱਟ 60 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਬਵੀਟੋ ਖੇਤਰ ਦੇ ਡਿਪਟੀ ਗਵਰਨਰ ਇਸਹਾਕ ਕਿਬਿਰਾ ਨੇ ਕਿਹਾ ਕਿ ਐੱਮ-23 ਸਮੂਹ ਦੇ ਵਿਦਰੋਹੀਆਂ ਨੇ ਰੁਤਸ਼ੁਰੂ ਖੇਤਰ ਦੇ ਕਸ਼ਾਲੀ ਅਤੇ ਕਜ਼ਾਰੋਹੋ ਪਿੰਡਾਂ ਦੇ ਲੋਕਾਂ 'ਤੇ ਕਈ ਦਿਨਾਂ ਤੱਕ ਹਮਲੇ ਕੀਤੇ ਅਤੇ ਉਨ੍ਹਾਂ ਨੂੰ ਮਾਰ ਦਿੱਤਾ।

ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬੀਆਂ ਦੇ ਕਾਰ ਚੋਰ ਗਿਰੋਹ ਦਾ ਪਰਦਾਫਾਸ਼, 27 ਮਿਲੀਅਨ ਡਾਲਰ ਦੇ 556 ਵਾਹਨ ਬਰਾਮਦ

ਕਿਬਿਰਾ ਨੇ ਸਥਾਨਕ ਮੀਡੀਆ ਨੂੰ ਦੱਸਿਆ, “ਸਾਨੂੰ ਇਹ ਦੇਖ ਕੇ ਅਫਸੋਸ ਹੁੰਦਾ ਹੈ ਕਿ ਕਿਵੇਂ ਐੱਮ-23 ਸਮੂਹ ਵੱਲੋਂ ਆਮ ਨਾਗਰਿਕਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ। 60 ਲੋਕਾਂ ਵਿਚੋਂ ਜ਼ਿਆਦਾਤਰ ਦੀਆਂ ਲਾਸ਼ਾਂ ਮੱਛਰਦਾਨੀ ਨਾਲ ਬੰਨ੍ਹੀਆਂ ਹੋਈਆਂ ਸਨ, ਜਦੋਂਕਿ ਹੋਰ ਲਾਸ਼ਾਂ ਬੋਰੀਆਂ ਵਿੱਚ ਬੰਨ੍ਹੀਆਂ ਹੋਈਆਂ ਸਨ।” M-23 ਬਾਗੀ ਸਮੂਹ ਮੁੱਖ ਤੌਰ 'ਤੇ ਕਾਂਗੋ ਦੇ ਨਸਲੀ ਤੁਤਸੀ ਭਾਈਚਾਰੇ ਦੇ ਲੋਕਾਂ ਦਾ ਬਣਿਆ ਹੋਇਆ ਹੈ। ਇਹ ਸਮੂਹ ਪਿਛਲੇ 10 ਸਾਲਾਂ ਦੌਰਾਨ ਮਜ਼ਬੂਤ ​​ਹੋਇਆ ਹੈ। ਇਸ ਦੇ ਲੜਾਕਿਆਂ ਨੇ ਰਵਾਂਡਾ ਦੀ ਸਰਹੱਦ 'ਤੇ ਪੂਰਬੀ ਕਾਂਗੋ ਦੇ ਸਭ ਤੋਂ ਵੱਡੇ ਸ਼ਹਿਰ ਗੋਮਾ 'ਤੇ ਕਬਜ਼ਾ ਕਰ ਲਿਆ ਸੀ।

ਇਹ ਵੀ ਪੜ੍ਹੋ: ਪੰਜਾਬ 'ਚ ਬਣੇ ਕਫ ਸਿਰਪ 'ਤੇ WHO ਨੇ ਚੁੱਕੇ ਸਵਾਲ, ਸਾਹਮਣੇ ਆਇਆ ਕੰਪਨੀ ਦਾ ਪੱਖ

cherry

This news is Content Editor cherry