ਡੌਂਕੀ ਲਗਾ ਅਮਰੀਕਾ ਜਾ ਰਹੇ ਪ੍ਰਵਾਸੀਆਂ ਨਾਲ ਵਾਪਰਿਆ ਹਾਦਸਾ, 3 ਬੱਚਿਆਂ ਸਣੇ 16 ਲੋਕਾਂ ਦੀ ਮੌਤ

10/07/2023 9:41:50 AM

ਮੈਕਸੀਕੋ ਸਿਟੀ (ਭਾਸ਼ਾ)- ਦੱਖਣੀ ਮੈਕਸੀਕੋ ਵਿਚ ਸ਼ੁੱਕਰਵਾਰ ਤੜਕੇ ਇਕ ਬੱਸ ਹਾਦਸੇ ਵਿਚ ਘੱਟੋ-ਘੱਟ 16 ਪ੍ਰਵਾਸੀਆਂ ਦੀ ਮੌਤ ਹੋ ਗਈ। ਜ਼ਿਆਦਾਤਰ ਪ੍ਰਵਾਸੀ ਵੈਨੇਜ਼ੁਏਲਾ ਅਤੇ ਹੈਤੀ ਦੇ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਮੈਕਸੀਕੋ ਦੇ ਨੈਸ਼ਨਲ ਇਮੀਗ੍ਰੇਸ਼ਨ ਇੰਸਟੀਚਿਊਟ ਨੇ 18 ਮੌਤਾਂ ਹੋਣ ਦੀ ਗੱਲ ਆਖੀ ਸੀ, ਪਰ ਬਾਅਦ ਵਿੱਚ ਮੌਤਾਂ ਦੀ ਗਿਣਤੀ ਘਟਾ ਦਿੱਤੀ ਗਈ। ਦੱਖਣੀ ਰਾਜ ਓਕਸਾਕਾ ਵਿਚ ਸਰਕਾਰੀ ਵਕੀਲਾਂ ਨੇ ਦੱਸਿਆ ਕਿ ਕੁੱਝ ਲਾਸ਼ਾਂ ਦੇ ਟੋਟੇ-ਟੋਟੇ ਹੋ ਜਾਣ ਕਾਰਨ ਗਿਣਤੀ ਵਿਚ ਗਲਤੀ ਹੋਈ ਸੀ। ਮ੍ਰਿਤਕਾਂ ਦੀ ਅਸਲ ਗਿਣਤੀ 16 ਹੈ। ਮ੍ਰਿਤਕਾਂ ਵਿਚ 2 ਔਰਤਾਂ ਅਤੇ 3 ਬੱਚੇ ਸ਼ਾਮਲ ਹਨ। ਇਸ ਹਾਦਸੇ ਵਿਚ 29 ਲੋਕ ਜ਼ਖ਼ਮੀ ਵੀ ਹੋਏ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦੀ ਹਾਲਤ ਦੇ ਬਾਰੇ ਵਿਚ ਤੁਰੰਤ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।

ਇਹ ਵੀ ਪੜ੍ਹੋ: 2000 ਦੇ ਨੋਟ ਬਦਲਣ ਦਾ ਅੱਜ ਆਖ਼ਰੀ ਦਿਨ, ਨਹੀਂ ਬਦਲੇ ਤਾਂ ਕੀ ਹੋਵੇਗਾ, ਜਾਣੋ RBI ਦੀ ਨਵੀਂ ਅਪਡੇਟ

ਓਕਸਾਕਾ ਰਾਜ ਪੁਲਸ ਵੱਲੋਂ ਜਾਰੀ ਤਸਵੀਰਾਂ ਵਿਚ ਬੱਸ ਇਕ ਹਾਈਵੇ 'ਤੇ ਹਾਦਸਗ੍ਰਸਤ ਹੋਈ ਦਿਖਾਈ ਦੇ ਰਹੀ ਹੈ। ਫਿਲਹਾਲ ਹਾਦਸੇ ਦੇ ਕਾਰਨ ਦੀ ਜਾਂਚ ਹੋਣੀ ਬਾਕੀ ਹੈ। ਰਾਜ ਪੁਲਸ ਨੇ ਕਿਹਾ ਕਿ ਵਾਹਨ ਵਿਚ ਕੁੱਲ 55 ਪ੍ਰਵਾਸੀ ਸਵਾਰ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਵੈਨੇਜ਼ੁਏਲਾ ਦੇ ਸਨ। ਅਮਰੀਕਾ ਦੀ ਸਰਹੱਦ ਵੱਲ ਯਾਤਰਾ ਕਰਨ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿਚ ਵਾਧੇ ਦੇ ਵਿਚਕਾਰ ਮੈਕਸੀਕੋ ਵਿੱਚ ਪ੍ਰਵਾਸੀਆਂ ਦੀਆਂ ਮੌਤਾਂ ਦੀ ਇਹ ਤਾਜ਼ਾ ਘਟਨਾ ਹੈ। ਪਿਛਲੇ ਹਫ਼ਤੇ ਗੁਆਟੇਮਾਲਾ ਦੀ ਸਰਹੱਦ ਨੇੜੇ ਗੁਆਂਢੀ ਰਾਜ ਚਿਆਪਾਸ ਵਿਚ ਇਕ ਹਾਈਵੇ 'ਤੇ ਇਕ ਮਾਲਵਾਹਕ ਟਰੱਕ ਦੇ ਹਾਦਸਾਗ੍ਰਸਤ ਹੋਣ ਕਾਰਨ 10 ਕਿਊਬਾ ਪ੍ਰਵਾਸੀਆਂ ਦੀ ਮੌਤ ਹੋ ਗਈ ਸੀ ਅਤੇ 17 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ।

ਇਹ ਵੀ ਪੜ੍ਹੋ: ਇਟਲੀ ਨੇ ਦਿੱਤੀ ਖ਼ੁਸ਼ਖ਼ਬਰੀ, ਵਿਦੇਸ਼ੀ ਕਾਮਿਆਂ ਲਈ ਮੁੜ ਖੋਲ੍ਹੇ ਬਾਰਡਰ, ਇਸ ਮਹੀਨੇ ਤੋਂ ਭਰ ਸਕੋਗੇ ਪੇਪਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry