ਐਸਟਰਾਜੇਨੇਕਾ ਟੀਕੇ ਨਾਲ ਜੰਮ ਰਹੇ ਖੂਨ ਦੇ ਥੱਕੇ; ਆਇਰਲੈਂਡ, ਜਰਮਨੀ, ਫਰਾਂਸ, ਇਟਲੀ ਤੇ ਸਪੇਨ ’ਚ ਲੱਗੀ ਪਾਬੰਦੀ

03/16/2021 9:47:01 AM

ਬਰਲਿਨ (ਭਾਸ਼ਾ) - ਐਸਟਰਾਜੇਨੇਕਾ ਦਾ ਕੋਵਿਡ-19 ਰੋਕੂ ਟੀਕਾ ਲਗਵਾਉਣ ਤੋਂ ਬਾਅਦ ਖੂਨ ਦੇ ਥੱਕੇ ਜੰਮਣ ਦੇ ਗੰਭੀਰ ਮਾਮਲੇ ਸਾਹਮਣੇ ਆਉਣ ਦੇ ਬਾਅਦ ਆਇਰਲੈਂਡ, ਜਰਮਨੀ, ਫਰਾਂਸ, ਇਟਲੀ ਅਤੇ ਸਪੇਨ ਨੇ ਸੋਮਵਾਰ ਨੂੰ ਇਸ ਦੇ ਇਸਤੇਮਾਲ ’ਤੇ ਬੈਨ ਲਗਾ ਦਿੱਤਾ ।

ਇਹ ਵੀ ਪੜ੍ਹੋ: ਮਸਲਜ਼ ਬਣਾਉਣ ਲਈ ਟੀਕੇ ਲਾਉਣ ਵਾਲੇ ਹੋ ਜਾਓ ਸਾਵਧਾਨ, ਦਿਲ ਕਮਜ਼ੋਰ ਹੋਣ ਕਾਰਨ ਜਿੰਮ ਟਰੇਨਰ ਦੀ ਮੌਤ

ਹਾਲਾਂਕਿ ਕੰਪਨੀ ਅਤੇ ਯੂਰਪੀ ਰੈਗੂਲੇਟਰੀਜ਼ ਦਾ ਕਹਿਣਾ ਹੈ ਕਿ ਅਜਿਹਾ ਕੋਈ ਸਬੂਤ ਨਹੀਂ ਹੈ, ਜੋ ਇਹ ਦੱਸਦਾ ਹੋਵੇ ਕਿ ਅਜਿਹੀਆਂ ਘਟਨਾਵਾਂ ਇਸ ਟੀਕੇ ਦੇ ਕਾਰਨ ਹੋਈਆਂ ਹਨ । ਯੂਰੋਪੀ ਸੰਘ ਦੀ ਔਸ਼ਧੀ ਰੈਗੂਲੇਟਰੀ ਏਜੰਸੀ ਨੇ ਐਸਟਰਾਜੇਨੇਕਾ ਬਾਰੇ ਮਾਹਿਰਾਂ ਦੇ ਨਤੀਜਿਆਂ ਦੀ ਸਮੀਖਿਆ ਲਈ ਵੀਰਵਾਰ ਨੂੰ ਬੈਠਕ ਬੁਲਾਈ ਹੈ। ਐਸਟਰਾਜੇਨੇਕਾ ਵਲੋਂ ਕਿਹਾ ਗਿਆ ਕਿ ਯੂਰਪੀ ਸੰਘ ਅਤੇ ਬ੍ਰਿਟੇਨ ਵਿਚ ਕਰੀਬ 1.7 ਕਰੋਡ਼ ਲੋਕਾਂ ਨੂੰ ਇਹ ਟੀਕਾ ਲਗਵਾਇਆ ਗਿਆ ਹੈ ਅਤੇ ਇਨ੍ਹਾਂ ਵਿਚ ਖੂਨ ਦੇ ਥੱਕੇ ਜੰਮਣ ਦੇ 37 ਮਾਮਲੇ ਸਾਹਮਣੇ ਹਨ ।

ਇਹ ਵੀ ਪੜ੍ਹੋ: ਮੰਗੋਲੀਆ ’ਚ ਧੂੜ ਭਰੀ ਹਨੇਰੀ ਕਾਰਨ 6 ਲੋਕਾਂ ਦੀ ਮੌਤ, 80 ਤੋਂ ਵੱਧ ਲਾਪਤਾ

ਵਿਸ਼ਵ ਸਿਹਤ ਸੰਗਠਨ ਅਤੇ ਯੂਰਪੀ ਸੰਘ ਦੀ ਯੂਰਪੀਅਨ ਮੈਡੀਸਿਨਸ ਏਜੰਸੀ ਨੇ ਵੀ ਕਿਹਾ ਕਿ ਇਹ ਅੰਕੜੇ ਇਹ ਨਹੀਂ ਦੱਸਦੇ ਕਿ ਖੂਨ ਦੇ ਥੱਕੇ  ਜੰਮਨ ਅਤੇ ਟੀਕਾ ਲੱਗਣ ਵਿਚਾਲੇ ਕੋਈ ਸਬੰਧ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਨ ਨੇ ਕਿਹਾ ਕਿ ਹੈ ਕਿ ਫਰਾਂਸ ਵਿਚ ਐਸਟਰਾਜੇਨੇਕਾ ਕੋਰੋਨਾ ਵਾਇਰਸ ਟੀਕੇ ਦਾ ਇਸਤੇਮਾਲ ਸਾਵਧਾਨੀ ਦੇ ਤੌਰ ’ਤੇ ਮੁਅੱਤਲ ਕੀਤਾ ਜਾ ਰਿਹਾ ਹੈ। ਜਰਮਨੀ ਨੇ ਵੀ ਐਸਟਰਾਜੇਨੇਕਾ ਕੋਵਿਡ ਟੀਕੇ ਦੇ ਸੰਭਾਵਿਤ ਮਾੜੇ ਪ੍ਰਭਾਵਾਂ ਦੇ ਬਾਰੇ ਵਿਚ ਆਈਆਂ ਖ਼ਬਰਾਂ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ।

ਇਹ ਵੀ ਪੜ੍ਹੋ: ਸ਼ੇਰ ਦੇ ਬੱਚੇ ਨੂੰ ਡਰੱਗ ਦੇ ਕੇ ਫੋਟੋਸ਼ੂਟ ਕਰਾਉਣਾ ਵਿਆਹੁਤਾ ਜੋੜੇ ਨੂੰ ਪਿਆ ਮਹਿੰਗਾ

ਬ੍ਰਿਟਿਸ਼ ਸਵੀਡਿਸ਼ ਦਵਾਈ ਕੰਪਨੀ ਐਸਟਰਾਜੇਨੇਕਾ ਅਤੇ ਬ੍ਰਿਟੇਨ ਦੇ ਦਵਾਈ ਰੈਗੂਲੇਟਰ ਨੇ ਕਿਹਾ ਹੈ ਕਿ ਕੋਵਿਡ-19 ਸੁਰੱਖਿਆ ਲਈ ਐਸਟਰਾਜੇਨੇਕਾ ਨਾਲ ਮਿਲ ਕੇ ਆਕਸਫੋਰਡ ਵੱਲੋਂ ਵਿਕਸਿਤ ਟੀਕਾ ਸੁਰੱਖਿਅਤ ਹੈ ਅਤੇ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਨ੍ਹਾਂ ਟੀਕਿਆਂ ਕਾਰਨ ਖੂਨ ਦੇ ਥੱਕੇ ਜੰਮੇ ਹਨ, ਜਿਵੇਂ ਕੁੱਝ ਯੂਰਪੀ ਦੇਸ਼ਾਂ ਤੋਂ ਖ਼ਬਰ ਆਈ ਹੈ। ਇਹ ਬਿਆਨ ਉਦੋਂ ਆਇਆ ਹੈ ਜਦੋਂ ਖੂਨ ਦੇ ਥੱਕੇ ਜੰਮਣ ਦੀਆਂ ਖ਼ਬਰਾਂ ਦੇ  ਬਾਅਦ ਨੀਦਰਲੈਂਡ ਆਕਸਫੋਰ/ਐਸਟਰਾਜੇਨੇਕਾ ਦਾ ਇਸਤੇਮਾਲ ਮੁਲਤਵੀ ਕਰਨ ਵਾਲਾ ਇਕ ਹੋਰ ਦੇਸ਼ ਬਣ ਗਿਾ। 

ਇਹ ਵੀ ਪੜ੍ਹੋ: ਗ੍ਰੈਮੀ ਪੁਰਸਕਾਰ ਸਮਾਰੋਹ ’ਚ ਕਿਸਾਨਾਂ ਦੇ ਚਰਚੇ, ਭਾਰਤੀ-ਕੈਨੇਡੀਅਨ ਯੂ-ਟਿਊਬਰ ਲਿਲੀ ਸਿੰਘ ਨੇ ਇੰਝ ਕੀਤਾ ਸਮਰਥਨ

ਇਸ ਤੋਂ ਪਹਿਲਾਂ ਆਇਰਲੈਂਡ, ਬੁਲਗਾਰੀਆ, ਡੇਨਮਾਰਕ, ਨਾਰਵੇ ਅਤੇ ਆਈਸਲੈਂਡ ਨੇ ਖੂਨ ਦੇ ਥੱਕੇ ਜੰਮਣ ਨੂੰ ਲੈ ਕੇ ਚਿੰਤਾਵਾਂ ਸਾਹਮਣੇ ਆਉਣ ਦੇ ਬਾਅਦ ਸਾਵਧਾਨੀ ਦੇ ਤੌਰ ’ਤੇ ਇਸ ਟੀਕੇ ’ਤੇ ਰੋਕ ਲਗਾ ਦਿੱਤੀ ਸੀ।

ਇਹ ਵੀ ਪੜ੍ਹੋ: ਮੰਗੋਲੀਆ ’ਚ ਧੂੜ ਭਰੀ ਹਨੇਰੀ ਕਾਰਨ 6 ਲੋਕਾਂ ਦੀ ਮੌਤ, 80 ਤੋਂ ਵੱਧ ਲਾਪਤਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry